Breaking
www.sursaanjh.com > ਅੰਤਰਰਾਸ਼ਟਰੀ > ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਆਪਣੀ 122ਵੀਂ ਪੁਸਤਕ ਡਾ. ਗੁਰਪ੍ਰੀਤ ਕੌਰ ਮਾਨ ਨੂੰ ਭੇਟ ਕੀਤੀ ਗਈ

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਆਪਣੀ 122ਵੀਂ ਪੁਸਤਕ ਡਾ. ਗੁਰਪ੍ਰੀਤ ਕੌਰ ਮਾਨ ਨੂੰ ਭੇਟ ਕੀਤੀ ਗਈ

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਆਪਣੀ 122ਵੀਂ ਪੁਸਤਕ ਡਾ. ਗੁਰਪ੍ਰੀਤ ਕੌਰ ਮਾਨ ਨੂੰ ਭੇਟ ਕੀਤੀ ਗਈ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੂਨ:

ਚੰਡੀਗੜ੍ਹ ਸੈਕਟਰ-17 ਦੇ ਹਯਾਤ ਸੈਂਟਰਿਕ ਹੋਟਲ ਵਿੱਚ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਸੁਪਤਨੀ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੂੰ ਆਪਣੀ 122ਵੀਂ ਪੁਸਤਕ ‘‘ਮਿੱਠੀਆਂ-ਮਿੱਠੀਆਂ ਰੱਬ ਨੂੰ ਚਿੱਠੀਆਂ’’ ਭੇਟ ਕੀਤੀ ਗਈ। ਪ੍ਰਸਿੱਧ ਸਾਹਿਤਕਾਰ ਪ੍ਰਿੰ. ਗੋਸਲ ਨੇ ਡਾ. ਗੁਰਪ੍ਰੀਤ ਕੌਰ ਮਾਨ ਨੂੰ ਦੱਸਿਆ ਕਿ ਇਹ ਉਨ੍ਹਾਂ ਵਲੋਂ ਸੰਪਾਦਿਤ ਕੀਤੀ ਪੰਜਾਬੀ ਦੀ ਬਹੁਤ ਹੀ ਦਿਲਚਸਪ ਪੁਸਤਕ ਹੈ, ਜਿਸ ਵਿੱਚ ਬਹੁਤ ਹੀ ਪ੍ਰਸਿੱਧ 25 ਲੇਖਕ-ਲੇਖਿਕਾਵਾਂ ਵਲੋਂ ਰੱਬ ਨੂੰ ਲਿਖੀਆਂ ਚਿੱਠੀਆਂ ਦੇ ਰੂਪ ਵਿੱਚ ਲੇਖ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਦਿਸ਼ਾ ਫਾਊਂਡੇਸ਼ਨ ਆਫ ਇੰਡੀਆ ਦੀ ਪ੍ਰਧਾਨ ਹਰਦੀਪ ਵਿਰਕ ਅਤੇ ਬਲਜਿੰਦਰ ਸ਼ੇਰਗਿੱਲ ਸਮੇਤ ਹੋਰ ਪ੍ਰਬੰਧਕ ਵੀ ਸ਼ਾਮਲ ਸਨ। ਡਾ. ਗੁਰਪ੍ਰੀਤ ਕੌਰ ਮਾਨ ਨੇ ਪੁਸਤਕ ਦੀ ਸ਼ਾਨਦਾਰ ਦਿੱਖ ਦੀ ਪ੍ਰਸੰਸਾ ਕੀਤੀ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸੰਸਥਾ ਵਲੋਂ ਇੱਕ ਬੂਟਾ ਦੇ ਕੇ ਸਨਮਾਨਿਤ ਕੀਤਾ।

ਪ੍ਰਿੰ. ਗੋਸਲ ਨੇ ਦੱਸਿਆ ਕਿ ਇਸ ਵਿਲੱਖਣ ਪੁਸਤਕ ਵਿਚ ਜਿਨ੍ਹਾਂ ਲੇਖਕ ਅਤੇ ਲੇਖਿਕਾਵਾਂ ਦੇ ਲੇਖ ਸ਼ਾਮਲ ਹਨ, ਉਨ੍ਹਾਂ ਵਿੱਚ ਭੁਪਿੰਦਰ ਭਾਗੋਮਾਜਰੀਆ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲੀਆ, ਜਸਵਿੰਦਰ ਸਿੰਘ ਕਾਈਨੌਰ, ਬਾਬੂ ਰਾਮ ਦੀਵਾਨਾ, ਅਮਰਜੀਤ ਬਠਲਾਣਾ, ਗੁਰਦਸ਼ਨ ਸਿੰਘ ਮਾਵੀ, ਮੰਦਰ ਗਿੱਲ ਸਾਹਿਬਚੰਦੀਆ, ਪਿਆਰਾ ਸਿੰਘ ਰਾਹੀ, ਚਰਨਜੀਤ ਕੌਰ ਬਾਠ, ਰਾਜਿੰਦਰ ਸਿੰਘ ਧੀਮਾਨ, ਡਾ. ਪੰਨਾ ਲਾਲ ਮੁਸਤਫਾਬਾਦੀ, ਕ੍ਰਿਸਨ ਰਾਹੀ, ਬਲਜਿੰਦਰ ਕੌਰ ਸ਼ੇਰਗਿੱਲ, ਮੰਜੂ ਸ਼ਾਰਦਾ, ਡਾ. ਰਵਿੰਦਰ ਸਿੰਘ ਲੁਬਾਣਾ, ਜਗਤਾਰ ਸਿੰਘ ਜੋਗ, ਦਰਸ਼ਨ ਸਿੰਘ ਸਿੱਧੂ, ਰਣਜੋਧ ਸਿੰਘ ਰਾਣਾ, ਅਵਤਾਰ ਸਿੰਘ ਮਹਿਤਪੁਰੀ, ਸੁਧਾ ਜੈਨ  ਸੁਦੀਪ’, ਸੁਖਵਿੰਦਰ ਕੌਰ ਆਹੀ, ਮਨਜੀਤ ਕੌਰ ਮੀਤ, ਅਮਨਪ੍ਰੀਤ ਕੌਰ, ਸੁਰਜੀਤ ਸੁਮਨ ਦੇ ਨਾਮ ਵਰਨਣਯੋਗ ਹਨ। ਉਨ੍ਹਾਂ ਨੇ ਇਨ੍ਹਾਂ ਸਾਰੇ ਲੇਖਕਾਂ-ਲੇਖਿਕਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਵਧੀਆ ਲੇਖਾਂ ਲਈ ਵਧਾਈ ਦਿੱਤੀ।

 ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਆਪਣੀ 122ਵੀਂ ਪੁਸਤਕ ‘‘ਮਿੱਠੀਆਂ ਮਿੱਠੀਆਂ ਰੱਬ ਨੂੰ  ਚਿੱਠੀਆਂ।’’

Leave a Reply

Your email address will not be published. Required fields are marked *