Breaking
www.sursaanjh.com > ਅੰਤਰਰਾਸ਼ਟਰੀ > ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਹੋਏ ਸੇਵਾ ਨਿਵਿਰਤ

ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਹੋਏ ਸੇਵਾ ਨਿਵਿਰਤ

ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਹੋਏ ਸੇਵਾ ਨਿਵਿਰਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ:

ਰਾਜ ਕੁਮਾਰ ਸਾਹੋਵਾਲੀਆ, ਐਮ.ਏ. ਪੰਜਾਬੀ, ਇਤਿਹਾਸ ਤੇ ਧਰਮ ਅਧਿਐਨ, ਪੰਜਾਬ ਸਿਵਲ ਸਕੱਤਰੇਤ ਤੋਂ 58 ਸਾਲ ਦੀ ਸੇਵਾ ਉਪਰੰਤ ਬਤੌਰ ਉਪ ਸਕੱਤਰ ਮਿਤੀ 31.03.2024 ਨੂੰ ਰਿਟਾਇਰ ਹੋ ਗਏ ਹਨ। ਉਨ੍ਹਾਂ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ। ਉਨ੍ਹਾਂ ਨੂੰ ਸਕੱਤਰੇਤ ਦੇ ਅਧਿਕਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।

ਉਪਰੰਤ ਸਾਹੋਵਾਲੀਆ ਵੱਲੋਂ ਕਮਿਊਨਿਟੀ ਸੈਂਟਰ ਸੈਕਟਰ-70, ਮੁਹਾਲੀ ਵਿਖੇ ਰਿਟਾਇਰਮੈਂਟ ਪਾਰਟੀ ਦਿੱਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਰਾਮ ਕ੍ਰਿਸ਼ਨ ਚੌਧਰੀ, ਨਿਗਰਾਨ ਇੰਜੀਨੀਅਰ (ਰਿਟਾ.) ਤੇ ਦਾਮਾਦ ਕਾਰਤਿਕ ਕਾਂਡਾ (ਲੰਡਨ) ਤੋਂ ਇਲਾਵਾ ਮਲਕੀਅਤ ਔਜਲਾ, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ ਤੇ ਧਿਆਨ ਸਿੰਘ ਕਾਹਲੋਂ ਆਦਿ ਹਾਜ਼ਰ ਹੋਏ।

ਜ਼ਿਕਰਯੋਗ ਹੈ ਕਿ ਇਨ੍ਹਾਂ ਨੂੰ ਬਤੌਰ ਸਾਹਿਤਕਾਰ ਸਾਲ 2002 ਵਿੱਚ ਭਾਰਤੀ ਦਲਿਤ ਸਾਹਿਤ ਅਕਾਦਮੀ ਵੱਲੋਂ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ ਸਾਲ 2018 ਵਿੱਚ ਹਰਭਜਨ ਹਲਵਾਰਵੀ ਐਵਾਰਡ ਪ੍ਰਦਾਨ ਕੀਤਾ ਗਿਆ। ਰਾਜ ਕੁਮਾਰ ਸਾਹੋਵਾਲ਼ੀਆ ਸਾਹਿਤ ਨੂੰ ਸਮਰਪਿਤ ਹਨ ਤੇ ਕਵੀ ਮੰਚ (ਰਜਿ:) ਮੁਹਾਲੀ ਦੇ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾਅ ਰਹੇ ਹਨ।

ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ (ਰਜਿ:) ਮੁਹਾਲੀ : 99887 47330

Leave a Reply

Your email address will not be published. Required fields are marked *