ਬੂਟਾ ਸਿੰਘ ਚੌਹਾਨ ਦਾ ਰੂਬਰੂ ਤੇ ਸਨਮਾਨ ਅੱਜ
ਸਾਹਿਤਕ ਮੰਚ ਖਰੜ ਵੱਲੋਂ ਪੰਜਾਬ ਸਾਹਿਤ ਅਕਾਦਮੀ ਅਤੇ ਅਦਾਰਾ ਸੰਵੇਦਨਾ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ


ਇਸ ਸਮਾਗਮ ਵਿੱਚ ਜੰਗ ਬਹਾਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਡਾ. ਲਾਭ ਸਿੰਘ ਖੀਵਾ ਕਰਨਗੇ ਪ੍ਰਧਾਨਗੀ ਜਦਕਿ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਹੋਣਗੇ ਵਿਸ਼ੇਸ਼ ਮਹਿਮਾਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ:
ਸਾਹਿਤਕ ਮੰਚ ਖਰੜ ਵੱਲੋਂ ਪੰਜਾਬ ਸਾਹਿਤ ਅਕਾਦਮੀ ਅਤੇ ਅਦਾਰਾ ਸੰਵੇਦਨਾ ਦੇ ਸਹਿਯੋਗ ਨਾਲ਼ ਬੂਟਾ ਸਿੰਘ ਚੌਹਾਨ ਦਾ ਰੂਬਰੂ ਤੇ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਜੰਗ ਬਹਾਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਡਾ. ਲਾਭ ਸਿੰਘ ਖੀਵਾ ਪ੍ਰਧਾਨਗੀ ਕਰਨਗੇ ਜਦਕਿ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।
ਮੰਚ ਦੇ ਪ੍ਰਧਾਨ ਤਰਸੇਮ ਬਸ਼ਰ, ਜਨਰਲ ਸਕੱਤਰ ਸੁਰਜੀਤ ਸੁਮਨ, ਪੰਜਾਬ ਸਾਹਿਤ ਅਕਾਦਕਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਸਮਾਗਮ ਦੇ ਕਨਵੀਨਰ ਇੰਦਰਜੀਤ ਪ੍ਰੇਮੀ ਨੇ ਸਮੂਹ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਨੂੰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।

