ਉੱਘੇ ਸ਼ਾਇਰ ਦੇਵਿੰਦਰ ਸ਼ੈਫੀ ਦੀ ਪੁਸਤਕ ਮੁਹੱਬਤ ਨੇ ਕਿਹਾ ਉੱਤੇ ਵਿਚਾਰ ਚਰਚਾ 05 ਅਕਤੂਬਰ ਨੂੰ – ਡਾ. ਸਰਬਜੀਤ ਸਿੰਘ
ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਕਤੂਬਰ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਵੱਲੋਂ ਇੱਕ ਪੁਸਤਕ ਇੰਕ ਸੰਵਾਦ-18 ਤਹਿਤ ਉੱਘੇ ਸ਼ਾਇਰ ਦੇਵਿੰਦਰ ਸ਼ੈਫੀ ਦੀ ਪੁਸਤਕ ਮੁਹੱਬਤ ਨੇ ਕਿਹਾ ਬਾਰੇ ਮਿਤੀ 05 ਅਕਤੂਬਰ, 2025 ਨੂੰ ਬਾਅਦ ਦੁਪਹਿਰ 3.00 ਵਜੇ ਰੋਟਰੀ ਭਵਨ, ਨਜ਼ਦੀਕ ਫੁਹਾਰਾ ਚੌਂਕ, ਰਾਜਪੁਰਾ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ।…