Breaking
www.sursaanjh.com > Uncategorized > ‘ਇਨਸਾਨੀਅਤ ਉਹੀ ਹੈ, ਜਿਹੜੀ ਬੇਜ਼ੁਬਾਨਾਂ ਦੇ ਕੰਮ ਆਵੇ’ – ਅਮਰੀਕ ਸਿੰਘ ਹੈਪੀ

‘ਇਨਸਾਨੀਅਤ ਉਹੀ ਹੈ, ਜਿਹੜੀ ਬੇਜ਼ੁਬਾਨਾਂ ਦੇ ਕੰਮ ਆਵੇ’ – ਅਮਰੀਕ ਸਿੰਘ ਹੈਪੀ

ਬੇਸਹਾਰਾ ਕੁੱਤਿਆਂ ਦੇ ਹੱਕ ‘ਚ ਆਏ ਅਮਰੀਕ ਸਿੰਘ ਹੈਪੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ:
ਅਸੀਂ ਸਭ ਜਾਣਦੇ ਹਨ ਕਿ ਕੁੱਤਾ ਪਾਲਤੂ ਜਾਨਵਰ ਹੈ। ਇਹ ਮੁੱਢ ਕਦੀਮ ਤੋਂ ਹੀ ਮਨੁੱਖ ਦੇ ਦੋਸਤ ਦੇ ਰੂਪ ਵਿੱਚ ਇੱਕ ਵਫਾਦਾਰ ਵਾਂਗ ਵਿਚਰਿਆ ਹੈ। ਇਹ ਬਿਨਾਂ ਸ਼ਰਤ ਪਿਆਰ ਦਿੰਦੇ ਹਨ ਅਤੇ ਬਦਲੇ ਵਿੱਚ ਕੁਝ ਨਹੀਂ ਮੰਗਦੇ। ਬੇਸਹਾਰਾ ਕੁੱਤਿਆਂ ਨੂੰ ਮਾਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ  ਕਿਹਾ, ‘ਇਨਸਾਨੀਅਤ ਉਹੀ ਹੈ, ਜਿਹੜੀ ਬੇਜ਼ੁਬਾਨਾਂ ਦੇ ਕੰਮ ਆਵੇ।’ ਉੱਘੇ ਸਮਾਜ ਸੇਵੀ ਅਮਰੀਕ ਸਿੰਘ ਹੈਪੀ ਨੇ ਇਨ੍ਹਾਂ ਬੇਸਹਾਰਾ ਕੁੱਤਿਆਂ ਨੂੰ ਮਾਰਨ ਦੀ ਬਜਾਏ ਇਨ੍ਹਾਂ ਦੀ ਸੰਭਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ‘ਤੇ ਇਤਰਾਜ਼ ਉਠਾਇਆ ਹੈ।
ਉਨ੍ਹਾਂ ਕਿਹਾ ਕਿ “ਬਹੁਤ ਸਾਰੇ ਬੇਸਹਾਰਾ ਕੁੱਤੇ ਅਜਿਹੇ ਹਨ, ਜਿਨ੍ਹਾਂ ਨੂੰ ਆਮ ਲੋਕ ਗੋਦ ਲੈਂਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਤੇ ਸਾਂਭ-ਸੰਭਾਲ ਕਰਦੇ ਹਨ। ਉਹ ਖਾਸ ਤੌਰ ‘ਤੇ ਖ਼ਤਰਨਾਕ ਨਹੀਂ ਹੁੰਦੇ; ਹਾਲਾਂਕਿ,  ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿੱਥੇ ਕੋਈ ਕੁੱਤਾ ਕਿਸੇ ਬੱਚੇ ‘ਤੇ ਹਮਲਾ ਕਰਦਾ ਹੈ। ਫਿਰ ਵੀ ਸਥਾਨਕ ਨਿਵਾਸੀ ਖਾਸ ਕੁੱਤਿਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ। ਹਾਲ ਹੀ ਵਿੱਚ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹਰ ਗਲੀ ਅਤੇ ਆਂਢ-ਗੁਆਂਢ ਦੇ ਸਾਰੇ ਕੁੱਤਿਆਂ ਨੂੰ ਜਾਂ ਤਾਂ ਮਾਰ ਦਿੱਤਾ ਜਾਵੇ ਜਾਂ ਦੂਰ ਲੈ ਜਾਇਆ ਜਾਵੇ ਅਤੇ ਇਹ ਨਹੀਂ ਪਤਾ ਕਿ ਅਖ਼ੀਰ ਉਨ੍ਹਾਂ ਨਾਲ ਕੀ ਹੋਣਾ ਹੈ।” ਉਨ੍ਹਾਂ ਨਿਰਦਈ ਕੁੱਤਿਆਂ ਵੱਲੋਂ ਬੱਚਿਆਂ, ਬਜ਼ੁਰਗਾਂ ਅਤੇ ਹੋਰ ਰਾਹਗੀਰਾਂ ਨੂੰ ਵੱਢੇ ਜਾਣ ਬਾਰੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਕੁੱਤਿਆਂ ਦੇ ਇਲਾਜ ਕਰਦੇ ਹੋਏ ਉਨ੍ਹਾਂ ਦੇ ਰਹਿਣ ਲਈ ਸ਼ੈਲਟਰ ਆਦਿ ਬਣਾਉਣੇ ਚਾਹੀਦੇ ਹਨ।

Leave a Reply

Your email address will not be published. Required fields are marked *