Breaking
www.sursaanjh.com > ਅੰਤਰਰਾਸ਼ਟਰੀ > ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ:

ਪਰਮ ਸੇਵਾ ਵੈੱਲਫੇਅਰ ਸੁਸਾਇਟ ਦੇ ਮਿਹਨਤਕਸ਼ ਮੈਂਬਰ ਸ੍ਰੀ ਵਲਾਇਤੀ ਰਾਮ ਵੱਲੋਂ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸ੍ਰੀ ਪਵਨ ਪੁੱਤਰ ਸ੍ਰੀ ਚਰਨਜੀਤ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੁਸਾਇਟੀ ਵੱਲੋਂ 15,000/- ਰੁਪਏ ਦੀ ਨਕਦ ਵਿੱਤੀ ਸਹਾਇਤਾ ਦਿੱਤੀ ਗਈ। ਵਰਨਯੋਗ ਹੈ ਕਿ ਸ੍ਰੀ ਪਵਨ ਦਾ ਪੀਜੀਆਈ ਵਿਖੇ ਅਪਰੇਸ਼ਨ ਹੋਇਆ ਹੈ।

ਲੋੜਵੰਦ ਮਰੀਜ਼ ਸ਼੍ਰੀ ਪਵਨ ਨੂੰ ਇਹ ਸਹਾਇਤਾ ਸੁਸਾਇਟੀ ਦੇ ਮੈਂਬਰਾਂ ਸੋਮਨਾਥ ਭੱਟ, ਸੁਰਜੀਤ ਸੁਮਨ, ਵਲਾਇਤੀ ਰਾਮ, ਅਨਿੱਲ ਕੁਮਾਰ, ਸੁਨੀਲ ਕੁਮਾਰ ਸ਼ਰਮਾ ਅਤੇ ਚੰਦਰਕਾਂਤਾ ਵੱਲੋਂ ਨਿੱਜੀ ਪੱਧਰ ਕੇ ਮਰੀਜ਼ ਕੋਲ਼ ਜਾ ਕੇ ਪ੍ਰਦਾਨ ਕੀਤੀ ਗਈ।

ਜ਼ਿਕਰਯੋਗ ਹੈ ਕਿ ਸੁਸਾਇਟੀ ਦੇ ਸੁਹਿਰਦ ਮੈਂਬਰਾਂ ਡਾ. ਸੰਤ ਸੁਰਿੰਦਰ ਪਾਲ ਸਿੰਘ, ਅਮਰੀਕ ਸਿੰਘ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਵੇਦ ਪ੍ਰਕਾਸ਼ ਥਾਪਰ, ਮਲਕੀਤ ਰੰਗੀ, ਲਖਵੀਰ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਦੇਸ਼ ਗੌਤਮ, ਅਸ਼ੀਸ਼ ਕੁਮਾਰ, ਨਿਰਮਲ ਸਿੰਘ, ਸੁਰਜੀਤ ਮੰਡ, ਮਾਸਟਰ ਲਛਮਣ ਸਿੰਘ ਅਤੇ  ਬਹੁਤ ਸਾਰੇ ਹੋਰ ਸਰਗਰਮ ਮੈਂਬਰਾਂ ਸਾਹਿਬਾਨ, ਜੋ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ, ਦੇ ਸਹਿਯੋਗ ਨਾਲ਼ ਸੁਸਾਇਟੀ ਅਜਿਹੇ ਕਾਰਜ ਕਰਦੀ ਹੈ।

Leave a Reply

Your email address will not be published. Required fields are marked *