ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੂਨ:
ਦੌੜਦਾ ਦੌੜਦਾ ਇੱਕਦਮ
ਮੱਧਮ ਜਿਹੀ ਮੈਂ ਤੋਰ ਦਾ।
ਅਪਣੀ ਮੌਜ ‘ਚ ਖਿੜਿਆ
ਇਕਸੁਰ ਚੱਲਦਾ ਸਾਹ ਹੋ ਜਾਂ।
ਮੈਂ ਵੀ ਬੇਪਰਵਾਹ ਹੋ ਜਾਂ।
ਬਹੁਤੀਆਂ ਸੂਲ਼ਾਂ ਆਪੇ ਹੀ
ਖੁਦ ਲਈ ਖੜ੍ਹੀਆਂ ਕਰੀਆਂ ਨੇ।


ਅੱਲ੍ਹੜਪਣ ਦੀ ਦੁਨੀਆ ਨੂੰ
ਜਾਂਦਾ ਸੱਜਰਾ ਰਾਹ ਹੋ ਜਾਂ।
ਮੈਂ ਵੀ ਬੇਪਰਵਾਹ ਹੋ ਜਾਂ।
ਛੱਡ ਦਿਆਂ ਚੰਗੇ ਮੰਦੇ ਨੂੰ
ਅਕਲੋਂ ਬਹੁਤਾ ਸੋਚਾਂ ਨਾ।
ਚੜ੍ਹਦੀ ਕਲਾ ‘ਚ ਗੁਜ਼ਰੇ ਦਿਨ
ਚਾਅ ਦਾ ਭਰਿਆ ਮਾਹ ਹੋ ਜਾਂ।
ਮੈਂ ਵੀ ਬੇਪਰਵਾਹ ਹੋ ਜਾਂ।
ਜਜ਼ਬਾਤ ਦੇ ਸੰਘਣੇ ਘੇਰੇ ਨੂੰ
ਥੋੜ੍ਹਾ ਬਹੁਤਾ ਤੋੜ ਦਿਆਂ।
ਕੋਈ ਕਿੰਨੀ ਹੀ ਦਾਤੀ ਫੇਰੇ
ਮੁੜ ਮੁੜ ਉੱਗਦਾ ਘਾਹ ਹੋ ਜਾਂ।
ਮੈਂ ਵੀ ਬੇਪਰਵਾਹ ਹੋ ਜਾਂ।
ਇਹ ਬੇਪਰਵਾਹੀ ਨਿਆਮਤ ਏ
ਖੁਸ਼ਕਿਸਮਤ ਦੇ ਹਿੱਸੇ ਦੀ।
ਦੁਨੀਆਦਾਰੀ ਦੀ ਉਲਝਣ ‘ਚੋਂ
ਨਿਕਲ਼ ਮੈਂ ਕੁਝ ਉਤਾਂਹ ਹੋ ਜਾਂ।
ਮੈਂ ਵੀ ਬੇਪਰਵਾਹ ਹੋ ਜਾਂ।
ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ ( ਕੁਰਾਲੀ)
9646024480

