www.sursaanjh.com > ਚੰਡੀਗੜ੍ਹ/ਹਰਿਆਣਾ > ਮੰਡੀਗੋਬਿੰਦਗੜ ਸ਼ਹਿਰ ਦਾ ਹਰ ਵਾਸੀ 5 ਅਪ੍ਰੈਲ ਨੂੰ ਪੰਜਾਬ ਬਚਾਓ ਯਾਤਰਾ ਦਾ ਹਿੱਸਾ ਬਣੇ – ਰਾਜੂ ਖੰਨਾ

ਮੰਡੀਗੋਬਿੰਦਗੜ ਸ਼ਹਿਰ ਦਾ ਹਰ ਵਾਸੀ 5 ਅਪ੍ਰੈਲ ਨੂੰ ਪੰਜਾਬ ਬਚਾਓ ਯਾਤਰਾ ਦਾ ਹਿੱਸਾ ਬਣੇ – ਰਾਜੂ ਖੰਨਾ

ਮੰਡੀਗੋਬਿੰਦਗੜ ਸ਼ਹਿਰ ਦਾ ਹਰ ਵਾਸੀ 5 ਅਪ੍ਰੈਲ ਨੂੰ ਪੰਜਾਬ ਬਚਾਓ ਯਾਤਰਾ ਦਾ ਹਿੱਸਾ ਬਣੇ – ਰਾਜੂ ਖੰਨਾ
ਨਸਰਾਲੀ ਵਿੱਚ ਹੋਈ ਯਾਤਰਾ ਨੂੰ ਲੈਕੇ ਭਰਵੀਂ ਮੀਟਿੰਗ
ਮੰਡੀਗੋਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਪ੍ਰੈਲ:
ਸ੍ਰੋਮਣੀ ਅਕਾਲੀ ਦਲ ਵੱਲੋਂ ਹਰ ਵਿਧਾਨ ਸਭਾ ਹਲਕੇ ਵਿੱਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਜੋ 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਆ ਰਹੀ ਹੈ, ਉਸ ਯਾਤਰਾ ਦਾ ਭਰਵਾਂ ਸਵਾਗਤ ਕਰਨ ਲਈ ਮੰਡੀ ਗੋਬਿੰਦਗੜ ਸ਼ਹਿਰ ਦਾ ਹਰ ਵਾਸੀ ਹਿੱਸਾ ਬਣੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਪਿੰਡ ਨਸਰਾਲੀ ਵਿਖੇ ਯਾਤਰਾ ਦੇ ਸਬੰਧ ਵਿੱਚ ਭਰਵੀਂ ਮੀਟਿੰਗ ਕਰਨ ਸਮੇਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਨਾਲ ਵੱਡੀ ਗਿਣਤੀ ਸੂਬੇ ਦੇ ਲੋਕ ਜੁੜ ਰਹੇ ਹਨ। ਹਰ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦਾ ਵੱਡਾ ਜਨ ਸੈਲਾਬ ਉੱਮੜ ਰਿਹਾ ਹੈ, ਜਿਸ ਦਾ ਵੱਡਾ ਕਾਰਨ ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਵੱਡੀ ਨਰਾਜ਼ਗੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਰਹੀ ਹੈ।
ਝੂਠੇ ਵਾਅਦਿਆਂ ਨਾਲ ਬਣੀ ਇਸ ਆਪ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਦੇ ਲੋਕ ਉਤਾਵਲੇ ਹਨ, ਜਿਸ ਦੇ ਨਤੀਜੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣੇ ਪੈਣਗੇ। ਰਾਜੂ ਖੰਨਾ ਨੇ ਮੰਡੀਗੌਬਿੰਦਗੜ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 5 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਲਾਲ ਬੱਤੀ ਚੌਕ ਮੰਡੀਗੌਬਿੰਦਗੜ ਵਿਖੇ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨ ਲਈ ਪੁੱਜਣ ਤੇ ਅਪਣੀਆਂ ਸਮੱਸਿਆਵਾਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅੱਗੇ ਰੱਖਣ।
ਇਸ ਮੀਟਿੰਗ ਵਿੱਚ ਜਥੇਦਾਰ ਹਰਪਾਲ ਸਿੰਘ ਨਸਰਾਲੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀਅਰ ਆਗੂ ਸੱਤਪਾਲ ਸਿੰਘ ਸੱਤਾ, ਗੁਰਜੀਤ ਸਿੰਘ, ਨੇਤਰ ਸਿੰਘ ਜੱਸੜ, ਸੁਖਦੇਵ ਸਿੰਘ, ਲਾਡੀ ਨਸਰਾਲੀ, ਦਲਜੀਤ ਸਿੰਘ ਜੱਸੜ, ਬੀਬੀ ਅੰਗਰੇਜ਼ ਕੌਰ, ਹਰਜਿੰਦਰ ਸਿੰਘ, ਜੱਸਾ ਸਿੰਘ ਜੱਸੜ, ਹਰਚੰਦ ਸਿੰਘ, ਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਸਰਾਲੀ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ:
5 ਅਪ੍ਰੈਲ ਨੂੰ ਹਲਕਾ ਅਮਲੋਹ ਵਿੱਚ ਆ ਰਹੀ ਪੰਜਾਬ ਬਚਾਓ ਯਾਤਰਾ ਸਬੰਧੀ ਨਸਰਾਲੀ ਵਿਖੇ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੱਤਪਾਲ ਸਿੰਘ ਸੱਤਾ ਤੇ ਹੋਰ ਆਗੂ।

Leave a Reply

Your email address will not be published. Required fields are marked *