www.sursaanjh.com > ਚੰਡੀਗੜ੍ਹ/ਹਰਿਆਣਾ > ਪੰਜ ਪਿੰਡਾਂ ਦੇ ਲੋਕਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਪੰਜ ਪਿੰਡਾਂ ਦੇ ਲੋਕਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਪੰਜ ਪਿੰਡਾਂ ਦੇ ਲੋਕਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਦਿੱਤਾ ਮੰਗ ਪੱਤਰ
ਚੰਡੀਗੜ੍ਹ 13 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਬੀਤੇ ਦਿਨੀਂ ਮੋਹਾਲੀ ਜ਼ਿਲੇ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਕੁਝ ਪਿੰਡਾਂ ਕਰੌਂਦੇ ਵਾਲਾ, ਜੈਅੰਤੀ ਮਾਜਰੀ, ਗੁੜ੍ਹਾ ਕਸੌਲੀ ਅਤੇ ਬਘਿੰਡੀ  ਦੇ ਵਸਨੀਕਾਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਪਿੰਡਾਂ ਦੇ ਐਂਟਰੀ ਪੁਆਇੰਟ ਤੇ ਬਕਾਇਦਾ ਇਸ ਸਬੰਧੀ ਬੋਰਡ ਲਿਖਵਾ ਦਿੱਤੇ ਹਨ।  ਅੱਜ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਮੋਹਾਲੀ ਅਤੇ ਚੋਣ ਕਮਿਸ਼ਨ ਪੰਜਾਬ ਨੂੰ ਇੱਕ ਮੰਗ ਪੱਤਰ ਦੇ ਕੇ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਮੰਗ ਪੱਤਰ ਤੇ ਸਾਰੇ ਪੰਜ ਪਿੰਡਾਂ ਦੇ ਮੋਹਤਬਰਾਂ ਦੇ ਹਸਤਾਖਰ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਮੰਗਾਂ ਨੂੰ ਲੈਕੇ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਪੂਰਨ ਬਾਈਕਾਟ ਕੀਤਾ ਗਿਆ ਹੈ, ਉਨ੍ਹਾਂ ਮੰਗਾਂ ਸਬੰਧੀ ਲਿਖਿਆ ਗਿਆ ਹੈ, ਜਿਸ ਵਿੱਚ ਹੱਦਬਸਤ ਨੰਬਰ 343 ਦੀ ਮਲਕੀਅਤ ਜ਼ਮੀਨ ਦਾ ਇੰਤਕਾਲ ਨੰਬਰ 2026 ਨੂੰ ਬਹਾਲ ਕੀਤਾ ਜਾਵੇ, ਮੁੱਲਾਂਪੁਰ ਬੈਰੀਅਰ ਤੋਂ ਲੈ ਕੇ ਅੱਗੇ ਹਰਿਆਣੇ ਦੇ ਬਾਰਡਰ ਤੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਬਣਾਈ ਜਾਵੇ ਅਤੇ ਰਹਿੰਦੇ ਪੁੱਲ ਲਗਾਏ ਜਾਣ। ਆਵਾਜਾਈ ਦੇ ਸਾਧਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਸਿਹਤ ਦੀ ਸਮੱਸਿਆ ਸਬੰਧੀ ਹਸਪਤਾਲ ਜਾਂ ਡਿਸਪੈਂਸਰੀ ਇਲਾਕੇ ਦੇ ਵਿੱਚ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਨਸੀਬ ਚੰਦ ਸਾਬਕਾ ਸਰਪੰਚ ਕਰੌਦੇਂ ਆਲਾ, ਜਗੀਰ ਰਾਮ ਕਸੌਲੀ ਸਾਬਕਾ ਸੰਮਤੀ ਮੈਂਬਰ, ਰਘਬੀਰ ਸਿੰਘ, ਰੌਸ਼ਨ ਲਾਲ, ਜਗਦੀਸ਼ ਸਿੰਘ, ਸੋਮ ਨਾਥ ਸਰਪੰਚ, ਆਤਮਾ ਰਾਮ ਸਾਬਕਾ ਸਰਪੰਚ, ਗਰਜਾ ਰਾਮ ਨੰਬਰਦਾਰ, ਗੁਰਦੇਵ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਦੋਜੀ, ਭਾਗ ਚੰਦ, ਕਰੀਸਨ ਰਾਮ, ਬੁੱਧ ਰਾਮ, ਅਵਤਾਰ ਸਿੰਘ, ਜੋਗਰਾਜ ਸਿੰਘ ਅਤੇ ਪਿੰਡਾਂ ਦੇ ਹੋਰ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *