ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਤੋਂ ਵੱਡੀਆਂ ਆਸਾਂ – ਰਾਜੂ ਖੰਨਾ
ਖਾਲਸਾ ਦੇ ਹੱਕ ਵਿੱਚ ਡਡਹੇੜੀ ਵਿਖੇ ਕੀਤੀ ਭਰਵੀਂ ਮੀਟਿੰਗ
ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ:
ਅੱਜ ਸੂਬੇ ਅੰਦਰ ਇੱਕੋ ਇੱਕ ਅਜਿਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਤੋਂ ਪੰਜਾਬ ਵਾਸੀਆਂ ਨੂੰ ਵੱਡੀਆਂ ਆਸਾਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰ ਦੁੱਖ ਦਰਦ ਨੂੰ ਪਹਿਚਾਣ ਕੇ ਉਸ ਦਾ ਹੱਲ ਕੱਢਣ ਲਈ ਵੀ ਅਗਲੀਆਂ ਸਫ਼ਾ ਵਿੱਚ ਜਾਣਿਆਂ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਡਡਹੇੜੀ ਵਿਖੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭਰਵੀਂ ਮੀਟਿੰਗ ਕਰਨ ਸਮੇਂ ਕੀਤਾ।


ਇਸ ਮੀਟਿੰਗ ਨੂੰ ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਜਰੀ, ਬਲਜਿੰਦਰ ਸਿੰਘ ਸੇਖੋਂ, ਬਾਬਾ ਨਿਸ਼ਾਨ ਸਿੰਘ ਤੇ ਸੂਬਾ ਸਲਾਹਕਾਰ ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਕੁਲਵਿੰਦਰ ਸਿੰਘ ਭੰਗੂ ਨੇ ਵੀ ਸੰਬੋਧਨ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਹੁਣ ਤੋਂ ਜੋ ਵੀ ਮੋਰਚੇ ਲੱਗੇ, ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਲਗਾਏ ਤੇ ਜ਼ਾਲਮ ਸਰਕਾਰਾਂ ਦਾ ਟਾਕਰਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜੇਲ੍ਹਾਂ ਵੀ ਕੱਟੀਆਂ।
ਉਹਨਾਂ ਕਿਹਾ ਕਿ ਜੋ ਪਾਰਟੀਆਂ ਦਿੱਲੀ ਦੇ ਹੁਕਮਾਂ ਤੇ ਪਹਿਰਾ ਦਿੰਦੇ ਹੋਏ ਚੱਲਦੀਆਂ ਹਨ, ਉਹ ਕਦੇ ਵੀ ਪੰਜਾਬ ਤੇ ਪੰਜਾਬੀਆਂ ਦੀਆਂ ਨਹੀਂ ਹੋ ਸਕਦੀਆਂ। ਕਾਂਗਰਸ ਪਾਰਟੀ ਨੇ ਜੋ ਜ਼ੁਲਮ ਸਿੱਖਾਂ ਤੇ ਕੀਤੇ ਉਸ ਤੋਂ ਤੁਸੀਂ ਸਾਰੇ ਭਲੀਭਾਂਤ ਜਾਣੂ ਹੋ। ਜੋ ਦੇਸ਼ ਅੰਦਰ ਭ੍ਰਿਸ਼ਟਾਚਾਰ ਕੀਤਾ, ਉਹ ਵੀ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਆਪ ਦੀ ਸਰਕਾਰ ਨੇ ਕਾਂਗਰਸ ਨੂੰ ਵੀ ਪਿੱਛੇ ਛੱਡਦੇ ਹੋਏ ਜੋ ਸ਼ਰਾਬ ਘੋਟਾਲੇ ਵਿੱਚ ਭ੍ਰਿਸ਼ਟਾਚਾਰ ਕੀਤਾ, ਉਹ ਵੀ ਜੱਗ ਜ਼ਾਹਰ ਹੈ, ਜਿਸ ਤਹਿਤ ਕੇਜਰੀਵਾਲ ਜੇਲ੍ਹ ਦੀ ਹਵਾ ਖਾ ਰਿਹਾ ਹੈ। 750 ਕਿਸਾਨਾਂ ਦੇ ਮੌਤ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਵੀ ਪੰਜਾਬ ਹਿਤੈਸ਼ੀ ਨਹੀਂ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਅਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਦੇਣ ਤਾਂ ਜੋ ਲੋਕ ਸਭਾ ਵਿੱਚ ਜਾ ਕੇ ਹਲਕਾ ਅਮਲੋਹ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਤੇ ਸਾਬਕਾ ਸਰਪੰਚ ਸੁਖਬੀਰ ਸਿੰਘ, ਸਾਬਕਾ ਮੈਂਬਰ ਬਲਾਕ ਸੰਮਤੀ ਡਾ ਬਲਵੀਰ ਸਿੰਘ ਡਡਹੇੜੀ, ਯੂਥ ਆਗੂ ਕਰਨ ਡਡਹੇੜੀ, ਸਤਨਾਮ ਸਿੰਘ, ਬੀਬੀ ਗੁਰਵਿੰਦਰ ਕੌਰ, ਬਲਜੀਤ ਕੌਰ ਡਡਹੇੜੀ, ਪ੍ਰਗਟ ਸਿੰਘ ਪੰਚ, ਯਾਦਵਿੰਦਰ ਸਿੰਘ ਯਾਦੀ, ਸਤਵਿੰਦਰ ਸਿੰਘ ਗਰੇਵਾਲ, ਜੱਸਾ ਘੁੰਮਣ, ਮਨਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਗਰੇਵਾਲ, ਮਾਸਟਰ ਹਾਕਮ ਸਿੰਘ ਸੰਧੂ, ਰਵਿੰਦਰ ਸਿੰਘ ਗਰੇਵਾਲ, ਸੰਦੀਪ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ – ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਪਿੰਡ ਡਡਹੇੜੀ ਵਿਖੇ ਮੀਟਿੰਗ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ।

