ਸ਼ਬਦ ਸੰਚਾਰ ਸਾਹਿਤਕ ਸੁਸਾਇਟੀ (ਰਜਿ.) ਪੰਜਾਬ/ ਮੋਰਿੰਡਾ ਵੱਲੋਂ ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ ਅਤੇ ਪੁਸਤਕ ਸੰਗਤਰਾਸ਼ ਲੋਕ ਅਰਪਣ 14 ਅਪਰੈਲ, 2024 ਨੂੰ – ਸੁਰਜੀਤ ਸਿੰਘ ਜੀਤ
ਸਾਹਿਤਕਾਰ ਮਨਦੀਪ ਰਿੰਪੀ ਦਾ ਹੋਵੇਗਾ ਸਨਮਾਨ
ਐਡਵੋਕੇਟ ਸੁਰੇਸ਼ ਭਿਓਰਾ ਪ੍ਰਧਾਨ ਜ਼ਿਲ੍ਹਾ ਲਿਖਾਰੀ ਸਭਾ ਰੋਪੜ੍ਹ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ, ਜਦਕਿ ਗੁਰਦਰਸ਼ਨ ਸਿੰਘ ਮਾਵੀ ਪ੍ਰਧਾਨ ਸਾਹਿਤ ਵਿਗਿਆਨ ਕੇਂਦਰ ਮੁਹਾਲ਼ੀ ਹੋਣਗੇ ਵਿਸ਼ੇਸ਼ ਮਹਿਮਾਨ – ਗੁਰਨਾਮ ਸਿੰਘ ਬਿਜਲੀ


ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਸੰਗਤਰਾਸ਼ ਬਾਰੇ ਕਰਨਗੇ ਵਿਚਾਰ ਚਰਚਾ – ਸਤਵਿੰਦਰ ਸਿੰਘ ਮੜੌਲਵੀ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਪਰੈਲ:
ਸ਼ਬਦ ਸੰਚਾਰ ਸਾਹਿਤਕ ਸੁਸਾਇਟੀ (ਰਜਿ.) ਪੰਜਾਬ/ ਮੋਰਿੰਡਾ ਵੱਲੋਂ ਮਿਤੀ 14 ਅਪਰੈਲ, 2024, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੜੌਲੀ ਕਲਾਂ (ਰੂਪਨਗਰ) ਵਿਖੇ ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ ਅਤੇ ਚਰਚਿਤ ਸ਼ਾਇਰ ਗੁਰਨਾਮ ਸਿੰਘ ਬਿਜਲੀ ਦੀ ਪੁਸਤਕ ‘ਸੰਗਤਰਾਸ਼’ ਲੋਕ ਅਰਪਣ ਸਮਾਗਮ ਕਰਵਾਇਆ ਜਾ ਰਿਹਾ ਹੈ।
ਉੱਘੇ ਗਜ਼ਲਗੋ ਸੁਰਜੀਤ ਸਿੰਘ ਜੀਤ ਨੇ ਦੱਸਿਆ ਕਿ ਇਸ ਮੌਕੇ ਸਾਹਿਤਕਾਰ ਮਨਦੀਪ ਰਿੰਪੀ ਨੂੰ ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ।
ਚਰਚਿਤ ਸ਼ਾਇਰ ਗੁਰਨਾਮ ਸਿੰਘ ਬਿਜਲੀ ਨੇ ਦੱਸਿਆ ਕਿ ਐਡਵੋਕੇਟ ਸੁਰੇਸ਼ ਭਿਓਰਾ, ਪ੍ਰਧਾਨ ਜ਼ਿਲ੍ਹਾ ਲਿਖਾਰੀ ਸਭਾ ਰੋਪੜ੍ਹ ਇਸ ਸਮਾਗਮ ਵਿੱਚ ਮੁੱਖ ਮਹਿਮਾਨ, ਜਦਕਿ ਗੁਰਦਰਸ਼ਨ ਸਿੰਘ ਮਾਵੀ, ਪ੍ਰਧਾਨ ਸਾਹਿਤ ਵਿਗਿਆਨ ਕੇਂਦਰ ਮੁਹਾਲ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।
ਚਰਚਿਤ ਲੇਖਕ ਸਤਵਿੰਦਰ ਸਿੰਘ ਮੜੌਲਵੀ ਨੇ ਕਿਹਾ ਕਿ ਚਰਚਿਤ ਸ਼ਾਇਰ ਗੁਰਨਾਮ ਸਿੰਘ ਬਿਜਲੀ ਹੋਰਾਂ ਦੀ ਪੁਸਤਕ ‘ਸੰਗਤਰਾਸ਼’ ਬਾਰੇ ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਵਿਚਾਰ ਚਰਚਾ ਕਰਨਗੇ।

