ਸਰਬੱਤ ਦੇ ਭਲੇ ਲਈ ਸਮਾਗਮ 13 ਫਰਵਰੀ ਨੂੰ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 9 ਫਰਵਰੀ:


ਨੰਬਰਦਾਰਾ ਐਸੋਸੀਏਸ਼ਨ ਆਫ਼ ਪੰਜਾਬ ਇਕਾਈ ਬਲਾਕ ਮਾਜਰੀ ਵੱਲੋਂ ਸਰਬੱਤ ਦੇ ਭਲੇ ਲਈ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਦੱਸਿਆ ਕਿ 13 ਫਰਵਰੀ ਦਿਨ ਮੰਗਲਵਾਰ ਨੂੰ ਸਬ ਤਹਿਸੀਲ ਦਫਤਰ ਮਾਜਰੀ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ |
ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਅਤੇ ਕੀਰਤਨ-ਕਥਾ ਹੋਵੇਗਾ, ਉਪਰੰਤ ਅਟੁੱਟ ਲੰਗਰ ਵਰਤਾਏ ਜਾਣਗੇ l ਇਸ ਮੌਕੇ ਐਸ਼ੋਸੀਏਸ਼ਨ ਯੂਨੀਅਨ ਦੇ ਆਗੂ ਵੀ ਪਹੁੰਚਣਗੇI ਬਲਾਕ ਮਾਜਰੀ ਦੇ ਸਮੂਹ ਨੰਬਰਦਾਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ, ਇਸ ਸਮਾਗਮ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਨੰਬਰਦਾਰ ਸਿਆਲਬਾ ਨੇ ਕਿਹਾ ਕਿ ਇਸ ਮੌਕੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਇਹਨਾਂ ਇਲਾਕੇ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ।

