ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦਾ ਵੱਡਾ ਨੁਕਸਾਨ ਕੀਤਾ – ਬਿਕਰਮਜੀਤ ਖਾਲਸਾ, ਰਾਜੂ ਖੰਨਾ
ਹਲਕਾ ਅਮਲੋਹ ਦੇ ਇੱਕ ਦਰਜਨ ਤੋਂ ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਅਮਲੋਹ / ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ),19 ਅਪ੍ਰੈਲ:
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਇੱਕ ਦਰਜਨ ਤੋਂ ਉੱਪਰ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਹਨਾਂ ਮੀਟਿੰਗਾਂ ਨੂੰ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਬਲਤੇਜ ਸਿੰਘ ਮਹਿਮੂਦਪੁਰ, ਡਾ ਅਰਜੁਨ ਸਿੰਘ ਪ੍ਰਧਾਨ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਸੀਨੀਅਰ ਆਗੂ ਭਿੰਦਰ ਸਿੰਘ ਮੰਡੀ, ਕੇਸਰ ਸਿੰਘ ਸਲਾਣਾ, ਯੂਥ ਆਗੂ ਰੇਸ਼ਮ ਸਿੰਘ ਵਿਰਕ ਨੇ ਵੀ ਸੰਬੋਧਨ ਕੀਤਾ।


ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਇਹਨਾਂ ਦਿੱਲੀ ਦੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨਾਲ਼ ਧੱਕੇਸ਼ਾਹੀ ਕਰਕੇ ਵੱਡਾ ਨੁਕਸਾਨ ਕੀਤਾ, ਜਿਹਨਾਂ ਨੂੰ ਪੰਜਾਬ ਵਿੱਚੋਂ ਚਲਦਾ ਕਰਨ ਲਈ ਅੱਜ ਲੋਕ ਸਭਾ ਚੋਣਾਂ ਹਨ। ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਜਿੱਤਾਂ ਦਰਜ ਕਰਵਾ ਕੇ ਚੱਲਦਾ ਕੀਤਾ ਜਾ ਸਕਦਾ ਹੈ। ਖਾਲਸਾ ਤੇ ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੋ ਵਿਕਾਸ ਤੇ ਭਲਾਈ ਸਕੀਮਾਂ ਅੱਜ ਪੰਜਾਬ ਅੰਦਰ ਚੱਲ ਰਹੀਆਂ ਹਨ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਇਆਂ ਤੇ ਅੱਜ ਜੋ ਆਪ ਸਰਕਾਰ ਪੰਜਾਬ ਅੰਦਰ ਕਰ ਰਹੀ ਹੈ, ਉਹ ਸਭ ਦੇ ਸਾਹਮਣੇ ਹੈ। ਉਹਨਾਂ ਹਲਕੇ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਅਪਣੀ ਇੱਕ ਇੱਕ ਵੋਟ ਅਕਾਲੀ ਦਲ ਦੇ ਹੱਕ ਵਿੱਚ ਦੇਣ ਤਾ ਜੋ ਲੋਕ ਸਭਾ ਵਿੱਚ ਜਾ ਕੇ ਹਲਕਾ ਅਮਲੋਹ ਦੇ ਮਸਲਿਆਂ ਨੂੰ ਉਠਾਇਆ ਜਾ ਸਕੇ।
ਅੱਜ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵੱਖ ਵੱਖ ਪਿੰਡਾਂ ਵਿੱਚ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ। ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਪਿੰਡ ਫਤਿਹਗੜ੍ਹ ਨਿਊਆ, ਕੁੰਭੜਾ, ਸਲਾਣੀ, ਸ਼ਾਹਪੁਰ, ਸਲਾਣਾ, ਮਹਿਮੂਦਪੁਰ, ਕਪੂਰਗੜ੍ਹ, ਬੁੱਗਾ ਕਲਾਂ, ਟਿੱਬੀ, ਭਾਂਬਰੀ, ਬੈਣਾ ਬੁਲੰਦ, ਭਗਵਾਨਪੁਰਾ, ਨਰੈਣਗੜ ਤੇ ਖਨਿਆਣ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਤੇ ਜਥੇਦਾਰ ਕੁਲਵੰਤ ਸਿੰਘ ਫਤਿਹਗੜ੍ਹ ਨਿਊਆ, ਕਰਨੈਲ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ ਚੈਰੀ ਭਾਂਬਰੀ, ਲਖਵੀਰ ਸਿੰਘ ਜੱਲੋਵਾਲ, ਹਰਮਿੰਦਰ ਸਿੰਘ ਕੁੰਭੜਾ, ਬਲਜੀਤ ਸਿੰਘ, ਕੈਪਟਨ ਜਸਵੰਤ ਸਿੰਘ ਬਾਜਵਾ, ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਦਿਆਲ ਸਿੰਘ, ਹਰਜੋਤ ਸਿੰਘ ਨਰੈਣਗੜ, ਗੁਰਜੋਤ ਸਿੰਘ ਨਰੈਣਗੜ, ਬੇਅੰਤ ਸਿੰਘ ਪ੍ਰਧਾਨ, ਗੁਰਚਰਨ ਸਿੰਘ ਭਾਂਬਰੀ, ਗੁਰਮੀਤ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਜੱਸੀ ਹੈਬਤਪੁਰ, ਬਲਵਿੰਦਰ ਸਿੰਘ, ਹਰਮਿੰਦਰ ਸਿੰਘ ਸਿਰਾਜਮਾਜਰਾ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਕ੍ਰਿਸ਼ਨ ਕੁੰਭੜਾ, ਡਾ ਰੁਘਬੀਰ ਸਿੰਘ, ਗਿਆਨ ਸਿੰਘ, ਰਾਜਿੰਦਰ ਸਿੰਘ ਭੱਟੀ, ਮੁਕੰਦ ਸਿੰਘ ਲੁਹਾਰਮਾਜਰਾ, ਜਤਿੰਦਰ ਸਿੰਘ ਬੈਣਾ, ਡਾ ਮਨਜੀਤ ਸਿੰਘ, ਸਤਨਾਮ ਸਿੰਘ ਸੱਤਾ, ਇੰਦਰਜੀਤ ਸਿੰਘ ਚਤੁਰਪੁਰਾ, ਗੁਰਦੀਪ ਸਿੰਘ ਮੰਡੋਫਲ, ਗੁਰਜੀਤ ਸਿੰਘ ਬੱਬੂ ਡਡਹੇੜੀ, ਸੁਖਬੀਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਬੈਣਾ, ਬਚਿੱਤਰ ਸਿੰਘ ਨੰਬਰਦਾਰ, ਜਥੇਦਾਰ ਅਜੀਤ ਸਿੰਘ ਡਡਹੇੜੀ, ਬੀਬੀ ਗੁਰਵਿੰਦਰ ਕੌਰ ਡਡਹੇੜੀ, ਸੁਖਵਿੰਦਰ ਸਿੰਘ ਰੰਘੇੜਾ, ਗੁਰਸੇਵਕ ਸਿੰਘ ਭਾਂਬਰੀ, ਯੂਥ ਆਗੂ ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਲਾਣੀ, ਮੱਖਣ ਸਿੰਘ ਸ਼ਾਹਪੁਰ, ਜਥੇਦਾਰ ਸ਼ਿੰਗਾਰਾ ਸਿੰਘ, ਸਤਨਾਮ ਸਿੰਘ ਕਾਹਲੋ, ਪਾਲ ਸਿੰਘ ਸਾਬਕਾ ਸਰਪੰਚ ਖੁੰਮਣਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਸਪਾਲ ਸਿੰਘ ਕੁੰਭ, ਚੋਬਰ ਸਿੰਘ, ਬਲਦੇਵ ਸਿੰਘ ਕਾਹਨਪੁਰਾ, ਗੁਰਜੀਤ ਸਿੰਘ ਗੈਵੀ, ਜੀਤ ਸਿੰਘ ਨੰਬਰਦਾਰ, ਗੁਰਦੇਵ ਸਿੰਘ ਸਾਬਕਾ ਜੱਸੜਾ, ਸੋਨੀ ਜਲਾਲਪੁਰ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਰੁਪਿੰਦਰ ਸਿੰਘ ਕੁੰਜਾਰੀ,ਯਾਦਵਿੰਦਰ ਸਿੰਘ ਸਲਾਣਾ, ਮਨਜੀਤ ਸਿੰਘ, ਜਸਪਾਲ ਸਿੰਘ ਢਿੱਲੋਂ, ਕੇਸਰ ਸਿੰਘ ਸਲਾਣਾ, ਡਾ ਪਰਮਜੀਤ ਸਿੰਘ, ਕਰਮਜੀਤ ਸਿੰਘ ਕਰਮਾ, ਸ਼ਿੰਗਾਰਾ ਸਿੰਘ ਮਾਲੋਵਾਲ, ਨੀਟਾ ਪਹੇੜੀ, ਗੁਰਪ੍ਰੀਤ ਸਿੰਘ ਮਾਲੋਵਾਲ, ਗੁਰਦੀਪ ਸਿੰਘ ਭੁੱਲਰ, ਨਰਿੰਦਰ ਸਿੰਘ ਸਲਾਣਾ, ਅਰਸ਼ ਕੁੰਜਾਰੀ, ਹਰਚੰਦ ਸਿੰਘ ਕਪੂਰਗੜ, ਸਾਬਕਾ ਸਰਪੰਚ ਬਲਵੀਰ ਸਿੰਘ, ਤਰਸੇਮ ਸਿੰਘ ਤੂਫਾਨ, ਗੁਰਪੰਥ ਸਿੰਘ ਤੂਫਾਨ, ਬਿੱਟੂ ਕਪੂਰਗੜ੍ਹ, ਰਾਜੂ ਖਾ ਸਲਾਣਾ, ਜਥੇਦਾਰ ਹਰਨੇਕ ਸਿੰਘ, ਸਿਵਕਾਤ ਤਿਵਾੜੀ, ਹਰਤੇਜ ਸਿੰਘ ਸਾਬਕਾ ਸਰਪੰਚ ਅੰਬੇਮਾਜਰਾ, ਗੁਰਮੀਤ ਸਿੰਘ ਪੰਚ, ਅੰਗਰੇਜ਼ ਸਿੰਘ ਲਾਡਪੁਰ, ਕੁਲਵੰਤ ਸਿੰਘ ਚਤੁਰਪੁਰਾ, ਕੁਲਜੀਤ ਸਿੰਘ ਤੂਰਾਂ, ਸੇਵਾ ਸਿੰਘ, ਬਲਵੰਤ ਸਿੰਘ, ਦਲਜੀਤ ਸਿੰਘ, ਬਲਕਾਰ ਸਿੰਘ ਬਦੀਨਪੁਰ, ਕਰਨੈਲ ਸਿੰਘ, ਰਾਜਿੰਦਰ ਸਿੰਘ ਬਿੱਟੂ, ਜਥੇਦਾਰ ਸਾਧੂ ਸਿੰਘ ਰਤਨਪਾਲੋ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ, ਗੁੱਡੂ ਸਰਪੰਚ ਕਲਾਲਮਾਜਰਾ, ਕਰਮ ਸਿੰਘ ਘੁਟੀਡ, ਪਾਲ ਸਿੰਘ ਬੁੱਡਗੁੱਜਰਾ, ਸਵਰਨ ਸਿੰਘ, ਕਰਮਜੀਤ ਬਬਲੀ, ਜਸਵਿੰਦਰ ਸਿੰਘ ਗਰੇਵਾਲ, ਜਗਤਾਰ ਸਿੰਘ ਜੱਗੀ ਬੁੱਗਾ, ਲਵਪ੍ਰੀਤ ਸਿੰਘ, ਚਮਕੌਰ ਸਿੰਘ ਤੰਦਾਬੱਧਾ, ਨਰਿੰਦਰ ਸਿੰਘ ਨੰਬਰਦਾਰ, ਹਰਜੀਤ ਸਿੰਘ ਜੀਤਾ, ਦਰਸ਼ਨ ਸਿੰਘ ਹਿੰਮਤਗੜ, ਕਰਮਜੀਤ ਸਿੰਘ ਮਹਿਮੂਦਪੁਰ, ਗੱਜਣ ਸਿੰਘ, ਰੋਮੀਉ ਕਪੂਰਗੜ੍ਹ, ਸੱਤਪਾਲ ਸਿੰਘ ਸ਼ੇਰਗੜ, ਸੰਤ ਸਿੰਘ ਲੱਲੋ, ਹਰਬੰਸ ਸਿੰਘ ਚੋਬਦਾਰਾ, ਅਮਰੀਕ ਸਿੰਘ ਟਿੱਬੀ, ਭਗਵਾਨ ਸਿੰਘ ਹੈਪੀ ਟਿੱਬੀ, ਸੁਦਾਗਰ ਸਿੰਘ ਦੀਵਾ, ਸੱਜਣ ਸਿੰਘ ਚੌਬਦਾਰਾ, ਪ੍ਰਕਾਸ਼ ਸਿੰਘ, ਗੁਰਦੀਪ ਸਿੰਘ ਕਪੂਰਗੜ੍ਹ, ਜਗਤਾਰ ਸਿੰਘ ਜੱਗੀ ਟਿੱਬੀ, ਦਸਵਿੰਦਰ ਸਿੰਘ ਰੋਡਾ, ਜਸਵੰਤ ਸਿੰਘ ਸੋਟੀ, ਕਰਮਜੀਤ ਸਿੰਘ ਭਰਪੂਰਗੜ, ਕਸ਼ਮੀਰਾ ਸਿੰਘ ਸ਼ੇਰਪੁਰ ਮਾਜ਼ਰਾ, ਪਰਮਜੀਤ ਸਿੰਘ ਸਮਸ਼ਪੁਰ, ਹਰਬੰਸ ਸਿੰਘ ਕਾਲੂ, ਹਰਪਾਲ ਸਿੰਘ ਪਾਲੀ, ਅਵਤਾਰ ਸਿੰਘ ਤੰਗਰਾਲਾ, ਪ੍ਰਦੀਪ ਸਿੰਘ ਸੋਨੀ ਕੌਲਗੜ, ਗੁਰਮੁਖ ਸਿੰਘ,ਅਵਿੰਦਰ ਸਿੰਘ ਨੰਬਰਦਾਰ, ਮੁਕੰਦ ਸਿੰਘ ਫੈਜੁੱਲਾਪੁਰ, ਬਸੰਬਰਦਾਸ, ਹਰਪਾਲ ਸਿੰਘ ਭਗਵਾਨਪੁਰਾ, ਲਾਲ ਸਿੰਘ ਬਰੀਮਾ, ਗੁਰਪ੍ਰੀਤ ਸਿੰਘ ਟਿੱਬੀ,ਬਾਬਾ ਭਾਗ ਸਿੰਘ ਰਾਈਏਵਾਲ, ਗੇਜ ਸਿੰਘ ਗੇਜੀ, ਸੇਰ ਸਿੰਘ, ਬਲਵੰਤ ਸਿੰਘ ਘੁੱਲੂਮਾਜਰਾ, ਗੁਰਦੀਪ ਸਿੰਘ ਦੀਪਾ, ਸੱਜਣ ਸਿੰਘ ਅੰਨੀਆਂ, ਬਲਜੀਤ ਸਿੰਘ ਅੰਨੀਆਂ, ਮਹਿੰਦਰ ਸਿੰਘ ਭੱਦਲਥੂਹਾ, ਜੌਨੀ ਭੱਦਲਥੂਹਾ, ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਤੇ ਆਗੂ ਮੌਜੂਦ ਸਨ।

