ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ :


“ਕਹਾਣੀ ਸੰਗਤ ਚੰਡੀਗੜ੍ਹ” ਦੀ ਹੰਗਾਮੀ ਇਕੱਤਰਤਾ ਪ੍ਰਸਿੱਧ ਕਹਾਣੀਕਾਰਾ ਦੀਪਤੀ ਬਬੂਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ‘ਬਾਬਿਆਂ ਦਾ ਮੁਨਸ਼ੀ’ ਵਜੋਂ ਜਾਣੇ ਜਾਂਦੇ ਪ੍ਰਸਿੱਧ ਇਤਿਹਾਸਕਾਰ ਤੇ ਕਾਨੂੰਨਦਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਅਤੇ ਮੁੱਖ ਸਲਾਹਕਾਰ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪ੍ਰੋ. ਵੜੈਚ ਦੇ ਜਾਣ ਨਾਲ ਇੱਕ ਚਲਦੇ-ਫਿਰਦੇ ਇਤਿਹਾਸ ਦਾ ਅੰਤ ਹੋ ਗਿਆ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਪ੍ਰੋ. ਵੜੈਚ ਪੁਰਾਣੀ ਪੀੜ੍ਹੀ ਦੇ ਇੱਕ ਸਿਰੜੀ ਅਤੇ ਅਨੁਸ਼ਾਸਨਬੱਧ ਇਨਸਾਨ ਸਨ। ਇਸ ਇਕੱਤਰਤਾ ਵਿੱਚ ਪ੍ਰਿੰਸੀਪਲ ਸਤਨਾਮ ਸਿੰਘ ਸੋਕਰ, ਸਰੂਪ ਸਿਆਲਵੀ, ਕਹਾਣੀਕਾਰਾ ਯਤਿੰਦਰ ਮਾਹਲ, ਗੁਰਮੀਤ ਸਿੰਗਲ, ਇੰਦਰਜੀਤ ਸਿੰਘ ਪ੍ਰੇਮੀ, ਜੇ.ਐਸ. ਮਹਿਰਾ ਅਤੇ ਸੁਰਜੀਤ ਸੁਮਨ ਸ਼ਾਮਲ ਹੋਏ।

