Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ – ਮਾਣਕਮਾਜਰਾ ਵਿਖੇ ਖੇਡ ਗਰਾਉਂਡ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਲੋਕਾਂ ਨੂੰ ਸਮਰਪਿਤ 

ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ – ਮਾਣਕਮਾਜਰਾ ਵਿਖੇ ਖੇਡ ਗਰਾਉਂਡ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਲੋਕਾਂ ਨੂੰ ਸਮਰਪਿਤ 

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਈ:
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਮਾਣਕਮਾਜਰਾ ਵਿਖੇ ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ ਦੇ ਤਹਿਤ ਬਣੇ ਖੇਡ ਗਰਾਊਂਡ ਨੂੰ ਲੋਕਾਂ ਦੇ ਸਮਰਪਿਤ ਕੀਤਾ। ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਮਾਣਕਮਾਜਰਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਖੇਡ ਗਰਾਊਂਡ ਦਾ ਰਸਮੀ ਉਦਘਾਟਨ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ – ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੀ ਖੇਡ ਗਰਾਊਂਡ ਪੂਰੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪਹਿਲੇ ਪੜਾਅ ਵਿੱਚ 3000 ਖੇਡ ਗਰਾਊਂਡ ਬਣਾਏ ਜਾ ਰਹੇ ਹਨ। ਉਸ ਤੋਂ ਬਾਅਦ ਦੂਜੇ ਪੜਾਅ ਵਿੱਚ 3000 ਹੋਰ ਅਤੇ ਇੱਥੋਂ ਤੱਕ ਕਿ ਪੰਜਾਬ ਦੇ 12 ਤੋਂ ਵੀ ਵੱਧ ਪਿੰਡਾਂ ਦੇ ਵਿੱਚ  ਖੇਡ ਗਰਾਊਂਡਾਂ ਨੂੰ ਬਣਾਏ ਜਾਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ।  ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਸਿਕੰਜਾ ਕਸਿਆ ਜਾ ਰਿਹਾ, ਉਸੇ ਤਰ੍ਹਾਂ ਜਿਨਾਂ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਇਹ ਨਸ਼ਾ ਸਪਲਾਈ ਕੀਤਾ ਜਾਂਦਾ ਹੈ, ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਅਤੇ ਉਹਨਾਂ ਨੂੰ  ਸਿਹਤਯਾਬ ਰੱਖਣ ਦੇ ਲਈ ਇਹਨਾਂ ਖੇਡ ਗਰਾਉਂਡਾਂ ਨੂੰ ਬਣਾਇਆ ਜਾ ਰਿਹਾ ਹੈ, ਤਾਂ ਕਿ ਉਹ ਨਸ਼ਿਆਂ ਦੀ ਦਲਦਲ ਵਿੱਚ ਫਸਣ ਦੀ ਥਾਂ ਤੇ ਆਪਣਾ ਵਿਹਲਾ ਸਮਾਂ ਖੇਡ ਗਰਾਊਂਡ ਵਿੱਚ ਬਿਤਾਉਣ, ਜਿੱਥੇ ਉਹ ਨਾ ਸਿਰਫ ਸਿਹਤਯਾਬ ਰਹਿਣਗੇ, ਉੱਥੇ ਆਪੋ-ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਕੇ ਆਪਣਾ, ਆਪਣੇ ਮਾਪਿਆਂ ਦਾ, ਪੰਜਾਬ ਦਾ, ਰਾਸ਼ਟਰੀ ਪੱਧਰ, ਅਤੇ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਤੇ ਖੇਡ ਕਲੱਬ ਦਾ ਪ੍ਰਗਟਾਵਾ ਕਰਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਇਹ ਖੇਡ ਗਰਾਊਂਡ ਪੂਰੀ ਤਰ੍ਹਾਂ ਬਣ ਚੁੱਕਾ ਹੈ ਅਤੇ ਬੱਚੇ ਫੁੱਟਬਾਲ, ਬਾਲੀਵਾਲ ਅਤੇ ਹੋਰ ਖੇਡਾਂ ਖੇਡ ਸਕਣਗੇ, ਉੱਥੇ ਬੱਚਿਆਂ ਦੇ ਲਈ ਝੂਲੇ ਵੀ ਗਰਾਊਂਡ ਵਿੱਚ ਲਗਾਏ ਗਏ ਹਨ। ਲਾਈਟਾਂ ਹੇਠਾਂ ਲਾਈਟਾਂ, ਟਰੈਕ ਅਤੇ ਨਜਦੀਕ ਹੀ ਬਾਥਰੂਮ ਵਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਭ ਪਿੰਡ ਦੀ ਪੰਚਾਇਤ ਅਤੇ ਮੁਹਤਰਮ ਵਿਅਕਤੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ ਦੇ ਅਧੀਨ ਤਿਆਰ ਕੀਤਾ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਦੀ ਲੋੜੀਂਦਾ ਵਾਤਾਵਰਣ ਤਿਆਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਲੋੜੀਂਦੇ ਖੇਡ ਸਮਾਨ ਦੀ ਪੂਰਤੀ ਵੀ ਸਮੇਂ-ਸਮੇਂ ਤੇ ਹੁੰਦੀ ਰਿਹਾ ਕਰੇਗੀ ਅੱਜ 24 ਬੱਚਿਆਂ ਦੇ ਲਈ ਬੂਟ ਵੀ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਟਰੈਕ ਸੂਟ ਅਤੇ ਹੋਰ ਲੋੜੀਂਦਾ ਸਮਾਨ ਪਿੰਡ ਵਾਸੀਆਂ ਨੂੰ ਦਿੱਤਾ ਜਾਂਦਾ ਰਿਹਾ ਕਰੇਗਾ।  ਇਸ ਮੌਕੇ ਤੇ ਪਰਮਜੀਤ ਕੌਰ-ਸਰਪੰਚ ਪਤਨੀ ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਮੌਲੀ-ਬਲੌਕ ਪ੍ਰਧਾਨ, ਧਨਵੰਤ ਸਿੰਘ ਰੰਧਾਵਾ-ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਮੋਹਾਲੀ, ਕੁਲਦੀਪ ਸਿੰਘ ਸਮਾਣਾ,  ਜਸਪਾਲ ਸਿੰਘ ਮਟੋਰ, ਅਕਬਿੰਦਰ ਸਿੰਘ ਗੋਸਲ, ਗੁਰਜੰਟ ਸਿੰਘ ਸਰਪੰਚ ਭਾਗੋਮਜਰਾ, ਮਨਪ੍ਰੀਤ ਸਿੰਘ ਬੈਰਮਪੁਰ, ਗੁਰਪ੍ਰੀਤ ਸਿੰਘ ਬਰਿਆਲੀ, ਸਤਨਾਮ ਸਿੰਘ ਸਰਪੰਚ ਗਿਗੇਮਜਰਾ, ਰਣਜੀਤ ਸਿੰਘ, ਨਿਰਮੈਲ  ਸਿੰਘ ਸਨੇਟਾ, ਦਲਵੀਰ ਸਿੰਘ ਖਾਲਸਾ ਮਾਣਕ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਵਰ ਵਿਅਕਤੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *