www.sursaanjh.com > ਚੰਡੀਗੜ੍ਹ/ਹਰਿਆਣਾ > ਖਿਜਰਾਬਾਦ ਵਿਖੇ ਤਰਲ ਵੇਸਟ ਮੈਨੇਜਮੈਂਟ ਸਕੀਮ ਦਾ ਉਦਘਾਟਨ

ਖਿਜਰਾਬਾਦ ਵਿਖੇ ਤਰਲ ਵੇਸਟ ਮੈਨੇਜਮੈਂਟ ਸਕੀਮ ਦਾ ਉਦਘਾਟਨ

ਖਿਜਰਾਬਾਦ ਵਿਖੇ ਤਰਲ ਵੇਸਟ ਮੈਨੇਜਮੈਂਟ ਸਕੀਮ ਦਾ ਉਦਘਾਟਨ
ਚੰਡੀਗੜ੍ਹ  10 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੀ ਟੀਮ ਵੱਲੋਂ ਖਿਜ਼ਰਾਬਾਦ ਵਿਖੇ ਸਫਾਈ ਅਭਿਆਨ ਤਹਿਤ ਪਿੰਡ ਦੇ ਕੂੜੇ ਅਤੇ ਕਰਕਟ ਦੀ ਖਾਦ ਬਣਾਉਣ ਲਈ 14 ਲੱਖ ਰੁਪਏ ਦੀ ਲਾਗਤ ਨਾਲ ਤਰਲ ਵੇਸਟ ਮੈਨੇਜਮੈਂਟ ਸਕੀਮ ਅਧੀਨ ਕੰਮ ਦੀ ਸੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਦਾ ਉਦਘਾਟਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਨੇ ਖਿਜਰਾਬਾਦ ਵਿਖੇ ਕੀਤਾ।
ਜੋਧਾ ਸਿੰਘ ਮਾਨ ਨੇ ਦੱਸਿਆ ਕਿ ਆਈਸੀਆਈਸੀਆਈ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਨਾਲ ਕਨਵਰਜੈਂਸ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਲਈ 250 ਕੂੜੇਦਾਨ ਵੰਡੇ ਗਏ। ਇਸ ਪ੍ਰਰੋਜੈਕਟ ਅਧੀਨ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰੇ ਪਿੱਟਾਂ ਰਾਹੀਂ ਤਕਨੀਕੀ ਤੌਰ ‘ਤੇ ਖਾਦ ਬਣਾਉਣ ਦੇ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਖਾਦ ਤੋਂ ਆਮਦਨ ਵੀ ਪ੍ਰਾਪਤ ਕੀਤੀ ਜਾਵੇਗੀ ਅਤੇ ਕੂੜਾ ਹਰ ਘਰ ‘ਚੋਂ ਸ਼ਹਿਰਾਂ ਦੀ ਤਰਾਂ ਰੇਹੜੀ ਵਾਲੇ ਵੱਲੋਂ ਇੱਕਠਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕੇ ਵਿਚ ਆਈਸੀਆਈਸੀਆਈ ਫਾਊਂਡੇਸ਼ਨ ਵੱਲੋਂ ਪਿੰਡ ਕਾਦੀ ਮਾਜਰਾ, ਭਗਿੰਡੀ ਅਤੇ ਢਕੋਰਾ ਕਲਾਂ ਵਿਖੇ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਪਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਗਏ ਅਤੇ ਪਿੰਡ ਕੁੱਬਾਹੇੜੀ, ਢਕੋਰਾ ਕਲਾਂ, ਪਲਹੇੜੀ ਵਿੱਚ 3 ਕਿਲੋਵਾਟ ਦੇ ਸੋਲਰ ਪੈਨਲ ਲਗਾਏ ਗਏ। ਸਮਾਗਮ ਦੌਰਾਨ ਜੋਧਾ ਸਿੰਘ ਮਾਨ ਨੇ ਗਲਾਸ ਫੈਡਰੇਸ਼ਨ ਅਤੇ ਆਈਸੀਆਈਸੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਗੁਰਪ੍ਰੀਤ ਸਿੰਘ ਤੇ ਮੇਜਰ ਸਿੰਘ ਕਾਦੀ ਮਾਜਰਾ ਸਮੇਤ ਆਪ ਦੇ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ – ਖਿਜਰਾਬਾਦ ਵਿਖੇ ਤਰਲ ਵੇਸਟ ਮੈਨੇਜਮੈਂਟ ਸਕੀਮ ਦਾ ਉਦਘਾਟਨ ਕਰਦੇ ਸ. ਜੋਧਾ ਸਿੰਘ ਮਾਨ।

Leave a Reply

Your email address will not be published. Required fields are marked *