www.sursaanjh.com > ਸਾਹਿਤ > ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਗਾਇਕ ਰਾਹੀਂ ਮਾਣਕਪੁਰ ਸ਼ਰੀਫ ਦਾ ਰੂਬਰੂ ਕਰਵਾਇਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਗਾਇਕ ਰਾਹੀਂ ਮਾਣਕਪੁਰ ਸ਼ਰੀਫ ਦਾ ਰੂਬਰੂ ਕਰਵਾਇਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਗਾਇਕ ਰਾਹੀਂ ਮਾਣਕਪੁਰ ਸ਼ਰੀਫ ਦਾ ਰੂਬਰੂ ਕਰਵਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਈ:
ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ  ਖਾਲਸਾ ਸੀਨੀਅਰ ਸੈਕਡਰੀ ਸਕੂਲ ਖਰੜ ਵਿਖੇ ਹੋਈ। ਇਸ ਮੀਟਿੰਗ ਦੇ ਮੁੱਖ ਮਹਿਮਾਨ ਲੇਖਕ ਤੇ ਸਮਾਜ ਸੇਵੀ ਜਸਪਾਲ ਸਿੰਘ ਕੰਵਲ ਸਨ। ਉਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਡਾਕਟਰ ਜਸਪਾਲ ਜੱਸੀ, ਡਾਕਟਰ ਰਾਜਿੰਦਰ ਸਿੰਘ ਕੁਰਾਲੀ  ਅਤੇ ਰਾਹੀ ਮਾਣਕਪੁਰ ਸ਼ਰੀਫ ਸ਼ਾਮਿਲ ਹੋਏ। ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ  ਸਭਾ ਦੇ ਹੁਣ ਤੱਕ ਹੋਏ ਸਾਹਿਤਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ  ਰਾਹੀ ਮਾਣਕਪੁਰ ਸ਼ਰੀਫ ਗਾਇਕ, ਲੇਖਕ ਤੇ ਪ੍ਰਬੰਧਕ ਦਾ ਰੂਬਰੂ ਕਰਵਾਇਆ ਗਿਆ। ਗੱਲਬਾਤ ਕਰਦਿਆਂ ਉਨਾਂ ਜਿੱਥੇ ਆਪਣੇ ਜੀਵਨ ਸੰਘਰਸ਼ ਬਾਰੇ ਦੱਸਿਆ, ਉੱਥੇ ਨਾਲ ਹੀ ਪੰਜਾਬੀ ਸੱਭਿਆਚਾਰ ਵਿੱਚ  ਪਾਏ ਯੋਗਦਾਨ ਬਾਰੇ ਵੀ ਸਰੋਤਿਆਂ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਗਾਇਕੀ ਦੀਆਂ ਕੁਝ ਵੰਨਗੀਆਂ ਵੀ ਪੇਸ਼ ਕੀਤੀਆਂ।
“ਮੇਰੀ ਮਨ ਪਸੰਦ ਪੁਸਤਕ” ਪ੍ਰੋਗਰਾਮ ਤਹਿਤ ਕਰਮਜੀਤ ਸਕਰੁੱਲਾਂਪੁਰੀ ਨੇ ਮਨਮੋਹਨ ਸਿੰਘ ਦਾਊਂ ਦੀ ਪੁਸਤਕ “ਮੇਰੀ ਸਾਹਿਤਕ ਡਾਇਰੀ” ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਇੱਕ ਪ੍ਰੇਰਨਾਦਾਇਕ ਪੁਸਤਕ ਹੈ, ਜਿਸ ਵਿੱਚ ਮਨਮੋਹਨ ਸਿੰਘ ਦਾਊ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਮਿਲਦੀ ਹੈ।ਸਹਿਤਕ ਰਚਨਾਵਾਂ ਦੇ ਦੌਰ ਵਿੱਚ ਮੰਦਰ ਗਿੱਲ ਸਾਹਿਬਚੰਦੀਆ ਨੇ ਆਪਣਾ ਖ਼ੂਬਸੂਰਤ ਗੀਤ ‘ਮਜ਼ਦੂਰ’ ਸੁਣਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਤਰਸੇਮ ਸਿੰਘ ਕਾਲੇਵਾਲ, ਧਿਆਨ ਸਿੰਘ ਕਾਹਲੋਂ, ਡਾਕਟਰ ਪੰਨਾ ਲਾਲ ਮੁਸਤਫਾਬਾਦੀ, ਗੁਰਮੀਤ ਸਿੰਗਲ, ਜਗਦੇਵ ਸਿੰਘ ਰਡਿਆਲਾ, ਦਲਜੀਤ ਕੌਰ ਦਾਊਂ, ਡਾਕਟਰ ਸਿਮਰਜੀਤ ਕੌਰ, ਐਡਵੋਕੇਟ ਨੀਲਮ ਨਾਰੰਗ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾਕਟਰ ਰੁਪਿੰਦਰ ਕੌਰ, ਖੁਸ਼ੀ ਰਾਮ ਨਿਮਾਣਾ, ਪ੍ਰਿੰਸੀਪਲ ਗੁਰਮੀਤ ਸਿੰਘ ਖਰੜ, ਦਲਬੀਰ ਸਿੰਘ ਸਰੋਆ ਆਦਿ ਮੈਂਬਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਇਹਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਬਲਦੇਵ ਰਾਜ ਪਾਲਾ, ਸੁਰਜਨ ਸਿੰਘ ਜੱਸਲ, ਡਾਕਟਰ ਜਤਿੰਦਰ ਅਰੋੜਾ, ਹਰਸ਼ਰਨਜੀਤ ਸਿੰਘ ਬਡਾਲਾ, ਪਿੰਕਾ ਸਾਬਰੀ ਤੇ ਮਨਮੋਹਨ ਸਿੰਘ ਹਾਜ਼ਰ ਸਨ। ਸਭਾ ਦੇ ਅਹੁਦੇਦਾਰਾਂ ਵੱਲੋਂ ਸਭਾ ਨੂੰ ਸਾਊਂਡ ਸਿਸਟਮ ਦੇਣ ‘ਤੇ ਜਸਪਾਲ ਸਿੰਘ ਕੰਵਲ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਗਿਆ ਅਤੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *