ਡਾ. ਅਨਿਲ ਬਹਿਲ ਦਾ ਗ਼ਜ਼ਲ ਸੰਗ੍ਰਹਿ “ਕੂੰਜਾਂ ਦੀ ਉਡਾਣ” ਹੋਇਆ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਡਾ. ਅਨਿਲ ਬਹਿਲ ਦਾ ਗ਼ਜ਼ਲ ਸੰਗ੍ਰਹਿ “ਕੂੰਜਾਂ ਦੀ ਉਡਾਣ” ਲੋਕ ਅਰਪਣ ਕੀਤਾ ਗਿਆ। ਸ਼ੁਰੂ ਵਿਚ ਅਹਿਮਦਾਬਾਦ ਹਵਾਈ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।…