www.sursaanjh.com > Uncategorized > ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ “ਕਾਵਿਕ ਲਕੀਰਾਂ” ਪੁਸਤਕ ਲੋਕ ਅਰਪਣ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ “ਕਾਵਿਕ ਲਕੀਰਾਂ” ਪੁਸਤਕ ਲੋਕ ਅਰਪਣ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ “ਕਾਵਿਕ ਲਕੀਰਾਂ” ਪੁਸਤਕ ਲੋਕ ਅਰਪਣ – ਮਲਕੀਤ ਸਿੰਘ ਔਜਲਾ
ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਸਥਾਨ ਰੱਖਣ ਵਾਲੇ 52  ਲੇਖਕਾਂ ਦੁਆਰਾ ਲਿਖੀਆਂ ਵੰਨ-
ਸੁਵੰਨੀਆਂ ਰਚਨਾਵਾਂ ਦੀ ਸਾਂਝੀ ਪੁਸਤਕ “ਕਾਵਿਕ ਲਕੀਰਾਂ” ਦੀ ਕੀਤੀ ਗਈ ਹੈ ਸੰਪਾਦਨਾ – ਭੁਪਿੰਦਰ ਸਿੰਘ ਝੱਜ
ਮੁੱਖ ਮਹਿਮਾਨ ਵਜੋਂ ਸਾਬਕਾ ਆਈ.ਏ.ਐਸ. ਅਧਿਕਾਰੀ ਮਨਜੀਤ ਸਿੰਘ ਨਾਰੰਗ, ਵਿਸ਼ੇਸ਼ ਮਹਿਮਾਨ ਵਜੋਂ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ
ਸ਼ਾਮਿਲ ਹੋਏ ਜਦਕਿ ਸਮਾਮ ਦੀ ਪ੍ਰਧਾਨਗੀ ਡਾ.ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਗਈ। – ਪਰਮਦੀਪ ਸਿੰਘ ਭਬਾਤ
ਪ੍ਰੋ. ਕੁਲਵੰਤ ਸਿੰਘ ਔਜਲਾ ਵੱਲੋਂ “ਕਾਵਿਕ ਲਕੀਰਾਂ” ਪੁਸਤਕ ਦੀ ਪੜਚੋਲ਼ ਕਰਦਿਆਂ ਰਚਾਇਆ ਗਿਆ ਸੰਵਾਦ
ਕਰਨੈਲ ਸਿੰਘ ਸਹੋਤਾ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ ਅਤੇ ਸੁਰਜੀਤ ਸੁਮਨ ਨੂੰ ਪੰਜਾਬ ਸਕੱਤਰਤੇ ਸਾਹਿਤ ਸਭਾ ਵੱਲੋਂ ਕੀਤਾ ਗਿਆ ਸਨਮਾਨਿਤ 
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪਰੈਲ:
ਪੰਜਾਬ ਸਿਵਲ ਸਕੱਤਰੇਤ ਚੰਡੀਗੜ ਦੇ ਸਾਹਿਤ ਅਤੇ ਸਭਿਆਚਾਰ ਨਾਲ ਜੁੜੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਸਥਾਨ ਰੱਖਣ ਵਾਲੇ 52  ਲੇਖਕਾਂ ਦੁਆਰਾ ਲਿਖੀਆਂ ਵੰਨ-ਸੁਵੰਨੀਆਂ ਰਚਨਾਵਾਂ ਦੀ ਸਾਂਝੀ ਪੁਸਤਕ “ਕਾਵਿਕ ਲਕੀਰਾਂ” ਦੀ ਸੰਪਾਦਨਾ ਕੀਤੀ ਗਈ, ਜਿਸ ਦਾ ਲੋਕ ਅਰਪਣ ਸਮਾਗਮ ਪੰਜਾਬ ਭਵਨ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਿਟਾ. ਆਈ.ਏ.ਐਸ. ਅਧਿਕਾਰੀ ਸ੍ਰ. ਮਨਜੀਤ ਸਿੰਘ ਨਾਰੰਗ ਸ਼ਾਮਿਲ ਹੋਏ। ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਮੋਹਾਲੀ ਤੋਂ ਜਿਲ੍ਹਾ ਭਾਸ਼ਾ ਅਫਸਰ ਦਵਿੰਦਰ ਬੋਹਾ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ ਅਤੇ ਉੱਘੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਵੱਲੋਂ ਪੁਸਤਕ ਦਾ ਬਰੀਕੀ ਨਾਲ ਪੜਚੋਲ ਕਰਕੇ ਪਰਚਾ ਪੜਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਸ੍ਰ ਮਲਕੀਤ ਸਿੰਘ ਔਜਲਾ ਨੇ ਦੱਸਿਆ ਉਹਨਾਂ ਵੱਲੋਂ ਸਕੱਤਰੇਤ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਮੁਲਾਜ਼ਮ ਪੰਜਾਬੀ ਸਾਹਿਤਕਾਰੀ ਨਾਲ ਜੁੜੇ ਹੋਏ ਹਨ ਅਤੇ ਗੀਤ, ਕਵਿਤਾਵਾਂ ਅਤੇ ਗਜ਼ਲਾਂ ਲਿਖਣ ਦਾ ਸ਼ੌਂਕ ਰੱਖਦੇ ਹਨ, ਉਹ ਆਪਣੀਆਂ ਰਚਨਾਵਾਂ ਪੁਸਤਕ ਵਿੱਚ ਛਪਾਉਣ ਲਈ ਸਾਹਿਤ ਸਭਾ ਨੂੰ ਭੇਜਣ। ਉਸ ਤੋਂ ਬਾਅਦ ਸਕੱਤਰੇਤ ਦੇ ਬਹੁਤ ਸਾਰੇ ਪੁਰਾਣੇ ਸਾਹਿਤਕਾਰਾਂ ਅਤੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਆਪਣੀਆਂ ਰਚਨਾਵਾਂ ਭੇਜੀਆਂ ਗਈਆਂ, ਜਿਹਨਾਂ ਵਿੱਚ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਦਫਤਰਾਂ ਵਿੱਚੋਂ ਵੀ ਮੁਲਾਜ਼ਮਾਂ ਨੇ ਰਚਨਾਵਾਂ ਭੇਜੀਆਂ। ਇਹਨਾਂ ਲੇਖਕਾਂ ਦੀ ਕਲਮ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਕਈ ਨਾਮਵਰ ਸਾਹਿਤਕਾਰਾਂ ਦੀਆਂ ਰਚਨਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ, ਜਿਨਾਂ ਵਿੱਚ ਉੱਘੇ ਸ਼ਾਇਰ  ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ ਦਾਊਂ, ਬੀਬੀ ਦਲਜੀਤ ਕੌਰ ਦਾਊਂ, ਬਚਨ ਬੇਦਿਲ, ਅਲਬੇਲ ਬਰਾੜ, ਹਰਵਿੰਦਰ ਓਹੜਪੁਰੀ, ਲਾਭ ਚਤਾਮਲੀ ਵਾਲਾ, ਭੁਪਿੰਦਰ ਮਟੌਰਵਾਲਾ, ਭਗਤ ਰਾਮ ਰੰਗਾੜਾ, ਅਲੀ ਰਾਜਪੁਰਾ, ਸਰਬਜੀਤ ਵਿਰਦੀ, ਪ੍ਰੋ. ਸਰਦੂਲ ਔਜਲਾ, ਹਰਜਿੰਦਰ ਸਾਂਈਂ ਸਕੇਤੜੀ, ਜਿੰਦ ਸਵਾੜਾ, ਬਲਦੇਵ ਪ੍ਰਦੇਸੀ, ਵਰਿਆਮ ਬਟਾਲਵੀ, ਪ੍ਰੀਤਮ ਲੁਧਿਆਣਵੀ, ਬਲਜੀਤ ਫਿੱਡਿਆਂਵਾਲਾ, ਲਖਵੀਰ ਲੱਖੀ ਆਦਿ ਜ਼ਿਕਰਯੋਗ ਹਨ।
ਸਕੱਤਰੇਤ ਦੇ ਲੇਖਕਾਂ  ਵਿੱਚੋਂ ਰਾਜ ਕੁਮਾਰ ਸਾਹੋਵਾਲੀਆ, ਅਮਰ ਵਿਰਦੀ, ਜਰਨੈਲ ਹੁ਼ਸ਼ਿਆਰਪੁਰੀ,  ਅਜਮੇਰ ਸਾਗਰ, ਕਰਨੈਲ ਸਹੋਤਾ, ਰਣਜੋਧ ਰਾਣਾ, ਦਲਬੀਰ ਸਰੋਆ, ਗੁਰਮੀਤ ਸਿੰਗਲ, ਸੁਰਜੀਤ ਸੁਮਨ, ਪਰਮਦੀਪ ਭਬਾਤ, ਭੁਪਿੰਦਰ ਝੱਜ, ਕਰਤਾਰ ਛੀਨਾ, ਬਲਜਿੰਦਰ ਬੱਲੀ, ਹਰਪ੍ਰੀਤ ਬਲੱਗਣ, ਕੁਲਦੀਪ ਖਾਰਾ, ਸ਼ੁਦੇਸ਼ ਕੁਮਾਰੀ, ਨਿਰਮਲਾ, ਬਲਜੀਤ ਕੌਰ, ਜਤਿੰਦਰ ਕੌਰ ਬਿੰਦਰਾ, ਹਰਬੰਸ ਪ੍ਰੀਤ, ਅਰਸ਼ਦੀਪ ਸਿੰਘ, ਸੁਖਵਿੰਦਰ ਨੂਰਪੁਰੀ, ਇੰਦਰਜੀਤ ਸਿੰਘ, ਕੇ.ਰਾਏ, ਰੂਪ ਸਤਵੰਤ, ਅਮਨਿੰਦਰ ਸਿੰਘ, ਸੁਖਚਰਨ ਸਿੰਘ ਸਾਹੋਕੇ, ਜਸਬੀਰ ਸਿੰਘ, ਨਵਪ੍ਰੀਤ ਸਿੰਘ, ਉਜਾਗਰ ਸਿੰਘ ਪੰਨੂਆਂ, ਕੇਵਲ ਮਾਣਕਪੁਰੀ, ਜੌਹਨਪਾਲ ਆਦਿ ਦੀਆਂ ਰਚਨਾਵਾਂ ਸ਼ਾਮਿਲ ਹਨ।
ਇਸ ਮੌਕੇ ਮੁੱਖ ਮਹਿਮਾਨ ਸ੍ਰ. ਮਨਜੀਤ ਸਿੰਘ ਨਾਰੰਗ ਆਈ.ਏ ਐਸ (ਰਿਟਾ.) ਨੇ ਬੋਲਦਿਆਂ ਕਿਹਾ ਕਿ ਮਲਕੀਤ ਸਿੰਘ ਔਜਲਾ ਵੱਲੋਂ ਕੀਤਾ ਇਹ ਕਾਰਜ ਬਹੁਤ ਸ਼ਲਾਘਾਯੋਗ ਹੈ ਅਤੇ ਆਸ ਕਰਨੀ ਬਣਦੀ ਹੈ ਕਿ ਭਵਿੱਖ ਵਿੱਚ ਵੀ  ਇਹੋ ਜਿਹੇ ਕਾਰਜ ਕਰਦੇ ਰਹਿਣਗੇ। ਸ੍ਰੋਮਣੀ ਬਾਲ ਲੇਖਕ ਮਨਮੋਹਨ ਸਿੰਘ ਦਾਊਂ ਨੇ ਕਿਤਾਬ ਵਿਚਲੇ ਲੇਖਕਾਂ ਦੀਆਂ ਰਚਨਾਵਾਂ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਤਾਬ ਵਿਚਲੇ ਲੇਖਕਾਂ ਵੱਲੋਂ ਆਪਣੀਆਂ ਭਾਵਨਾਵਾਂ ਨੂੰ ਬੜੇ ਸੋਹਣੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕਿਤਾਬ ਵਿਚਲੀਆਂ ਸਾਰੀਆਂ ਰਚਨਾਵਾਂ ਪੜ੍ਹਨ ਅਤੇ ਸਲਾਹੁਣਯੋਗ ਹਨ। ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾ ਦਵਿੰਦਰ ਬੋਹਾ ਨੇ ਇਸ ਕਿਤਾਬ ਨੂੰ ਬੜੀ ਵੱਡਮੁੱਲੀ ਕਿਤਾਬ ਦੱਸਿਆ ਕਿ ਇਹੋ ਜਿਹੀਆਂ ਮੂਲਵਾਨ ਕਿਤਾਬਾਂ ਦੀ ਪੰਜਾਬੀ ਸਾਹਿਤ ਵਿੱਚ ਬੇਹੱਦ ਘਾਟ ਰੜਕਦੀ ਹੈ। ਜੇਕਰ ਪੰਜਾਬ ਦੀਆਂ ਸਾਰੀਆਂ ਸਾਹਿਤ ਸਭਾਵਾਂ ਇਹੋ ਜਿਹੇ ਨਿੱਗਰ ਸਾਰਥਕ ਉਪਰਾਲੇ ਕਰਨ ਤਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਕੋਈ ਵੀ ਖਤਰਾ ਨਜ਼ਰ ਨਹੀਂ ਆਉਂਦਾ। ਇਸ ਕਿਤਾਬ ਨੂੰ ਪੜ੍ਹਦਿਆਂ ਹੋਇਆਂ ਮਲਕੀਤ ਸਿੰਘ ਔਜਲਾ ਦੇ ਸਿਰੜ ਦੀ ਦਾਦ ਦੇਣੀ ਬਣਦੀ ਹੈ, ਕਿਉਂਕਿ ਸੰਪਾਦਨਾ ਕਰਨਾ ਕੋਈ ਸੌਖਾ ਕਾਰਜ ਨਹੀਂ ਹੁੰਦਾ। ਹਰ ਇੱਕ ਲੇਖਕ ਵੱਲੋਂ ਆਪਣੀਆਂ ਭਾਵਨਾਵਾਂ ਅਤੇ ਖਿਆਲਾਂ ਨੂੰ ਕਾਗਜ਼ਾਂ ਉੱਤੇ ਝਰੀਟ ਕੇ ਭੇਜਿਆ ਜਾਂਦਾ ਹੈ ਤੇ ਸੰਪਾਦਕ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੂੰ ਤਰਾਸ਼ ਕੇ ਪਾਠਕਾਂ ਤੱਕ ਪੁੱਜਦਾ ਕਰਨਾ ਹੁੰਦਾ ਹੈ। ਅੰਤ ਵਿੱਚ ਮੈਂ ਕਹਾਂਗਾ ਕਿ ਮਲਕੀਤ ਸਿੰਘ ਔਜਲਾ ਆਪਣੇ ਇਸ ਮਕਸਦ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
ਇਸ ਸਮਾਗਮ ਵਿੱਚ ਸਾਹਿਤਕਾਰ ਕਰਨੈਲ ਸਹੋਤਾ, ਸ਼ਾਇਰ ਰਾਜ ਕੁਮਾਰ ਸਾਹੋਵਾਲੀਆ, ਕਹਾਣੀਕਾਰ ਗੁਰਮੀਤ ਸਿੰਗਲ ਅਤੇ ਸ਼ਾਇਰ ਸੁਰਜੀਤ ਸੁਮਨ ਨੂੰ ਸਭਾ ਵੱਲੋਂ ਸੇਵਾ ਮੁਕਤੀ ਸਨਮਾਨ ਭੇਂਟ ਕੀਤੇ ਗਏ।  ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਦਾ ਵੀ ਸਨਮਾਨ ਕੀਤਾ। ਪੁਸਤਕ ਵਿੱਚ ਸ਼ਾਮਿਲ ਲੇਖਕਾਂ ਦਾ ਸਭਾ ਵੱਲੋਂ ਪੁਸਤਕ ਦੇ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਪੁਸਤਕ ਦੇ ਉਪਰੋਕਤ ਲੇਖਕਾਂ ਤੋਂ ਇਲਾਵਾ ਉੱਘੇ ਮੁਲਾਜ਼ਮ ਆਗੂ ਸੁਖਚੈਨ ਖਹਿਰਾ, ਸੁਸ਼ੀਲ ਕੁਮਾਰ, ਮਨਜੀਤ ਰੰਧਾਵਾ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਰੂਪਿੰਦਰ ਰੂਪੀ, ਦਲਜੀਤ ਸਿੰਘ, ਅਲਕਾ ਚੋਪੜਾ, ਸੁਖਜੀਤ ਕੌਰ, ਰਾਜੇਸ਼ ਰਾਣੀ, ਜਸਬੀਰ ਕੌਰ, ਸੁਦੇਸ਼ ਕੁਮਾਰੀ, ਸੁਰਿੰਦਰ ਕੋਹਲੀ, ਕਮਲ ਸ਼ਰਮਾ, ਨਵੀਨ ਰਾਣਾ, ਕੁਲਵਿੰਦਰ ਸਿੰਘ, ਕਰਨ, ਹਰਜਿੰਦਰ, ਅਰਵਿੰਦ ਪੁਰੀ, ਰਣਧੀਰ ਧੀਰਾ, ਸੁਖਵਿੰਦਰ ਸੁੱਖਾ, ਕੁਲਵੰਤ ਖੋਖਰ, ਸੁਖਵਿੰਦਰ ਸਿੰਘ ਸੈਣੀ, ਅਵਤਾਰ ਭੰਵਰਾ, ਹਰਦੇਵ ਸਿੰਘ ਸੈਣੀ, ਹਰਬੰਸ ਸਿੰਘ ਕਲੇਰ, ਧਿਆਨ ਸਿੰਘ ਕਾਹਲੋਂ, ਕਾਰਤਿਕ ਕੰਡਾ, ਪ੍ਰਸ਼ਾਂਤ, ਪ੍ਰਤਿਭਾ, ਭਗਤ ਰਾਮ ਰੰਗਾੜਾ, ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਸਿਨੇਮਾ ਤੇ ਫੋਟੋਗ੍ਰਾਫੀ ਇੰਦਰਜੀਤ ਸਿੰਘ ਪ੍ਰੇਮੀ, ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗੀਤਕਾਰ ਮੰਚ ਦੇ ਪ੍ਰਧਾਨ ਸਰਬਜੀਤ ਸਿੰਘ ਬੇਦੀ, ਬਲਤੇਜ ਸਰਾ, ਗੁਰਮੀਤ ਬੜੂੰਦੀ ਆਦਿ ਸ਼ਾਮਿਲ ਹੋਏ।  ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਦੇ ਹਰ ਕਾਡਰ ਨਾਲ਼ ਸਬੰਧਤ ਸਾਹਿਤ ਤੇ ਸਭਿਆਚਾਰਕ ਨੂੰ ਪਿਆਰ ਕਰਨ ਵਾਲ਼ੀਆਂ ਸ਼ਖਸੀਅਤਾਂ ਹੁੰਮ-ਹੁਮਾ ਕੇ ਪੁੱਜੀਆਂ, ਜਿਨ੍ਹਾਂ ਵਿੱਚ ਇਸ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ਼ਿਆ। ਅੰਤ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਔਜਲਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *