Breaking
www.sursaanjh.com > ਸਾਹਿਤ > ਬੁੱਧੀਜੀਵੀ ਵਰਗ ਵੱਲੋਂ ਤਰਸੇਮ ਬਸ਼ਰ ਦੀ ਸਾਹਤਿਕ ਕਹਾਣੀ ਤੇ ਬਣੀ ਲਘੂ ਫਿਲਮ ‘ਦਬਦਬਾ’ ਦੀ ਸਰਾਹਨਾ

ਬੁੱਧੀਜੀਵੀ ਵਰਗ ਵੱਲੋਂ ਤਰਸੇਮ ਬਸ਼ਰ ਦੀ ਸਾਹਤਿਕ ਕਹਾਣੀ ਤੇ ਬਣੀ ਲਘੂ ਫਿਲਮ ‘ਦਬਦਬਾ’ ਦੀ ਸਰਾਹਨਾ

ਬੁੱਧੀਜੀਵੀ ਵਰਗ ਵੱਲੋਂ ਤਰਸੇਮ ਬਸ਼ਰ ਦੀ ਸਾਹਤਿਕ ਕਹਾਣੀ ਤੇ ਬਣੀ ਲਘੂ ਫਿਲਮ ‘ਦਬਦਬਾ’ ਦੀ ਸਰਾਹਨਾ
ਸੰਵਾਦ ਸਿਰਜਕ ਰਮੇਸ਼ ਰਾਮਪੁਰਾ ਅਤੇ ਨਿਰਦੇਸ਼ਕ ਗੁਰ ਰੰਧਾਵਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:
ਹੈਪੀ ਹੈਪੀ ਇੰਟਰਟੇਨਮੈਂਟ ਚੈਨਲ ਵੱਲੋਂ ਪ੍ਰਸਿੱਧ ਲੇਖਕ ਤਰਸੇਮ ਬਸ਼ਰ ਦੀ ਕਹਾਣੀ ‘ਦਬਦਬਾ’ ਤੇ ਆਧਾਰਿਤ ਇਸੇ ਨਾਮ ਤੇ ਬਣੀ ਲਘੂ ਫਿਲਮ ‘ਦਬਦਬਾ’ ਨੂੰ ਪੰਜਾਬ ਦੇ ਸਮੂਹ ਬੁੱਧੀਜੀਵੀ ਵਰਗ ਵੱਲੋਂ ਆਦਰਸ਼ ਸਿਨੇਮਾ ਵੱਲ ਪੁੱਟਿਆ ਗਿਆ ਇੱਕ ਸਾਰਥਕ ਕਦਮ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਲ਼ੇ ਦੌਰ ਵਿੱਚ  ਹਿਜਰਤ ਕਰਕੇ ਦੂਜੇ ਰਾਜਾਂ ਵਿਚ ਗਏ ਪਰਿਵਾਰਾਂ ਦੇ ਦੁਖਾਂਤ ਅਤੇ ਮੁਸ਼ਕਿਲਾਂ ਨੂੰ ਪ੍ਰਗਟਉਂਦੀ ਇਹ ਕਹਾਣੀ ਵੀ ਸਾਹਤਿਕ ਖੇਤਰ ਵਿੱਚ ਸਲਾਹੀ ਗਈ ਸੀ। ਇਸ ਦੇ ਪਾਤਰ ਪੰਜਾਬੀਅਤ ਵਿੱਚ ਭਿੱਜੇ ਹਨ ਅਤੇ ਮਨੁੱਖਤਾ ਦੇ ਹਾਮੀ ਹਨ।
ਨਾਮਵਰ ਫਿਲਮ ਲੇਖਕ ਰਮੇਸ਼ ਰਾਮਪੁਰਾ ਅਨੁਸਾਰ ਅੱਜ ਜਦੋਂ ਪੰਜਾਬੀ ਸਿਨਮਾ ਨਵੀਆਂ ਕਹਾਣੀਆਂ ਦੀ ਘਾਟ ਦੇ ਸੰਕਟ ਵਿੱਚ ਘਿਰਿਆ ਦਿਖਾਈ ਦਿੰਦਾ ਹੈ। ‘ਦਬਦਬਾ’ ਇੱਕ ਨਿਵੇਕਲੇ ਵਿਸ਼ੇ ‘ਤੇ ਲਿਖੀ ਗਈ ਖ਼ਬਸੂਰਤ ਨਵੀਂ ਤਰਜ ਦੀ ਕਹਾਣੀ ਹੈ ਅਤੇ ਅਤਿਅੰਤ ਦਿਲਚਸਪ ਵੀ। ਇਸੇ ਲਈ ਅਸੀਂ ਇਸ ਕਹਾਣੀ ਤੇ ਫਿਲਮ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਘੂ ਫਿਲਮ ਦੇ ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਤਰਸੇਮ ਬਸ਼ਰ ਪੰਜਾਬ ਦੇ  ਸੰਵੇਦਨਸ਼ੀਲ ਅਤੇ ਪਬੁਧ ਲੇਖਕ ਹਨ। ਉਹਨਾਂ ਦੀ ਇਹ ਕਹਾਣੀ ਵੀ ਸਮੁੱਚੇ ਪੰਜਾਬ ਦੇ ਦੁੱਖ ਦੀ ਗੱਲ ਕਰਦੀ ਹੈ ਅਤੇ  ਯਥਾਰਥ ਦੇ ਬਹੁਤ ਨੇੜੇ ਹੈ।ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸੀ, ਇਸੇ ਲਈ ਅਸੀਂ ਇਕ ਸਾਫ ਸੁਥਰੀ ਅਤੇ ਕਹਾਣੀ ਦੇ ਮਰਮ ਨੂੰ ਮੁੱਖ ਰੱਖਦਿਆਂ ਇਸ ਲਘੂ ਫਿਲਮ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਉਤਸ਼ਾਹਿਤ ਕਰਨ ਵਾਲ਼ੀ ਗੱਲ ਹੈ ਕਿ ਪੰਜਾਬ ਭਰ ਦੇ ਬੁੱਧੀਜੀਵੀ ਵਰਗ ਨੇ ਇਸ ਫਿਲਮ ਨੂੰ ਦੇਖਿਆ ਅਤੇ ਇਸ ਤੇ ਸਾਰਥਿਕ ਟਿੱਪਣੀਆਂ ਕੀਤੀਆਂ ਹਨ ਇਹ ਸਾਫ ਸੁਥਰੀ ਫਿਲਮ ਹੈ ਅਤੇ ਪਰਿਵਾਰਾਂ ਚ ਦੇਖੀ ਜਾ ਰਹੀ ਹੈ।
ਲੇਖਕ ਤਰਸੇਮ ਬਸ਼ਰ ਅਨੁਸਾਰ ‘ਦਬਦਬਾ’ ਲਘੂ ਫਿਲਮ ਸੀਮਤ ਆਰਥਿਕ ਸਾਧਨਾਂ ਨਾਲ ਬਣਾਈ ਗਈ ਅਰਥਪੂਰਨ ਕੋਸ਼ਿਸ਼ ਹੈ ਅਤੇ ਅਜਿਹੀਆਂ ਕੋਸ਼ਿਸ਼ਾਂ ਅੱਜ ਪੰਜਾਬ ਲਈ ਅਤਿਅੰਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਹੋਰ ਲੋਕ ਵੀ ਸਾਹਤਿਕ ਕਹਾਣੀਆਂ ਤੇ ਫਿਲਮ ਬਨਾਉਣ ਲਈ ਪਹੁੰਚ ਕਰ ਰਹੇ ਹਨ। ਫਿਲਮਾਂ ਅੱਜ ਸਿਰਫ ਮਨੋਰੰਜਨ ਦਾ ਸਾਧਨ ਮਾਤਰ ਨਹੀਂ ਰਹੀਆਂ, ਇਹ ਆਵਾਮ ਦੀ ਆਵਾਜ਼ ਵੀ ਬਣ ਰਹੀਆਂ ਹਨ। ਸਾਰਥਕ ਸਿਨਮਾ ਲੋਕ ਮਨਾਂ ਦਾ ਤਰਜ਼ਮਾਨ ਹੋ ਨਿਬੜਦਾ ਹੈ। ਜ਼ਿਕਰਯੋਗ ਹੈ ਕਿ ਦਬਦਬਾ ਲਘੂ ਫਿਲਮ ਸ਼ੋਸ਼ਲ ਮੀਡੀਆ  ਤੇ ਰਲੀਜ਼ ਹੋਣ ਤੋਂ ਪਹਿਲਾਂ ਵੀ ਚਰਚਾ ਵਿੱਚ ਆ ਗਈ ਸੀ ਅਤੇ ਰਲੀਜ਼ ਹੋਣ ਤੋਂ ਬਾਅਦ ਵੀ ਪੰਜਾਬ ਭਰ ਦੇ ਬੁੱਧੀਜੀਵੀਆਂ ਨੇ ਇਸ ਨੂੰ ਲੈ ਕੇ ਸਾਰਥਿਕ ਟਿੱਪਣੀਆਂ ਕੀਤੀਆਂ ਹਨ। ਇਸ ਫਿਲਮ ਦੀ ਟੀਮ ਨੂੰ ਉਤਸ਼ਾਹਿਤ ਕਰਦਿਆਂ ਅਜਿਹੀਆਂ ਹੋਰ ਫ਼ਿਲਮਾਂ ਨੂੰ ਅਜੋਕੇ ਪੰਜਾਬ ਦੀ ਜ਼ਰੂਰਤ ਵੀ ਦੱਸਿਆ ਹੈ।

Leave a Reply

Your email address will not be published. Required fields are marked *