www.sursaanjh.com > ਚੰਡੀਗੜ੍ਹ/ਹਰਿਆਣਾ > ਪੁਲਿਸ ਐਨਕਾਊਂਟਰ ਵਿੱਚ ਦੋ ਗੈਂਗਸਟਰ ਜ਼ਖਮੀ

ਪੁਲਿਸ ਐਨਕਾਊਂਟਰ ਵਿੱਚ ਦੋ ਗੈਂਗਸਟਰ ਜ਼ਖਮੀ

ਪੁਲਿਸ ਐਨਕਾਊਂਟਰ ਵਿੱਚ ਦੋ ਗੈਂਗਸਟਰ ਜ਼ਖਮੀ
ਚੰਡੀਗੜ੍ਹ 9 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀ ਨੇੜਲੇ ਪਿੰਡ ਤਿਊੜ ਦੇ ਰਹਿਣ ਵਾਲੇ ਨੌਜਵਾਨ ਮਨੀਸ਼ ਰਾਣਾ ਦਾ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਉਸੇ ਮਾਮਲੇ ਦੇ ਸੰਬੰਧ ਵਿੱਚ ਅੱਜ ਮੋਹਾਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਕਤਲ ਕਰਨ ਵਾਲੇ ਗੈਂਗਸਟਰਾਂ ਦਾ ਐਂਨਕਾਊਂਟਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਊ ਚੰਡੀਗੜ੍ਹ ਦੇ ਪਿੰਡ ਫਿਰੋਜਪੁਰ ਵਿਖੇ ਜ਼ਿਲਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਬੀਤੇ ਦਿਨੀ ਤਿਊੜ ਨਿਵਾਸੀ ਮਨੀਸ਼ ਰਾਣਾ ਦਾ ਕਤਲ  ਹੋਇਆ ਸੀ, ਉਸ ਕਤਲ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਅੱਜ ਪੁਲਿਸ ਨੂੰ ਪਤਾ ਲੱਗਿਆ ਕਿ ਇਸ ਕੇਸ ਨਾਲ ਸੰਬੰਧਿਤ ਦੋ ਗੈਂਗਸਟਰ ਨਿਊ ਚੰਡੀਗੜ੍ਹ ਦੇ ਪਿੰਡ ਫਿਰੋਜ਼ਪੁਰ ਵਿਖੇ ਦੇਖੇ ਗਏ ਹਨ।
ਤੁਰੰਤ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਇਹਨਾਂ ਦੀ ਰੇਕੀ ਕੀਤੀ ਗਈ ਅਤੇ ਜਦ ਇਹਨਾਂ ਸ਼ੱਕੀ  ਵਿਅਕਤੀਆਂ ਕੋਲ ਪੁਲਿਸ ਨੇ ਪਹੁੰਚ ਕੀਤੀ ਤਾਂ ਇਹਨਾਂ ਦੋ ਵਿਅਕਤੀਆਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਬਦਲੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ।
ਇਸ  ਫਾਇਰਿੰਗ ਵਿੱਚ ਵਿਕਰਮ ਰਾਣਾ ਉਰਫ ਹੈਪੀ ਪਿੰਡ ਤਿਊੜ ਅਤੇ ਕਿਰਨ ਧਨੋਆ ਖਰੜ ਵਾਸੀ ਨੌਜਵਾਨ ਜ਼ਖਮੀ ਹੋਏ ਹਨ। ਇਹ ਦੋਵੇਂ ਲੱਕੀ ਪਤਿਆਲ ਗੈਂਗ ਨਾਲ ਜੁੜੇ ਹੋਏ ਹਨ। ਐਸਐਸਪੀ ਮੋਹਾਲੀ ਨੇ ਦੱਸਿਆ ਕਿ ਇਹ ਉਹੀ ਵਿਅਕਤੀ ਸਨ, ਜਿਨਾਂ ਨੇ ਮਨੀਸ਼ ਰਾਣਾ ਦਾ ਕਤਲ ਕੀਤਾ ਸੀ ਅਤੇ ਇਹ ਲੁਕਦੇ ਫਿਰ ਰਹੇ ਸਨ। ਪੁਲਿਸ ਨੇ ਇਹਨਾਂ ਕੋਲੋਂ ਦੋ ਰਿਵਾਲਵਰ ਵੀ ਬਰਾਮਦ ਕੀਤੇ ਹਨ, ਜਦਕਿ ਇਸ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਦੱਸਿਆ ਗਿਆ। ਇਹਨਾਂ ਨੇ ਦੋਵੇਂ ਜ਼ਖਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਕੋਲੋਂ ਬਾਰੀਕੀ ਨਾਲ਼ ਹੋਰ ਜਾਣਕਾਰੀ ਲਈ ਜਾਵੇਗੀ ਅਤੇ ਇਹਨਾਂ ਦਾ ਅਪਰਾਧਿਕ ਪਿਛੋਕੜ ਵੀ ਜਾਂਚਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਹਾਜ਼ਰ ਸੀ।

Leave a Reply

Your email address will not be published. Required fields are marked *