ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੁੱਖਮਨ ਕੌਰ ਦੀ ਨਵੋਦਿਆ ਲਈ ਹੋਈ ਚੋਣ


ਵਿਦਿਆਰਥਣ ਦੇ ਮਾਪਿਆਂ ਨੇ ਉਸਦੀ ਸਫਲਤਾ ਦਾ ਸਿਹਰਾ ਬੱਚੀ ਦੀ ਕਲਾਸ ਟੀਚਰ ਸ੍ਰੀਮਤੀ ਨਵਜੋਤ ਕੌਰ ਅਤੇ ਹੈੱਡ ਟੀਚਰ ਸ਼੍ਰੀਮਤੀ ਗੁਰਮੀਤ ਕੌਰ ਨੂੰ ਦਿੱਤਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ:
ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੁੱਖਮਨ ਕੌਰ ਪੁੱਤਰੀ ਸੁਰਿੰਦਰ ਸਿੰਘ ਦੀ ਚੋਣ ਜਵਾਹਰ ਨਵੋਦਿਆ ਵਿਦਿਆਲਾ ਲਈ ਹੋਈ ਹੈ। ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਕੇ ਇਸ ਵਿਦਿਆਰਥਣ ਨੇ ਆਪਣੇ ਮਾਪਿਆਂ ਦੇ ਨਾਲ਼ ਨਾਲ਼ ਆਪਣੀ ਅਧਿਆਪਕਾ, ਹੈੱਡ ਟੀਚਰ, ਸਕੂਲ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਵਿਦਿਆਰਥਣ ਦੇ ਮਾਪਿਆਂ ਨੇ ਬੱਚੀ ਦੀ ਸਫਲਤਾ ਦਾ ਸਿਹਰਾ ਉਸਦੀ ਕਲਾਸ ਟੀਚਰ ਸ੍ਰੀਮਤੀ ਨਵਜੋਤ ਕੌਰ ਅਤੇ ਹੈੱਡ ਟੀਚਰ ਸ਼੍ਰੀਮਤੀ ਗੁਰਮੀਤ ਕੌਰ ਨੂੰ ਦਿੱਤਾ, ਜਿਨ੍ਹਾਂ ਨੇ ਇਸ ਬੱਚੀ ਦੇ ਪੇਪਰ ਦੀ ਤਿਆਰੀ ਵਿੱਚ ਹਰ ਸੰਭਵ ਯੋਗਦਾਨ ਪਾਇਆ ਅਤੇ ਸੁਯੋਗ ਅਗਵਾਈ ਦਿੱਤੀ।

