www.sursaanjh.com > ਚੰਡੀਗੜ੍ਹ/ਹਰਿਆਣਾ > ਪੁਲਿਸ ਨੇ ਫਰਾਰ  ਮੈਨੇਜਰ ਕੀਤਾ ਕਾਬੂ

ਪੁਲਿਸ ਨੇ ਫਰਾਰ  ਮੈਨੇਜਰ ਕੀਤਾ ਕਾਬੂ

ਪੁਲਿਸ ਨੇ ਫਰਾਰ  ਮੈਨੇਜਰ ਕੀਤਾ ਕਾਬੂ
ਚੰਡੀਗੜ੍ਹ 9 ਮਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਖਾਤਾ ਧਾਰਕਾਂ ਨਾਲ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਨ ਵਾਲਾ ਕੋਆਪ੍ਰਟਿਵ ਬੈਂਕ ਬਰਾਂਚ ਸਿਆਲਬਾ (ਮਾਜਰੀ)  ਦਾ ਮੈਨੇਜਰ ਰਹਿ ਚੁੱਕਾ ਜਸਵੀਰ ਸਿੰਘ ਜਲਦੀ ਹੀ ਪੁਲਿਸ ਅੜਿੱਕੇ ਆ ਗਿਆ ਹੈ।  ਪੁਲਿਸ ਨੇ ਦੱਸਿਆ ਕਿ  ਜਿਲਾ ਮੈਨਜਰ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨੂੰ ਦਰਜ ਬੈਂਕ ਬਰਾਂਚ ਵਿੱਚ ਹੋਈ ਘਪਲੇਬਾਜ਼ੀ ਦੀ ਸ਼ਿਕਾਇਤ ਕੀਤੀ ਸੀ। ਆਪਣੇ ਬਿਆਨਾਂ ਵਿੱਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ  ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਪਿੰਡ ਸਿਆਲਬਾ ਵਿਖੇ ਮੈਨੇਜਰ ਵਜੋਂ ਤਾਇਨਾਤ ਰਹੇ ਜਸਵੀਰ ਸਿੰਘ ਵਾਸੀ ਪਿੰਡ ਮਾਜਰਾ (ਨਿਊ ਚੰਡੀਗੜ੍ਹ) ਨੇ ਵੱਖ ਵੱਖ ਖਾਤਾ ਧਾਰਕਾਂ ਦੇ ਖਾਤਿਆਂ ਨੂੰ ਸੰਨ੍ਹ ਲਾ ਕੇ ਕਰੋੜਾਂ ਰੁਪਏ ਇੱਧਰ ਉੱਧਰ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਕਰੀਬ 11 ਸਾਲ 10 ਮਹੀਨੇ ਤੋਂ ਪਹਿਲਾਂ ਸੇਵਾਦਾਰ ਉਸ ਤੋਂ ਬਾਅਦ ਕਲਰਕ ਤੇ ਹੁਣ ਬਤੌਰ ਸਹਾਇਕ ਮੈਨੇਜਰ (ਬ੍ਰਾਂਚ ਮੈਨੇਜਰ ) ਤਾਇਨਾਤ ਸੀ, ਜਿਸ ਦੀ ਬਦਲੀ ਇਸੇ ਸਾਲ 22 ਫਰਵਰੀ ਨੂੰ ਬ੍ਰਾਂਚ ਪਿੰਡ ਘੜੂੰਆਂ ਵਿਖੇ ਹੋ ਗਈ ਸੀ ਤੇ ਉਸ ਦੀ ਥਾਂ ‘ਤੇ ਤੇਜਪਾਲ ਸਿੰਘ ਬਤੌਰ ਬੈਂਕ ਮੈਨੇਜਰ ਪਿੰਡ ਸਿਆਲਬਾ ਵਿਖੇ ਤਾਇਨਾਤ ਕੀਤਾ ਗਿਆ ਸੀ।  ਤੇਜਪਾਲ ਸਿੰਘ ਦੇ ਚਾਰਜ ਲੈਣ ਤੋਂ ਬਾਅਦ ਜਦੋਂ ਬੈਂਕ ਦੇ ਖਾਤਾ ਧਾਰਕ ਪੈਸਿਆਂ ਦੇ ਲੈਣ ਦੇਣ ਸਬੰਧੀ ਬੈਂਕ ਵਿੱਚ ਆਏ ਤਾਂ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਰਾਸ਼ੀ ਵਿਚ ਖਾਤਾ ਧਾਰਕਾਂ ਨੂੰ ਕਾਫੀ ਫਰਕ ਲੱਗਿਆ। ਜਦੋਂ ਉਨਾਂ ਨੇ ਬੈਂਕ ਦਾ ਰਿਕਾਰਡ ਦੇਖਿਆ ਤਾਂ ਖਾਤਿਆਂ ਵਿੱਚ ਕਾਫੀ ਹੇਰ ਫੇਰ ਕੀਤਾ ਹੋਇਆ ਸੀ। ਹੁਣ ਤੱਕ ਖਾਤਾ ਧਾਰਕਾਂ ਦੇ ਖਾਤਿਆਂ ਨੂੰ ਚੈੱਕ ਕਰਨ ‘ਤੇ ਕੀਤੀ ਗਈ ਪੜਤਾਲ ਤੋਂ ਕਥਿਤ ਦੋਸ਼ੀ ਜਸਵੀਰ ਸਿੰਘ ਵੱਲੋਂ ਵੱਡੇ ਪੱਧਰ ਤੇ ਕੀਤੀ  ਹੇਰਾ- ਫੇਰੀ ਸਾਹਮਣੇ ਆਈ ਹੈ ਤੇ ਬਾਕੀ ਖਾਤਿਆਂ ਨੂੰ ਵੀ ਚੈਕ ਕੀਤਾ ਜਾ ਰਿਹਾ ਹੈ।
ਬੈਂਕ ਮੈਨੇਜਰ ਰਹਿ ਚੁੱਕੇ ਜਸਵੀਰ ਸਿੰਘ ਦੇ ਖਿਲਾਫ ਮੁਕੱਦਮਾ  381, 409, 465, 467, 468, 471, 420, 120-ਬੀ ਆਈ ਪੀ ਸੀ ਥਾਣਾ ਮਾਜਰੀ ਦਰਜ  ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋਸ਼ੀ ਤੋਂ  ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *