ਮਾਤ-ਭਾਸ਼ਾ ਦੇ ਮੁੱਦੇ ਉੱਤੇ ਸਭਾ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਤੇ ਚਿੰਤਾ ਪ੍ਰਗਟ ਕਰਦੇ ਹਾਂ – ਕੇਂਦਰੀ ਸਭਾ ਸੇਖੋਂ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਉਭਾਰਨ ਦੀ ਲੋਕਾਂ ਤੋਂ ਮੰਗ


ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ )ਰਜਿ.ਦੀ ਕਾਰਜਕਾਰਨੀ ਦੀ ਵਧਾਈ ਹੋਈ ਇਕੱਤਰਤਾ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਹੋਈlਸਭਾ ਵੱਲੋਂ ਸਦੀਵੀ ਵਿਛੜ ਗਏ ਪੱਤਰਕਾਰ ਜਗੀਰ ਸਿੰਘ ਜਗਤਾਰ, ਡਾਕਟਰ ਮੋਹਨਜੀਤ,ਮਾਸਟਰ ਹਰਬੰਸ ਸਿੰਘ ਹੀਓਂ ਅਤੇ ਹੋਰ ਲੇਖਕਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ lਪ੍ਰਿੰਸੀ.ਡਾ.ਇੰਦਰਜੀਤ ਸਿੰਘ’ ਵਾਸੂ ‘ਦੁਆਰਾ ਰਚਿਤ ਨਾਮਵਰ ਸਾਹਿਤਕਾਰ ਅਤੇ ਲੇਖਕ ਪਵਨ ਹਰਚੰਦਪੁਰੀ ਰਚਿਤ ਮਹਾ-ਕਾਵਿ “ਜਨਮ ਏ -ਖਾਲਸਾ” ਦਾ ਬਹੁਤ ਪੱਖੀ ਅਧਿਐਨ ਪੁਸਤਕ ਸਭਾ ਦੁਆਰਾ ਲੋਕ ਅਰਪਣ ਕੀਤੀ ਗਈlਉਪਰੰਤ ਜਨ.ਸਕੱਤਰ ਪ੍ਰੋ.ਸੰਧੂ ਵਰਿਆਣਵੀ ਨੇ ਨਿਰਧਾਰਤ ਏਜੰਡਿਆਂ ਉੱਪਰ ਚਾਨਣਾ ਪਾਇਆ ਅਤੇ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨ ਦੀ ਮੰਗ ਕੀਤੀl ਸਭ ਤੋਂ ਪਹਿਲਾਂ ਪ੍ਰਧਾਨ ਪਵਨ ਹਰਚੰਦਪੁਰੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਵਿਸਥਾਰ ਦਿੰਦਿਆਂ ਪੰਜਾਬ ਅੰਦਰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਨਿੱਘਰਦੀ ਜਾ ਰਹੀ ਹਾਲਤ ‘ਤੇ ਚਾਨਣਾ ਪਾਇਆlਉਹਨਾਂ ਪੰਜਾਬ ਅੰਦਰ ਪੰਜਾਬੀਆਂ ਦੇ ਘੱਟ ਗਿਣਤੀ ਹੋ ਜਾਣ ਦੀਆਂ ਹਾਲਤਾਂ ਨੂੰ ਵਿਚਾਰਦਿਆ ਤਵਾਜਨ ਬਣਾਈ ਰੱਖਣ ਲਈ ਵਿਸ਼ੇਸ਼ ਨਾਗਰਿਕਤਾ ਕਾਨੂੰਨ ਪੰਜਾਬ ਬਣਾਉਣ ਦੀ ਮੰਗ ਕੀਤੀ ਅਤੇ ਪੰਜਾਬ ਲਾਇਬਰੇਰੀ ਕਾਨੂੰਨ ਬਣਾਉਣ ‘ਤੇ ਵੀ ਜ਼ੋਰ ਦਿੱਤਾ l ਇਸ ਉਪਰੰਤ ਅਜੰਡਿਆ : ਮੁੱਖ ਮੰਤਰੀ ਦੇ ਨਾਮ ਮੰਗ ਪੱਤਰ, ਰਾਜਨੀਤਿਕ ਪਾਰਟੀਆਂ ਵੱਲੋਂ ਭਾਸ਼ਾ ਮੁੱਦਾ,ਸਭਾ ਦੀਆਂ ਜੋਨ ਕਮੇਟੀਆਂ, ਅਕੈਡਮੀ ਚੋਣਾਂ ਅਤੇ ਵਿੱਤੀ ਮੁੱਦਿਆਂ ‘ਤੇ ਚਰਚਾ ਕੀਤੀl ਪ੍ਰੋ.ਸੰਧੂ ਵਰਿਆਣਵੀ ਨੇ ਹਾਜ਼ਰ ਮੈਂਬਰਾਂ ਨੂੰ ਵਿਚਾਰ ਚਰਚਾ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।ਇਸ ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਇਕਬਾਲ ਘਰੂ, ਡਾ. ਜੋਗਿੰਦਰ ਸਿੰਘ ਨਿਰਾਲਾ,ਜਗਦੀਸ਼ ਰਾਣਾ,ਤਰਲੋਚਨ ਮੀਰ,ਗੁਰਚਰਨ ਸਿੰਘ ਢੁੱਡੀਕੇ,ਹਰੀ ਸਿੰਘ ਢੁੱਡੀਕੇ,ਸੁਰਿੰਦਰ ਸ਼ਰਮਾ ਨਾਗਰਾ,ਗੁਲਜਾਰ ਸਿੰਘ ਸ਼ੌਂਕੀ, ਰਵਿੰਦਰ ਚੋਟ,ਅਮਨਦੀਪ ਸਿੰਘ ਦਰਦੀ,ਅਮਰਜੀਤ ਅਮਨ,ਦਰਸ਼ਨ ਸਿੰਘ ਪ੍ਰੀਤੀਮਾਨ,ਦੇਸ ਰਾਜ ਬਾਲੀ, ਬਲਬੀਰ ਬੱਲੀ,ਮੋਹੀ ਅਮਰਜੀਤ, ਜਗਦੇਵ ਕਲਸੀ ਰਾਏਕੋਟ,ਡਾ. ਇੰਦਰਜੀਤ ਸਿੰਘ ਵਾਸੂ,ਜਗਦੇਵ ਕਲਸੀ ਰਾਏਕੋਟ,ਕੈਪ.ਦਵਿੰਦਰ ਸਿੰਘ,ਡਾ.ਜਗੀਰ ਸਿੰਘ ਨੂਰ,ਰੇਸ਼ਮ ਚਿੱਤਰਕਾਰ,ਜਸਵਿੰਦਰ ਜੱਸੀ, ਸਤਪਾਲ ਸਾਹਲੋਂ,ਕਮਲਜੀਤ ਕੰਵਰ,ਪਵਨ ਭੰਮੀਆਂ, ਡਾ.ਬਿੱਕਰ ਸਿੰਘ,ਅਮਰੀਕ ਹਮਰਾਜ,ਭਿੰਡਰ ਪਟਵਾਰੀ,ਹਰਚਰਨ ਭਾਰਤੀ, ਮਨਜੀਤ ਸਿੰਘ,ਮਨੋਜ ਫਗਵਾੜਵੀ, ਦਰਸ਼ਨ ਸਿੰਘ ਰੋਮਾਣਾ,ਵਤਨਵੀਰ ਜ਼ਖ਼ਮੀ ਆਦਿ ਨੇ ਭਾਗ ਲਿਆ l ਪ੍ਰਧਾਨ ਪਵਨ ਹਰਚੰਦਪੁਰੀ ਨੇ ਹੋਈ ਬਹਿਸ ਦਾ ਸਿੱਟਾ ਕੱਢਦਿਆ ਪੰਜਾਬੀ ਭਾਸ਼ਾ ਦੇ ਮੁੱਦੇ ਉੱਤੇ ਮੰਗਾਂ ‘ਤੇ ਗੱਲਬਾਤ ਨਾ ਕਰਨ ਦੇ ਰਵੱਈਏ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਨੂੰ ਦੁਬਾਰਾ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆl lਪੰਜਾਬ, ਹਰਿਆਣਾ, lਚੰਡੀਗੜ੍ਹ ਅਤੇ ਦਿੱਲੀ ਨੂੰ 11 ਵੱਖ-ਵੱਖ ਜੋਨਾਂ ਦੀਆਂ ਮੀਟਿੰਗਾਂ ਕੇਂਦਰੀ ਸਭਾ ਦੇ ਚੁਣੇ ਹੋਏ ਅਹੁਦੇਦਾਰਾਂ ਰਾਹੀ ਕਰਵਾਉਣ ਦਾ ਫੈਸਲਾ ਕੀਤਾ ਗਿਆ।ਪੰਜਾਬੀ ਸਾਹਿਤ ਅਕੈਡਮੀ ਚੋਣਾਂ ਵਿੱਚ ਹੋਈ ਹਾਰ ‘ਤੇ ਵਿਚਾਰ ਕੀਤੀ ਗਈ,ਸਬਕ ਲਏ ਗਏ ਅਤੇ ਵੱਧ ਤੋਂ ਵੱਧ ਮੈਂਬਰਾਂ ਨੂੰ ਫੰਡ ਇਕੱਠਾ ਕਰਨ ਅਤੇ ਹਿੱਸਾ ਕੇਂਦਰੀ ਸਭਾ ਨੂੰ ਦੇਣ ਦੀ ਰਵਾਇਤ ਨੂੰ ਬਣਾਉਣ ਲਈ ਕਿਹਾ ਗਿਆ l ਇਸ ਪ੍ਰਭਾਵਸ਼ਾਲੀ ਮੀਟਿੰਗ ਕਰਵਾਉਣ ਦਾ ਪ੍ਰਬੰਧ ਕਰਨ ਲਈ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਗੁਰਾਇਆਂ ਦਾ ਧੰਨਵਾਦ ਕੀਤਾ ਗਿਆlਆਖ਼ਰ ਵਿੱਚ ਕੇਂਦਰੀ ਸਭਾ ਦੇ ਦਫਤਰ ਸਕੱਤਰ ਜਗਦੀਸ਼ ਰਾਣਾ ਵੱਲੋਂ ਸਾਰੇ ਆਏ ਹੋਏ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

