www.sursaanjh.com > ਚੰਡੀਗੜ੍ਹ/ਹਰਿਆਣਾ > ਮੁੱਲਾਂਪੁਰ ਆਸ਼ਰਮ ਵਿੱਚ ਧਾਰਮਿਕ ਸਮਾਗਮ ਹੋਇਆ

ਮੁੱਲਾਂਪੁਰ ਆਸ਼ਰਮ ਵਿੱਚ ਧਾਰਮਿਕ ਸਮਾਗਮ ਹੋਇਆ

ਮੁੱਲਾਂਪੁਰ ਆਸ਼ਰਮ ਵਿੱਚ ਧਾਰਮਿਕ ਸਮਾਗਮ ਹੋਇਆ
ਚੰਡੀਗੜ੍ਹ 14  ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਥਾਨ ਭੂਰੀ ਵਾਲੇ ਲਾਲ ਦਾਸ ਨਿਤਿਆਨੰਦ ਆਸ਼ਰਮ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਹੋਣ ਵਾਲੇ 33ਵੇਂ ਗਰੀਬਦਾਸੀ ਮਹਾਂਯੱਗ ਅਤੇ ਮਹਾਰਾਜ ਗਰੀਬਦਾਸ ਮਹਾਰਾਜ ਜੀ ਦੀ  ਅੰਮ੍ਰਿਤ ਮਈ ਬਾਣੀ ਦੇ 51ਵੇਂ ਸ੍ਰੀ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਸਮਾਜ ਸੇਵੀ ਸ੍ਰੀ ਰਵੀ ਸ਼ਰਮਾ ਸੰਚਾਲਕ ਦਾਸ ਐਸੋਸੀਏਟ ਵਿਸ਼ੇਸ਼ ਤੌਰ ਤੇ ਆਪਣੇ ਸਹਿਯੋਗੀਆਂ ਸਮੇਤ ਨਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਚਾਵਲਾ ਵੀ ਭੂਰੀ ਵਾਲੇ ਸਥਾਨ ਤੇ ਨਮਸਤਕ ਹੋਏ। ਪਹਿਲਾਂ ਉਨ੍ਹਾਂ ਇਸ ਅਸਥਾਨ ਤੇ ਮੱਥਾ ਟੇਕਿਆ ਤੇ ਉਪਰੰਤ ਕਮਲਜੀਤ ਚਾਵਲਾ ਸਮੇਤ ਸੰਤ ਨਿਤਿਆਨੰਦ ਜੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਸ ਤੋਂ ਬਾਅਦ ਸੰਗਤਾਂ ਵਿੱਚ ਬੈਠ ਕੇ ਲੰਗਰ ਪ੍ਰਸ਼ਾਦਿ ਛਕਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਸ਼ਰਮਾ ਨੇ ਕਿਹਾ ਕਿ ਇਹ ਉਹ ਅਸਥਾਨ ਹੈ, ਜਿਥੇ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਅਸੀਂ ਬਚਪਨ ਤੋਂ ਇਸ ਅਸਥਾਨ ਨਾਲ ਜੁੜੇ ਹਾਂ। ਇਸ ਅਸਥਾਨ ਦੇ ਮੁਖੀ ਸੰਤ ਨਿਤਿਆਨੰਦ ਜੀ, ਜਿਨ੍ਹਾਂ ਨੇ ਹਮੇਸ਼ਾ ਸਭ ਦਾ ਮਾਰਗ ਦਰਸ਼ਨ ਕੀਤਾ ਹੈ। ਇਨਸਾਨ ਕਿਸੇ ਵੀ ਧਰਮ ਦਾ ਆਵੇ ਉਨ੍ਹਾਂ ਨੂੰ ਕਦੇ ਨਹੀਂ ਵੇਖਿਆ ਕਿ ਇਸ ਅਸਥਾਨ ਤੇ ਵਿਤਕਰੇ ਦੀ ਭਾਵਨਾ ਹੋਵੇ। ਸਭ ਨੂੰ ਬਰਾਬਰ ਮਾਣ ਸਤਿਕਾਰ ਮਿਲਦਾ ਹੈ। ਬੀਤੇ ਦਿਨ ਉਨ੍ਹਾਂ ਵੱਲੋਂ ਦਾਸ ਐਸੋਸੀਏਟ ਦੇ ਦਫਤਰ ਵਿਖੇ ਵੀ ਸੰਤ ਨਿਤਿਆਨੰਦ ਜੀ ਸਮੇਤ ਇਸ ਅਸਥਾਨ ਤੇ ਪਹੁੰਚੇ ਹੋਰ ਬਹੁਤ ਸਾਰੇ ਸਾਧੂ ਸੰਤਾਂ ਦੇ ਚਰਨ ਪਵਾ ਕੇ ਉਨ੍ਹਾਂ ਨੂੰ ਲੰਗਰ ਛਕਾਇਆ ਗਿਆ।
ਇਸ ਤੋਂ ਇਲਾਵਾ ਰਵੀ ਸ਼ਰਮਾ ਵੱਲੋਂ ਮੁੱਲਾਂਪੁਰ ਗਰੀਬਦਾਸ ਵਿਖੇ ਚੱਲ ਰਹੇ ਗੋਲੂ ਪਹਿਲਵਾਨ ਦੇ ਅਖਾੜੇ ਦੇ ਨਾਮਵਰ ਪਹਿਲਵਾਨ ਜਸਪੂਰਨ ਸਿੰਘ ਪਹਿਲਵਾਨ ਨਾਲ ਅਤੇ ਹੋਰ ਪਹਿਲਵਾਨਾਂ ਨਾਲ ਕਮਲਜੀਤ ਚਾਵਲਾ ਦੀ ਮੁਲਾਕਾਤ ਕਰਵਾਈ ਗਈ। ਕਮਲਜੀਤ ਚਾਵਲਾ ਵੱਲੋਂ ਇਸ ਪਹਿਲਵਾਨ ਨੂੰ ਅਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰਵੀ ਸ਼ਰਮਾ ਜੋ ਕਿ ਇਲਾਕੇ ਵਿਚ ਇੱਕ ਸਮਾਜ ਸੇਵੀ ਵਜੋਂ ਵਿਚਰਦੇ ਹੋਏ ਬਹੁਤ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਮੁਫ਼ਤ ਸਿੱਖਿਆ ਤੇ ਪਹਿਲਵਾਨ ਬਣਨ ਵਿਚ ਮਦਦ ਕਰ ਰਹੇ ਹਨ ਅਤੇ ਨਾਲ਼ ਨਾਲ਼ ਧਾਰਮਿਕ ਵਿਰਤੀ ਵਾਲੇ ਇਨਸਾਨ ਵੀ ਹਨ ਜੋ ਸਾਧੂ ਸੰਤਾਂ ਦੀ ਸੰਗਤ ਤੇ ਸੇਵਾ ਰਾਹੀਂ ਵੱਡਾ ਪਰਉਕਾਰ ਕਰ ਰਹੇ ਹਨ।
ਅਖੀਰ ਵਿੱਚ ਰਵੀ ਸ਼ਰਮਾ ਵੱਲੋਂ ਨਵਰਾਤਰਿਆਂ ਅਤੇ ਰਾਮ ਨੌਮੀ ਦੇ ਸੰਬੰਧ ਵਿੱਚ ਦਾਸ ਐਸੋਸੀਏਟ ਵਿਖੇ 17 ਅਪ੍ਰੈਲ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਪਹੁੰਚਣ ਲਈ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ।ਇਸ ਮੌਕੇ ਉਨ੍ਹਾਂ ਨਾਲ ਗੁਰਜੀਤ ਸਿੰਘ ਪੂਨੀਆ, ਵਿਜੇ ਆਰੀਆ,ਗੌਰਵ ਗੁਪਤਾ, ਜਸਵੀਰ ਸਿੰਘ ਸਿੱਧੂ, ਤਰਲੋਚਨ ਸਿੰਘ ਪੂਨੀਆ, ਬਲਵੀਰ ਸਿੰਘ ਪੂਨੀਆ, ਸੇਠੀ ਪੰਡਤ, ਸੁੱਚਾ ਸਿੰਘ ਮੱਲ, ਅਸ਼ੋਕ ਪੁਰੀ, ਰੀਟਾ ਰਾਣੀ, ਰਾਜੂ, ਭੇਜਾ, ਹੈਪੀ, ਤੇਜਪਾਲ ਲਟਾਵਾ ਮੁੱਲਾਂਪੁਰ ਗਰੀਬਦਾਸ, ਬਾਵਾ ਬਰਤਨ ਸਟੋਰ, ਅਬਦੁਲ ਸਤਾਰ, ਜਸਪੂਰਨ ਪਹਿਲਵਾਨ ਅਤੇ ਦਾਸ ਐਸੋਸੀਏਟ ਦੀ ਪੂਰੀ ਟੀਮ ਦੇ ਮੈਂਬਰਾਂ ਨੇ ਵੀ ਭੂਰੀ ਵਾਲੇ ਲਾਲ ਦਾਸ ਨਿਤਿਆਨੰਦ ਜੀ ਦੇ ਆਸ਼ਰਮ ਵਿਖੇ ਮੱਥਾ ਟੇਕਿਆ।

Leave a Reply

Your email address will not be published. Required fields are marked *