ਸੁਖਬੀਰ ਸਿੰਘ ਬਾਦਲ ਨੇ ਹਲਕਾ ਅਮਲੋਹ ਦੇ ਆਗੂਆਂ ਦੀ ਮਿਹਨਤ ਨੂੰ ਦੇਖਦੇ ਹੋਏ ਵੱਡਾ ਮਾਣ ਦਿੱਤਾ – ਰਾਜੂ ਖੰਨਾ, ਸ਼ਰਨਜੀਤ ਚਨਾਰਥਲ
ਸੂਬਾ ਪੱਧਰੀ ਨਵਨਿਯੁਕਤ ਅਹੁਦੇਦਾਰਾਂ ਦਾ ਪਾਰਟੀ ਦਫ਼ਤਰ ਅਮਲੋਹ ਵਿਖੇ ਕੀਤਾ ਵਿਸ਼ੇਸ਼ ਸਨਮਾਨ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਪ੍ਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਮਲੋਹ ਦੇ ਵਰਕਰਾਂ ਤੇ ਆਗੂਆਂ ਦੀ ਪਾਰਟੀ ਅੰਦਰ ਮਿਹਨਤ ਨੂੰ ਦੇਖਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ਤੇ ਸੂਬਾ ਪੱਧਰੀ ਅਹੁਦੇ ਵੱਡੇ ਪੱਧਰ ਤੇ ਦਿੰਦਿਆਂ ਆਗੂਆਂ ਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਸੂਬਾ ਪੱਧਰੀ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇਸ ਮੌਕੇ ਸਨਮਾਨ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਉਦਯੋਗਪਤੀ ਭਾਰਤ ਭੂਸ਼ਨ ਟੋਨੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਡਾ ਅਰਜੁਨ ਸਿੰਘ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਗੁਰਪ੍ਰੀਤ ਸਿੰਘ ਨੋਨੀ,ਜਥੇਦਾਰ ਨਾਜ਼ਰ ਸਿੰਘ ਮੰਡੀ ਨੇ ਸੰਬੋਧਨ ਕੀਤਾ। ਅੱਜ ਜਿਨ੍ਹਾਂ ਨਵ-ਨਿਯੁਕਤ ਸੂਬਾ ਪੱਧਰੀ ਆਗੂਆਂ ਦਾ ਸਨਮਾਨ ਕੀਤਾ ਗਿਆ, ਉਹਨਾਂ ਵਿੱਚ ਕਰਮਜੀਤ ਸਿੰਘ ਭਗੜਾਣਾ ਸੀਨੀਅਰ ਸੂਬਾ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ ਸੂਬਾ ਮੀਤ ਪ੍ਰਧਾਨ, ਭਾਰਤ ਭੂਸ਼ਨ ਟੋਨੀ ਸੂਬਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਭਾਂਬਰੀ ਸੂਬਾ ਮੀਤ ਪ੍ਰਧਾਨ, ਰਣਜੀਤ ਸਿੰਘ ਘੋਲਾ ਰੁੜਕੀ ਮੈਬਰ ਪੀ ਏ ਸੀ, ਭਿੰਦਰ ਸਿੰਘ ਮੰਡੀ ਮੈਬਰ ਪੀ ਏ ਸੀ, ਜਥੇਦਾਰ ਕੁਲਦੀਪ ਸਿੰਘ ਮਛਰਾਈ ਮੈਬਰ ਜਨਰਲ ਕੌਂਸਲ, ਹਰਵਿੰਦਰ ਸਿੰਘ ਬਿੰਦਾ ਮਾਜਰੀ ਮੈਬਰ ਜਨਰਲ ਕੌਂਸਲ, ਜਥੇਦਾਰ ਸ਼ਰਧਾ ਸਿੰਘ ਛੰਨਾ ਮੈਂਬਰ ਜਨਰਲ ਕੌਂਸਲ, ਬਲਤੇਜ ਸਿੰਘ ਮਹਿਮੂਦਪੁਰ ਮੈਂਬਰ ਜਨਰਲ ਕੌਂਸਲ, ਸੋਮਨਾਥ ਅਜਨਾਲੀ ਮੈਬਰ ਜਨਰਲ ਕੌਂਸਲ, ਸ੍ਰੀ ਰਾਕੇਸ਼ ਕੁਮਾਰ ਸੋਫ਼ਤ ਸੂਬਾ ਸਲਾਹਕਾਰ, ਫੋਰਮੈਨ ਬਲਵੀਰ ਸਿੰਘ ਸਿੱਧੂ ਸੂਬਾ ਸਲਾਹਕਾਰ, ਜਥੇਦਾਰ ਹਰਮਿੰਦਰ ਸਿੰਘ ਕੁੰਭੜਾ ਸੂਬਾ ਸਲਾਹਕਾਰ ਤੇ ਅਮਰਦੀਪ ਸਿੰਘ ਪ੍ਰਿੰਸ ਛੱਤਵਾਲ ਪ੍ਰਮੁੱਖ ਹਨ।
ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼ਰਨਜੀਤ ਸਿੰਘ ਚਨਾਰਥਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਹਲਕਾ ਅਮਲੋਹ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਵੱਡਾ ਮਾਣ ਦਿੰਦੇ ਹੋਏ ਇੱਕ ਦਰਜਨ ਤੋਂ ਉੱਪਰ ਵਰਕਰਾਂ ਤੇ ਆਗੂਆਂ ਨੂੰ ਸੂਬਾ ਪੱਧਰੀ ਅਹੁਦੇ ਦੇ ਕੇ ਪਾਰਟੀ ਦੀ ਸੇਵਾ ਕਰਨ ਦਾ ਮਾਣ ਦਿੱਤਾ ਹੈ। ਆਗੂਆਂ ਨੇ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉਥੇ ਉਹਨਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਹਮੇਸ਼ਾ ਦੀ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।
ਇਸ ਮੌਕੇ ਤੇ ਕੈਪਟਨ ਜਸਵੰਤ ਸਿੰਘ ਬਾਜਵਾ, ਯੂਥ ਆਗੂ ਰੇਸ਼ਮ ਸਿੰਘ ਵਿਰਕ, ਜਥੇਦਾਰ ਪਰਮਜੀਤ ਸਿੰਘ ਔਜਲਾ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਗੁਰਬਖਸ਼ ਸਿੰਘ ਬੈਣਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਜਥੇਦਾਰ ਹਰਮੀਤ ਸਿੰਘ ਖਾਲਸਾ, ਗੁਰਨਾਮ ਪੁਰੀ, ਅੰਗਰੇਜ਼ ਸਿੰਘ, ਮਨਜੀਤ ਸਿੰਘ ਕੈਂਥ, ਪਾਲ ਸਿੰਘ ਖੁੰਮਣਾ, ਕਰਮਜੀਤ ਸਿੰਘ ਗਾਂਧੀ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਪ੍ਰਿਥੀਪਾਲ ਸਿੰਘ ਅਮਲੋਹ, ਚਮਕੌਰ ਸਿੰਘ ਤੰਦਾਬੱਧਾ, ਦਸਵਿੰਦਰ ਸਿੰਘ ਰੋਡਾ, ਗੁਰਕੀਰਤ ਸਿੰਘ ਪ੍ਰਧਾਨ ਮਾਲਵਾ ਜੋਨ ਐਸਓਆਈ ਡਾ ਰੁਘਬੀਰ ਸਿੰਘ ਕੁੰਭੜਾ, ਰਣਦੀਪ ਸਿੰਘ ਰਾਣਾ, ਸਹਿਜ ਸ਼ੇਰਗਿੱਲ, ਬਲਕਰਨ ਨਾਗਰਾ, ਰਾਹੁਲ ਅਮਲੋਹ, ਸੰਦੀਪ ਸਿੰਘ ਗੁਰਧਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ – ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਮਲੋਹ ਦੇ ਐਲਾਨੇ ਗਏ ਸੂਬਾ ਪੱਧਰੀ ਅਹੁਦੇਦਾਰਾਂ ਦਾ ਪਾਰਟੀ ਦਫ਼ਤਰ ਅਮਲੋਹ ਵਿਖੇ ਸਨਮਾਨ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਮੁੱਚੀ ਲੀਡਰਸ਼ਿਪ ਨਾਲ।

