ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਵੱਲੋਂ ਪੰਜਾਬੀ ਸਾਹਿਤ ਸਭਾ ਬਰੈਂਪਟਨ, ਕੈਨੇਡਾ ਵਿਖੇ ਅਲਗੋਜ਼ਿਆਂ ਦੀਆਂ ਧੁਨਾਂ ਨਾਲ਼ ਸਰੋਤੇ ਕੀਲੇ
ਸਭਾ ਦੇ ਚੇਅਰਮੈਨ ਇੰਜੀਨੀਅਰ ਜਸਪਾਲ ਸਿੰਘ ਦੇਸੂਵੀ ਵੱਲੋਂ ਕੀਤਾ ਗਿਆ ਸਨਮਾਨ


ਬਰੈਂਪਟਨ ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 8 ਅਪਰੈਲ:
ਪੰਜਾਬੀ ਸਾਹਿਤ ਸਭਾ ਬਰੈਂਪਟਨ, ਕੈਨੇਡਾ ਵੱਲੋਂ ਵਿਸ਼ਵ ਪੰਜਾਬੀ ਭਵਨ, ਕੈਨੇਡੀ ਰੋਡ, ਬਰੈਂਪਟਨ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਵੱਲੋਂ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ ਗਿਆ। ਇਸ ਮੌਕੇ ਕਰਮਜੀਤ ਸਿੰਘ ਬੱਗਾ ਵੱਲੋਂ ਪੰਜਾਬ ਦੇ ਲੋਕ ਸਾਜ਼ ਅਲਗੋਜ਼ਿਆਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਵਰਨਣਯੋਗ ਹੈ ਕਿ ਕਰਮਜੀਤ ਸਿੰਘ ਬੱਗਾ ਅੱਕ ਕੱਲ੍ਹ ਕੈਨੇਡਾ ਫੇਰੀ ‘ਤੇ ਹਨ।
ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ ਟੋਰਾਂਟੋ (ਕੈਨੇਡਾ) ਦੇ ਚੇਅਰਮੈਨ ਤੇ ਉੱਘੇ ਲੇਖਕ ਇੰਜੀਨੀਅਰ ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਕਰਮਜੀਤ ਸਿੰਘ ਬੱਗਾ ਵੱਲੋਂ ਲੋਕ ਸਾਜ਼ ਅਲੋਜ਼ਿਆਂ ਰਾਹੀਂ ਲੋਕ ਗੀਤਾਂ ਦੀ ਬਹੁ-ਚਰਚਿਤ ਤੇ ਸੁਰੀਲੀਆਂ ਸੁਰਾਂ ਨਾਲ਼ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਕਰਮਜੀਤ ਸਿੰਘ ਬੱਗਾ ਆਪਣੀ ਇਸ ਕਲਾ ਨਾਲ਼ ਮੀਲ ਪੱਥਰ ਸਿਰਜ ਰਹੇ ਹਨ। ਇਸ ਮੌਕੇ ਜਸਪਾਲ ਸਿੰਘ ਦੇਸੂਵੀ ਤੇ ਡਾ. ਦਲਬੀਰ ਸਿੰਘ ਕਥੂਰੀਆ ਨੇ ਕਰਮਜੀਤ ਸਿੰਘ ਬੱਗਾ ਨੂੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ।

