www.sursaanjh.com > ਚੰਡੀਗੜ੍ਹ/ਹਰਿਆਣਾ > ਈਕੋ ਸਿਟੀ ਵਨ ਦੇ ਵਾਸੀ ਉਚ ਅਧਿਕਾਰੀਆਂ ਨੂੰ ਮਿਲੇ

ਈਕੋ ਸਿਟੀ ਵਨ ਦੇ ਵਾਸੀ ਉਚ ਅਧਿਕਾਰੀਆਂ ਨੂੰ ਮਿਲੇ

ਈਕੋ ਸਿਟੀ ਵਨ ਦੇ ਵਾਸੀ ਉਚ ਅਧਿਕਾਰੀਆਂ ਨੂੰ ਮਿਲੇ
ਚੰਡੀਗੜ੍ਹ 2 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਈਕੋ ਸਿਟੀ ਵਨ ਕਮਰਸ਼ੀਅਲ ਓਨਰਜ ਵੈਲਫੇਅਰ ਐਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਕਮੇਟੀ ਮੈਂਬਰ ਅੱਜ ਗਮਾਡਾ ਮੋਹਾਲੀ ਵਿਖੇ ਵੱਖ ਵੱਖ ਸੀਨੀਅਰ ਅਫਸਰ ਸਾਹਿਬਾਨ ਨੂੰ ਮਿਲੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰੁਪਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਿਨੀਂ ਇਕੋ ਸਿਟੀ 1 ਨਿਊ ਚੰਡੀਗੜ੍ਹ ਵਿਖੇ ਕਮਰਸ਼ੀਅਲ ਓਨਰਜ਼ ਵੈਲਫੇਅਰ ਐਸੋਸੀਏਸ਼ਨ ਨਿਊ ਚੰਡੀਗੜ੍ਹ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਸ਼ੋਅ ਰੂਮ ਮਾਲਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
ਅੱਜ ਈਕੋ ਸਿਟੀ ਵਨ ਕਮਰਸ਼ੀਅਲ ਓਨਰਜ ਵੈਲਫੇਅਰ ਐਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਕਮੇਟੀ ਮੈਂਬਰ, ਪ੍ਰਧਾਨ ਡੀ ਐਸ ਚੀਮਾ ਦੀ ਅਗਵਾਈ ਵਿਚ ਗਮਾਡਾ ਮੋਹਾਲੀ ਵਿਖੇ ਵੱਖ ਵੱਖ ਸੀਨੀਅਰ ਅਫਸਰ ਸਾਹਿਬਾਨ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨੂੰ ਸ਼ੋਅਰੂਮਾਂ ਦੇ ਕਮਰਸ਼ੀਅਲ ਏਰੀਏ ਦੇ ਕੁਝ ਮਸਲਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋਰ ਵੀ ਆ ਰਹੀਆਂ ਮੁਸਕਲਾਂ ਅਤੇ ਕੁਝ ਮੰਗਾਂ ਸਬੰਧੀ ਇਸ ਮੌਕੇ  ਤੇ ਕੁਝ ਮੰਗ ਪੱਤਰ ਵੀ ਦਿਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਗਮਾਡਾ ਦੇ ਅਫਸਰ ਸਾਹਿਬਾਨਾਂ ਵੱਲੋਂ  ਉਨ੍ਹਾਂ ਦੀ ਵੈਲਫੇਅਰ ਐਸੋਸੀਏਸ਼ਨ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ। ਉਨ੍ਹਾਂ ਭਰੋਸਾ ਦੁਆਇਆ ਕਿ ਇਨ੍ਹਾਂ ਮਸਲਿਆਂ ਨੂੰ ਛੇਤੀ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਕਮੇਟੀ ਦੇ ਆਹੁਦੇਦਾਰ ਅਤੇ ਮੈਂਬਰ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਪੀ ਐਸ ਸੈਣੀ, ਗੁਰਜੀਤ ਸਿੰਘ ਸਿੱਧੂ, ਅਨਮੋਲ ਗਗਨ,  ਰੁਪਿੰਦਰ ਸਿੰਘ ਸੋਹੀ, ਵਰਿੰਦਰ ਸ਼ਰਮਾ, ਗੁਰਦੀਪ ਸਿੰਘ ਸੋਹੀ,  ਜਗਜੀਤ ਸਿੰਘ ਬਾਜਵਾ ਤੇ ਧੰਨਾ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *