ਸ਼ਾਇਰ ਗੁਰਭਜਨ ਸਿੰਘ ਗਿੱਲ ਦੀਆਂ ਤਿੰਨ ਕਾਵਿ ਪੁਸਤਕਾਂ ਰਾਵੀ, ਸੁਰਤਾਲ (ਗਜ਼ਲ ਸੰਗ੍ਰਹਿ) ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ) ਸ਼ਾਹਪੁਖੀ ਵਿੱਚ ਛਪੀਆਂ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ:


ਗੁਰਭਜਨ ਸਿੰਘ ਗਿੱਲ ਪੰਜਾਬੀ ਬੋਲੀ ਦੇ ਮਾਣਮੱਤੇ ਸ਼ਾਇਰ ਹਨ। ਉਨ੍ਹਾਂ ਆਪਣੀ ਸ਼ਾਇਰੀ ਰਾਹੀਂ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਹੁਣੇ ਹੁਣੇ ਉਨ੍ਹਾਂ ਦੇ ਤਾਜ਼ਾ ਛਪੇ ਗਜ਼ਲ ਸੰਗ੍ਰਹਿ ਅੱਖਰ ਅੱਖਰ ਦੀ ਕਾਫੀ ਚਰਚਾ ਹੈ। ਪਿਛਲੇ ਦਿਨੀਂ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਗੁਰਭਜਨ ਸਿੰਘ ਗਿੱਲ ਦੀ ਰਚਨਾ ”‘ਆਪਣੀ ਜਾਚੇ ਤਾਂ ਦਰਿਆ ਵੱਡੇ ਘਰ ਜਾਂਦਾ ਹੈ/ ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ/ ਗਰਦਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ/ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ” ਬੜੇ/ ਉਤਸ਼ਾਹ ਨਾਲ਼ ਪੜ੍ਹੀ।
ਇੱਕ ਵਟਸਐਪ ਸੁਨੇਹੇ ਰਾਹੀਂ ਗੁਰਭਜਨ ਸਿੰਘ ਗਿੱਲ ਹੋਰਾਂ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਕਾਵਿ ਪੁਸਤਕਾਂ ਰਾਵੀ, ਸੁਰਤਾਲ (ਗਜ਼ਲ ਸੰਗ੍ਰਹਿ) ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ) ਨੂੰ ਜਨਾਬ ਅਮਜਦ ਸਲੀਮ ਮਿਨਹਾਸ-ਸਾਂਝ ਪਬਲੀਕੇਸ਼ਨਜ਼ ਬੁੱਕ ਸਟਰੀਟ, ਲਾਹੌਰ (ਪਾਕਿਸਤਾਨ) ਵੱਲੋਂ ਸ਼ਾਹਮੁਖੀ ਵਿੱਚ ਛਾਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬੇਹੱਦ ਖੁਸ਼ੀ ਦੇ ਪਲ ਹਨ।

