Breaking
www.sursaanjh.com > ਅੰਤਰਰਾਸ਼ਟਰੀ > ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ

ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ

ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ
ਤੂੰ ਹੀ ਤੂੰ, ਤੂੰ ਹੀ ਤੂੰ।
   ਜਿੱਧਰ ਦੇਖਾਂ ਤੂੰ ਹੀ ਤੂੰ ।
      ਤੂੰ ਹੀ ਤੂੰ, ਤੂੰ ਹੀ ਤੂੰ ।
  ਮੇਰੀ ਰੂਹ ਵਿੱਚ ਤੂੰ
ਮੇਰੀ ਧੜਕਣ ਵਿੱਚ ਤੂੰ
ਮੇਰੇ ਗੀਤਾਂ ਵਿੱਚ ਤੂੰ
ਮੇਰੀਆਂ ਨਜ਼ਮਾਂ ਵਿੱਚ ਤੂੰ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੇ ਸਾਹਾਂ ਵਿੱਚ ਤੂੰ
ਮੇਰੇ ਪ੍ਰਾਣਾਂ ਵਿੱਚ ਤੂੰ
ਮੇਰੀ ਖ਼ੁਸ਼ੀ ਵਿੱਚ ਤੂੰ
ਮੇਰੀ ਗ਼ਮੀ  ਵਿੱਚ ਤੂੰ ।
ਤੂੰ ਹੀ ਤੂੰ, ਤੂੰ ਹੀ ਤੂੰ ।
ਮੇਰੀ ਕਲਪਨਾ ਵਿੱਚ ਤੂੰ
ਮੇਰੇ ਖ਼ੁਆਬਾਂ ਵਿੱਚ ਤੂੰ
ਮੇਰੀ ਉਦਾਸੀ ਵਿੱਚ ਤੂੰ
ਮੇਰੀ ਮੁਸਕਰਾਹਟ ਵਿਚ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ ।
ਮੇਰੀਆਂ ਸੋਚਾਂ ਵਿੱਚ ਤੂੰ
  ਮੇਰੀਆਂ ਯਾਦਾਂ ਵਿੱਚ ਤੂੰ ।
ਮੇਰੇ ਸਾਜ਼ ਵਿੱਚ ਤੂੰ
ਮੇਰੀ ਅਵਾਜ਼ ਵਿੱਚ ਤੂੰ ।
ਤੂੰ ਹੀ ਤੂੰ, ਤੂੰ ਹੀ ਤੂੰ ।
ਮੇਰੇ ਜ਼ਿਕਰ ਵਿੱਚ ਤੂੰ
ਮੇਰੀ ਫ਼ਿਕਰ ਵਿੱਚ ਤੂੰ
ਮੇਰੀ ਆਣ ਵਿੱਚ ਤੂੰ
ਮੇਰੀ ਸ਼ਾਨ ਵਿੱਚ ਤੂੰ ।
ਤੂੰ ਹੀ ਤੂੰ, ਤੂੰ ਹੀ ਤੂੰ ।
 ਮੇਰੀ ਚੁੱਪ ਵਿੱਚ ਤੂੰ
  ਮੇਰੀ ਫ਼ਿਕਰ ਵਿੱਚ ਤੂੰ
 ਮੇਰੀ ਜ਼ਿੰਦਗੀ ਵਿੱਚ ਤੂੰ
ਮੇਰੀ ਬੰਦਗੀ ਵਿੱਚ ਤੂੰ ।
 ਤੂੰ ਹੀ ਤੂੰ, ਤੂੰ ਹੀ ਤੂੰ ।
 ਮੇਰੇ ਹਨੇਰਿਆਂ ਵਿੱਚ ਤੂੰ
 ਮੇਰੇ ਚਾਨਣਿਆਂ ਵਿੱਚ ਤੂੰ
 ਮੇਰੀਆਂ ਮਹਿਕਾਂ ਵਿੱਚ ਤੂੰ
ਹਰ ਸ਼ੈਅ ਵਿੱਚ ਤੂੰ ਹੀ ਤੂੰ ।
ਤੂੰ ਹੀ ਤੂੰ, ਤੂੰ ਹੀ ਤੂੰ ।
ਤੂੰ ਹੀ ਤੂੰ, ਤੂੰ ਹੀ ਤੂੰ।
 ਜਿੱਧਰ ਦੇਖਾਂ ਤੂੰ ਹੀ ਤੂੰ ।
  ਤੂੰ ਹੀ ਤੂੰ, ਤੂੰ ਹੀ ਤੂੰ ।
  ਤੂੰ ਹੀ ਤੂੰ , ਤੂੰ ਹੀ ਤੂੰ ।
ਰਮਿੰਦਰ ਰੰਮੀ

Leave a Reply

Your email address will not be published. Required fields are marked *