ਚੰਡੀਗੜ੍ਹ (ਸੁਰਜੀਤ ਸੁਮਨ), 14 ਜੂਨ:


ਇਥੋ ਦੀ ਐਰੋਸਿਟੀ ਅਤੇ ਆਈ ਟੀ ਸਿਟੀ ਦੇ ਨਿਵਾਸੀਆ ਨੇ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੇ ਨਾਲ ਪ੍ਰਸਾਦਿ ਅਤੇ ਛੋਲਿਆਂ ਦਾ ਪ੍ਰਸਾਦਿ ਵੀ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਨਵੇ ਚੁਣੇ ਗਏ ਮਿਊਂਸਪਲ ਕੌਂਸਲਰ ਭਿੰਦਰ ਝੂੰਗੀਆਂ ਨੇ ਵੀ ਸ਼ਿਰਰਤ ਕੀਤੀ। ਇਹ ਛਬੀਲ ਸਵੇਰੇ 10 ਵਜੇ ਤੋ ਸ਼ੁਰੂ ਹੋ ਕੇ ਸ਼ਾਮੀ 4 ਵਜੇ ਤੱਕ ਚੱਲੀ। ਸਮਾਜ ਸੇਵੀ ਪਰਮਦੀਪ ਸਿੰਘ ਭਬਾਤ ਨੇ ਦੱਸਿਆ ਕਿ ਛਬੀਲ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਠੰਡਾ ਮਿੱਠਾ ਜਲ ਛਕਿਆ। ਇਸ ਮੌਕੇ ਰਵਿੰਦਰ ਸਿੰਘ ਤੁਲੀ, ਬੁੱਧੀਰਾਜਾ, ਦਲਜੀਤ ਸਿੰਘ, ਇਕਬਾਲ ਸਿੰਘ, ਸੇਵਕ ਸਿੰਘ, ਜਸਵਿੰਦਰ ਬੇਦੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਿਵਾਸੀ ਮੋਜੂਦ ਸਨ।

