ਤੀਜਾ ਖੂਨਦਾਨ ਕੈਂਪ 7 ਅਪ੍ਰੈਲ 2024 ਨੂੰ
ਚੰਡੀਗੜ੍ਹ 4 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡ ਕਰਤਾਰਪੁਰ ਦੇ ਯੂਥ ਕਲੱਬ ਵੱਲੋਂ ਲੋਕ ਭਲਾਈ ਹਿੱਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਨੀਪਾਲ ਯੂਥ ਕਲੱਬ ਪਿੰਡ ਕਰਤਾਰਪੁਰ (ਨਿਊ ਚੰਡੀਗੜ੍ਹ) ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਸਮੇਂ ਸਮੇਂ ‘ਤੇ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ।
ਇਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਤੀਜਾ ਖੂਨਦਾਨ ਕੈਂਪ 7 ਅਪ੍ਰੈਲ 2024 ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਲਗਵਾਇਆ ਜਾ ਰਿਹਾ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਤੋਂ ਪਹੁੰਚ ਰਹੀ ਹੈ। ਕਲੱਬ ਪ੍ਰਧਾਨ ਨੇ ਇਲਾਕੇ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਛੋਟੇ ਜਿਹੇ ਉਪਰਾਲੇ ਨਾਲ ਆਪਾਂ ਬਹੁਤ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਕਰਕੇ ਵੱਧ ਤੋਂ ਵੱਧ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕੀਤਾ ਜਾਵੇ।

