ਨਾਮਵਰ ਲੇਖਕ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ LOVINGLY YOURS – PENPALS ਦਾ ਲੋਕ ਅਰਪਣ ਅਤੇ ਵਿਚਾਰ-ਚਰਚਾ – ਬਲਕਾਰ ਸਿੱਧੂ
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਅਤੇ ਗਲੋਅ ਬੱਲ ਆਰਟ ਕ੍ਰ਼ੀਏਸ਼ਨਜ਼ ਦੇ ਸਹਿਯੋਗ ਨਾਲ਼ ਹੋਵੇਗਾ ਇਹ ਸਮਾਗਮ – ਭੁਪਿੰਦਰ ਸਿੰਘ ਮਲਿਕ


ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 19 ਮਈ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਵੇਗਾ ਇਹ ਸਮਾਗਮ
ਕਰਨਲ ਦਲਜੀਤ ਸਿੰਘ ਚੀਮਾ-ਮੁੱਖ ਮਹਿਮਾਨ, ਪ੍ਰਭਜੋਤ ਸਿੰਘ ਤੇ ਡਾ. ਸੁਨੀਤ ਮਦਾਨ-ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦਕਿ ਦੇਵਿਆਨੀ ਸਿੰਘ ਕਰਨਗੇ ਪ੍ਰਧਾਨਗੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਮਈ:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਅਤੇ ਗਲੋਅ ਬੱਲ ਆਰਟ ਕ੍ਰ਼ੀਏਸ਼ਨਜ਼ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 19 ਮਈ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਨਾਮਵਰ ਲੇਖਕ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ LOVINGLY YOURS – PENPALS ‘ਤੇ ਲੋਕ ਅਰਪਣ ਅਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲਖਕ ਕਰਨਲ ਦਲਜੀਤ ਸਿੰਘ ਚੀਮਾ, ਵਿਸ਼ੇਸ਼ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਪ੍ਰਭਜੋਤ ਸਿੰਘ ਤੇ ਉੱਘੀ ਲੇਖਿਕਾ ਡਾ. ਸੁਨੀਤ ਮਦਾਨ ਸ਼ਾਮਿਲ ਹੋਣਗੇ, ਜਦਕਿ ਕਵਿੱਤਰੀ ਤੇ ਸਟੋਰੀ ਟੈੱਲਰ ਦੇਵਿਆਨੀ ਸਿੰਘ ਪ੍ਰਧਾਨਗੀ ਕਰਨਗੇ।
ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

