ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪ੍ਰੈਲ:


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਇੱਕ ਪੁਸਤਕ: ਇੱਕ ਸੰਵਾਦ-2 ਅਨੁਵਾਨ ਤਹਿਤ ਕਥਾਕਾਰ ਨਿਰਮਲ ਜਸਵਾਲ ਦੀ ਕਥਾ ਪੁਸਤਕ ‘ਬਰਨਿੰਗ ਸਨੋਅ’ ਸਬੰਧੀ ਮਿਤੀ 17 ਅਪ੍ਰੈਲ, 2026 ਨੂੰ ਸਵੇਰੇ 11.00 ਵਜੇ ਪ੍ਰੋ. ਮੋਹਨ ਸਿੰਘ ਦੀਵਾਨਾ ਹਾਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਵੱਲੋਂ ਜਾਰੀ ਕੀਤੇ ਪੋਸਟਰ ਅਨੁਸਾਰ ਇਸ ਸਮਾਗਮ ਦੀ ਪ੍ਰਧਾਨਗੀ ਡਾ. ਯੋਗਰਾਜ ਅੰਗਰਿਸ਼ ਕਰ ਰਹੇ ਹਨ, ਜਦਕਿ ਜਸਵੀਰ ਰਾਣਾ ਅਤੇ ਡਾ. ਜਤਿੰਦਰ ਸਿੰਘ ਖੋਜ ਪੱਤਰ ਪੇਸ਼ ਕਰਨਗੇ। ਪੁਸਤਕ ‘ਤੇ ਬਹਿਸ ਦਾ ਅਰੰਭ ਜਤਿੰਦਰ ਹਾਂਸ ਵੱਲੋਂ ਕੀਤਾ ਜਾਵੇਗਾ।

