www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡਾਂ ਵਿੱਚ  ਗਰਾਂਟ ਨਾ ਆਉਣ ਕਰਕੇ ਵਿਕਾਸ ਕਾਰਜ ਰੁਕੇ: ਜੀਤੀ ਪਡਿਆਲਾ

ਪਿੰਡਾਂ ਵਿੱਚ  ਗਰਾਂਟ ਨਾ ਆਉਣ ਕਰਕੇ ਵਿਕਾਸ ਕਾਰਜ ਰੁਕੇ: ਜੀਤੀ ਪਡਿਆਲਾ

ਪਿੰਡਾਂ ਵਿੱਚ  ਗਰਾਂਟ ਨਾ ਆਉਣ ਕਰਕੇ ਵਿਕਾਸ ਕਾਰਜ ਰੁਕੇ: ਜੀਤੀ ਪਡਿਆਲਾ
ਚੰਡੀਗੜ੍ਹ 14 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਨਗਰ ਕੌਸਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇਸ ਦੌਰਾਨ ਜੀਤੀ ਪਡਿਆਲਾ ਨੇ ਪਿੰਡ ਖਿਜਰਾਬਾਦ ਵਿਖੇ ਵਿਜੇ ਇੰਦਰ ਸਿੰਗਲਾ  ਦੇ ਹੱਕ ਵਿੱਚ ਵਿਸ਼ਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਪਿੰਡ ਵਾਸੀਆ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਦਾ ਵਆਦਾ ਵੀ ਕੀਤਾ ਹੈ।
ਕਾਂਗਰਸੀ ਆਗੂ ਰਾਣਾ ਕੁਸ਼ਲਪਾਲ  ਤੇ ਸਾਬਕਾ ਸਰਪੰਚ ਜਸਵੀਰ ਕੌਰ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਨੂੰ ਸਾਬੰਧੋਨ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ, ਭਾਜਪਾ ਤੇ ਆਮ ਆਦਮੀ ਆਪਣਾ ਆਧਾਰ ਗਵਾ ਚੁੱਕੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਲੋਕਾਂ ਨੂੰ ਸੁੱਖ- ਸਹੂਲਤਾਂ ਮੁਹੱਈਆਂ ਕਰਵਾਉਣ ਲਈ ਹਮੇਸ਼ਾ ਵਚਨਵੱਧ ਹੈ।
ਉਨਾਂ ਕਿਹਾ ਕਿ ਲੋਕ ਕਾਂਰਗਸ ਸਰਕਾਰ ਮੌਕੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ, ਜਦਕਿ ਆਮ ਆਦਮੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਕੋਈ ਗਰਾਂਟ ਨਾ ਆਉਣ ਕਰਕੇ ਵਿਕਾਸ ਕਾਰਜ ਤਾਂ ਕਿੱਥੋਂ ਹੋਣੇ ਸਨ, ਸਗੋਂ ਪਹਿਲਾਂ ਤੋਂ ਹੀ ਚੱਲ ਰਹੇ ਵਿਕਾਸ ਕਾਰਜ ਵੀ ਇਸ ਸਰਕਾਰ ਨੇ ਬੰਦ ਕਰਵਾ ਦਿੱਤੇ ਹਨ, ਜਿਸ ਦਾ ਖਮਿਆਜ਼ਾ ਇਨਾਂ ਲੋਕ ਸਭਾ ਚੋਣਾਂ ਵਿੱਚ ਆਪ ਸਰਕਾਰ ਨੂੰ ਭੁਗਤਣਾ ਹੋਵੇਗਾ। ਉਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਹੋਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਹਲਕੇ ਦੇ ਲੋਕਾਂ ਨੇ ਇਸ ਵਾਰ ਕਾਂਗਰਸ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਭੇਜਣ ਦਾ ਮਨ ਬਣਾ ਲਿਆ ਹੈ।
ਉਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਗਲਾ ਨੂੰ ਹੱਥ ਪੰਜੇ ਤੇ ਮੋਹਰ ਲਗਾ ਕੇ ਭਾਰੀ ਬਹੁਮਤ ਨਾਲ਼ ਜਿਤਾ ਦਿਓ। ਉਹ ਹਲਕਾ ਅਨੰਦਪੁਰ  ਸਾਹਿਬ ਲਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ। ਇਸ ਮੌਕੇ ਰਾਣਾ ਕੁਸ਼ਲਪਾਲ, ਕੌਸਲਰ ਰਮਾਂਕਾਂਤ ਕਾਲੀਆ, ਭਿੰਦਰ ਕੌਰ ਬਲਾਕ ਪ੍ਰਧਾਨ ਐਸ ਸੀ ਸੈਲ, ਦਵਿੰਦਰ ਸਿੰਘ, ਰਾਜ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਦਲੇਰ ਸਿੰਘ, ਜਗੇਦਵ ਸਿੰਘ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *