Breaking
www.sursaanjh.com > ਅੰਤਰਰਾਸ਼ਟਰੀ > ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਮਿਲ਼ਣੀ ਅੱਜ – ਪਿਆਰਾ ਸਿੰਘ ਰਾਹੀ

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਮਿਲ਼ਣੀ ਅੱਜ – ਪਿਆਰਾ ਸਿੰਘ ਰਾਹੀ

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਮਿਲ਼ਣੀ ਅੱਜ – ਪਿਆਰਾ ਸਿੰਘ ਰਾਹੀ
ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ.ਐਸ. ਮਹਿਰਾ ਦੀ ਸੰਪਾਦਨ ਹੇਠ ਸ਼ਿਵਾਲਕ ਨਾਂ ਦੀ ਤ੍ਰੈਮਾਸਿਕ ਪੁਸਤਕ ਲੜੀ ਨੂੰ ਕੀਤਾ ਜਾਵੇਗਾ ਲੋਕ ਅਰਪਣ – ਜਸਵਿੰਦਰ ਕਾਈਨੌਰ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਅੱਜ 10.00 ਵਜੇ ਸਵੇਰੇ ਹੋਵੇਗਾ ਇਹ ਸਮਾਗਮ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਾਰਚ:
ਸਾਹਿਤਕ ਸੱਥ ਖਰੜ ਵੱਲੋਂ ਅੱਜ 10.00 ਵਜੇ ਸੱਥ ਦੀ ਮਹੀਨਾਵਾਰ ਸਾਹਿਤਕ ਮਿਲ਼ਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀਂ ਨੇ ਕਿਹਾ ਕਿ  ਸਾਹਿਤ ਪ੍ਰੇਮੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਖਰੜ ਇਲਾਕੇ ਦੇ ਕੁੱਝ ਸਾਹਿਤਕਾਰ ਮਿਲਕੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ. ਐੱਸ. ਮਹਿਰਾ ਦੀ ਸੰਪਾਦਨਾ ਹੇਠ ‘ਸ਼ਿਵਾਲਿਕ’ ਨਾਂ ਦਾ ਮੈਗਜ਼ੀਨ (ਤ੍ਰੈੑਮਾਸਿਕ, ਪੁਸਤਕ ਲੜੀ) ਸ਼ੁਰੂ ਕਰਨ ਜਾ ਹਹੇ ਹਨ।
ਇਸੇ ਸੰਦਰਭ ’ਚ ਸਾਹਿਤਕ ਸੱਥ ਖਰੜ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਅੱਜ ਮਿਤੀ 17.03.2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਰੱਖੇ ਗਏ ਸਮਾਗਮ ਦੌਰਾਨ ਇਸ ਦੇ ਪਲੇਠੇ ਅੰਕ ਨੂੰ ਪ੍ਰੋ. ਬਲਵਿੰਦਰ ਸਿੰਘ ਚਹਿਲ, (ਪੰਜਾਬ ਯੂਨੀਵਰਸਿਟੀ ਕਾਲਜ, ਬਲਾਚੌਰ ਅਤੇ ਮੈਂਬਰ ਪ੍ਰੰਬਧਕੀ ਬੋਰਡ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ) ਅਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਰਿਲੀਜ਼ ਕਰਨਗੇ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਪ੍ਰਧਾਨਗੀ ਕਰਨਗੇ। ਹਾਜ਼ਰ ਕਵੀਆਂ ਦੀ ਸ਼ਾਇਰੀ ਦਾ ਵੀ ਅਨੰਦ ਮਾਣਿਆ ਜਾਵੇਗਾ। ਪਿਆਰਾ ਸਿੰਘ ਰਾਹੀ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਜ਼ੀਨ ਦੀਆਂ ਕਾਪੀਆਂ ਵੀ ਉਥੇ ਉਪਲਬਧ ਹੋਣਗੀਆਂ। ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਾਹਿਤਕਾਰਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ : ਸੰਪਰਕ ਨੰ 94638-37388

Leave a Reply

Your email address will not be published. Required fields are marked *