www.sursaanjh.com > ਚੰਡੀਗੜ੍ਹ/ਹਰਿਆਣਾ > ਹਲਕੇ ਚੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ ਕੰਗ : ਗੁਰਿੰਦਰ ਸਿੰਘ

ਹਲਕੇ ਚੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ ਕੰਗ : ਗੁਰਿੰਦਰ ਸਿੰਘ

ਹਲਕੇ ਚੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ ਕੰਗ : ਗੁਰਿੰਦਰ ਸਿੰਘ
ਚੰਡੀਗੜ੍ਹ  4 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਲੋਕ ਸਭਾ ਦੀ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ। ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸਰਪੰਚ ਤੇ ਹਲਕਾ ਪ੍ਰਧਾਨ ਗੁਰਿੰਦਰ ਸਿੰਘ ਖ਼ਿਜ਼ਰਾਬਾਦ ਨੇ ਕਿਹਾ ਹੈ ਕਿ ਪਾਰਟੀ ਤੇ ਬਹੁਤ ਹੀ ਹੋਣਹਾਰ ਆਗੂ ਨੂੰ ਟਿਕਟ ਦਿੱਤੀ ਹੈ ਤੇ ਸ. ਕੰਗ ਇਸ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ ।
ਗੁਰਿੰਦਰ ਸਿੰਘ ਨੇ ਕੰਗ ਨੂੰ ਟਿਕਟ ਮਿਲਣ ਉਪਰੰਤ ਵਧਾਈ ਦੇਣ ਤੋਂ ਬਾਅਦ ਗੱਲਬਾਤ ਵਿੱਚ ਕਿਹਾ ਕਿ ਇਸ ਹਲਕੇ ਨੂੰ ਕਾਬਲ ਤੇ ਇਮਾਨਦਾਰ ਲੋਕ ਸਭਾ ਮੈਂਬਰ ਨਹੀਂ ਮਿਲਿਆ, ਜਿਸ ਕਰਕੇ ਇਹ ਹਲਕਾ ਵਿਕਾਸ ਪੱਖੋਂ ਪਛੜ ਗਿਆ ਹੈ। ਵਿਧਾਨ ਸਭਾ ਹਲਕਾ ਖਰੜ ਤੋਂ ਭੈਣ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਹੀ ਵਿੱਚ ਤਰੱਕੀ ਵੱਲ ਵਧ ਰਿਹਾ ਹੈ। ਇਹਨਾਂ ਕਿਹਾ ਹੈ ਕਿ ਅਨਮੋਲ ਗਗਨ ਮਾਨ ਜਿੱਥੇ ਇਸ ਹਲਕੇ ਦੇ ਵਿਧਾਇਕ ਹਨ, ਉਥੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਕੋਲ ਹੈ।
ਇਸ ਨੌਜਵਾਨ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਜਵਾਨਾਂ ਨੂੰ ਸਿਆਸਤ ਵਿੱਚ ਅੱਗੇ ਤੋਰਦੀ ਹੈ ਅਤੇ ਉਹਨਾਂ ਨੂੰ ਬਣਦੇ ਮਾਣ-ਸਨਮਾਨ ਦੇ ਕੇ ਵਿਕਾਸ ਦੀਆਂ ਪੈੜਾਂ ਪਾਉਣ ਦਾ ਯਤਨ ਕਰਦੀ ਹੈ I ਗੁਰਿੰਦਰ ਖਿਜ਼ਰਾਬਾਦ ਨੇ ਦਾਅਵੇ ਨਾਲ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਹਨ ਅਤੇ ਪਾਰਟੀ ਨੂੰ ਭਰਵਾਂ ਪਿਆਰ ਤੇ ਸਹਿਯੋਗ ਦੇ ਰਹੇ ਹਨ। ਇਹਨਾਂ ਕਿਹਾ ਬੇਸ਼ੱਕ ਮਾਲਵਿੰਦਰ ਕੰਗ ਉਮੀਦਵਾਰ ਹਨ, ਪਰ ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਹੀ ਚੋਣ ਲੜ ਰਹੇ ਹਨ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਨਕਾਰੇ ਹੋਏ ਆਗੂਆਂ ਨੂੰ ਹਲਕੇ ਵਿੱਚੋਂ ਬੁਰੀ ਤਰ੍ਹਾਂ ਹਰਾਈਏ ਅਤੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਵੱਡਾ ਪਾਈਏ।
ਇਹਨਾਂ ਕਿਹਾ ਕਿ ਕਿੰਨੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਅਤੇ ਦੇਸ਼ ਨੂੰ ਝੂਠੇ ਵਾਅਦਿਆਂ ਨਾਲ ਭਰਮਾਉਂਦਿਆਂ ਆ ਰਹੀਆ ਹਨ, ਇਕ ਆਮ ਆਦਮੀ ਪਾਰਟੀ ਹੀ ਦੇਸ਼ ਅੰਦਰ ਅਜਿਹੀ ਪਾਰਟੀ ਹੈ ਜੋ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਦੱਸ ਦਈਏ ਕਿ ਇਸ ਹਲਕੇ ਤੋਂ ਪਹਿਲ-ਕਦਮੀ ਕਰਦਿਆਂ ਸਿਰਫ ਆਮ ਆਦਮੀ ਪਾਰਟੀ ਨੇ ਹੀ ਆਪਣਾ ਉਮੀਦਵਾਰ ਐਲਾਨਿਆ ਹੈ, ਜਦਕਿ ਭਾਜਪਾ, ਕਾਂਗਰਸ, ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਲੱਭਿਆ ਹੈ। ਵਰਨਣਯੋਗ ਹੈ ਕਿ  ਪਹਿਲਾਂ ਇਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਮੌਜੂਦਾ ਲੋਕ ਸਭਾ ਮੈਂਬਰ ਹਨ।

Leave a Reply

Your email address will not be published. Required fields are marked *