Breaking
www.sursaanjh.com > ਸਾਹਿਤ > ਯੂ.ਟੀ. ਦੇ ਸਾਬਕਾ ਅਧਿਆਪਕਾਂ ਵਲੋਂ ਬਾਲ ਪੁਸਤਕ ‘ਆਓ ਬੱਚਿਓ ! ਕਵਿਤਾਵਾਂ ਗਾਈਏ’ ਲੋਕ ਅਰਪਣ

ਯੂ.ਟੀ. ਦੇ ਸਾਬਕਾ ਅਧਿਆਪਕਾਂ ਵਲੋਂ ਬਾਲ ਪੁਸਤਕ ‘ਆਓ ਬੱਚਿਓ ! ਕਵਿਤਾਵਾਂ ਗਾਈਏ’ ਲੋਕ ਅਰਪਣ

ਯੂ.ਟੀ. ਦੇ ਸਾਬਕਾ ਅਧਿਆਪਕਾਂ ਵਲੋਂ ਬਾਲ ਪੁਸਤਕ ‘ਆਓ ਬੱਚਿਓ ! ਕਵਿਤਾਵਾਂ ਗਾਈਏ’ ਲੋਕ ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੁਲਾਈ:

ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਜਥੇਬੰਦੀ ਵਲੋਂ ਚੰਡੀਗੜ੍ਹ ਦੇ ਸੈਣੀ ਭਵਨ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਦੀ ਨਵੀਂ ਬਾਲ ਪੁਸਤਕ ‘ਆਓ ਬੱਚਿਓ ! ਕਵਿਤਾਵਾਂ ਗਾਈਏ’ ਦਾ ਸਮੂਹਿਕ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ। ਮੈਡਮ ਬਿਕਰਮਜੀਤ ਕੌਰ ਨੇ ਕਿਤਾਬ ’ਤੇ ਬੋਲਦਿਆਂ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਨੂੰ ਇਹ ਪੁਸਤਕ ਵੱਧ ਤੋਂ ਵੱਧ ਗਿਣਤੀ ਵਿੱਚ ਪੜ੍ਹਨੀ ਚਾਹੀਦੀ ਤਾਂ ਕਿ ਬੱਚਿਆਂ ਨੂੰ ਸਿੱਖਿਆ ਭਰਪੂਰ ਗਿਆਨ ਪ੍ਰਾਪਤ ਹੋ ਸਕੇ। ਇਸ ਮੌਕੇ ਸ਼ਿਵ ਕੁਮਾਰ ਸ਼ਰਮਾ, ਜਗਦੀਸ਼ ਜੈਸਵਾਲ ਅਤੇ ਗਿਆਨ ਚੰਦ ਨੇ ਨਵੀਂ ਪੁਸਤਕ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਧਾਈ ਦਿੱਤੀ।

ਇਸ ਮੌਕੇ ਜਥੇਬੰਦੀ ਵੱਲੋਂ ਸੇਵਾ-ਮੁਕਤ ਹੋਏ ਅਧਿਆਪਕਾਂ ਦੇ ਪੇ-ਰੀਵਿਜ਼ਨ ਦੇ ਬਕਾਇਆਂ ਬਾਰੇ ਵਿਸਥਾਰ ਵਿੱਚ ਦੱਸਿਆ। ਸਾਬਕਾ ਡਿਪਟੀ ਡਾਇਰੈਕਟਰ ਸ਼ਿਵ ਕੁਮਾਰ ਸ਼ਰਮਾ, ਸਾਬਕਾ ਡੀ.ਈ.ਓ. ਸ੍ਰੀ ਬ੍ਰਹਮਜੀਤ ਕਾਲੀਆ, ਸਾਬਕਾ ਸਪੋਰਟਸ ਅਫਸਰ ਜੀਤ ਸਿੰਘ ਸੋਮਲ, ਸਾਬਕਾ ਪ੍ਰਿੰਸੀਪਲ ਜਗਦੀਸ਼ ਕੁਮਾਰ ਜੈਸਵਾਲ, ਮੈਡਮ ਬਿਕਰਮਜੀਤ ਕੌਰ, ਮੈਡਮ ਹਰਬੰਸ ਕੌਰ, ਗਿਆਨ ਚੰਦ ਅਤੇ ਜੀਤ ਸਿੰਘ ਸੋਮਲ ਨੇ ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਵਿਸਥਾਰ-ਪੂਰਵਕ ਗੱਲ ਕਰਦੇ ਹੋਏ ਇਨ੍ਹਾਂ ਪੈਨਸ਼ਨਰਜ਼ ਦੀਆਂ ਮੰਗਾਂ ਦੀ ਜਲਦੀ ਪੂਰਤੀ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ। ਬ੍ਰਹਮਜੀਤ ਕਾਲੀਆ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਕਈ ਸੀਨੀਅਰ ਯੂ.ਟੀ. ਅਫਸਰਾਂ ਦੀਆਂ ਅੱਜ ਤੱਕ ਪੇ-ਫਿਕਸੇਸ਼ਨਾਂ ਵੀ ਨਹੀਂ ਹੋਈਆਂ, ਜਿਸ ਦਾ ਸਮੂਹ ਪੈਨਸ਼ਨਰਜ਼ ਵਿੱਚ ਬਹੁਤ ਗੁੱਸਾ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਅਜਿਹਾ ਕੋਈ ਵੀ ਕੇਸ ਲਟਕਦਾ ਨਹੀਂ ਰਹਿਣਾ ਚਾਹੀਦਾ।

 

Leave a Reply

Your email address will not be published. Required fields are marked *