Breaking
www.sursaanjh.com > ਚੰਡੀਗੜ੍ਹ/ਹਰਿਆਣਾ > ਰਾਜ ਪੈਨਸ਼ਨਰਜ਼ ਮਹਾਸੰਘ ਖਰੜ ਦੇ ਅਹੁਦੇਦਾਰਾਂ ਦੀ ਚੋਣ ਹੋਈ ਚੋਣ

ਰਾਜ ਪੈਨਸ਼ਨਰਜ਼ ਮਹਾਸੰਘ ਖਰੜ ਦੇ ਅਹੁਦੇਦਾਰਾਂ ਦੀ ਚੋਣ ਹੋਈ ਚੋਣ

ਰਾਜ ਪੈਨਸ਼ਨਰਜ਼ ਮਹਾਸੰਘ ਖਰੜ ਦੇ ਅਹੁਦੇਦਾਰਾਂ ਦੀ ਹੋਈ ਚੋਣ

ਖਰੜ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 04 ਮਈ:

ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਖਰੜ ਦੀ ਜਨਰਲ ਇਕੱਤਰਤਾ ਡਾ. ਐੱਨ.ਕੇ ਕਲਸੀ ਦੀ ਪ੍ਰਧਾਨਗੀ ਹੇਠ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਦਫਤਰ ਸਨੀ ਇਨਕਲੇਵ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਜਰਨੈਲ ਸਿੰਘ ਸਿੱਧੂ, ਪ੍ਰਧਾਨ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਮੁਹਾਲੀ ਤੋਂ ਇਲਾਵਾ, ਭਗਤ ਰਾਮ ਰੰਗਾੜਾ, ਅਸ਼ੋਕ ਕਪੂਰ ਅਤੇ ਬਲਵੰਤ ਸਿੰਘ ਰਾਠੌਰ ਸ਼ਾਮਲ ਹੋਏ। ਮਹਾਂਸੰਘ ਵੱਲੋਂ ਸਰਬ-ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਭਗਤ ਰਾਮ ਰੰਗਾੜਾ-ਚੇਅਰਮੈਨ, ਗੁਰਮੀਤ ਸਿੰਘ ਖੋਖਰ-ਪ੍ਰਧਾਨ, ਰਜਿੰਦਰ ਕੁਮਾਰ ਅਰੋੜਾ-ਸੀਨੀਅਰ ਉੱਪ ਪ੍ਰਧਾਨ, ਐੱਮ.ਪੀ. ਅਰੋੜਾ-ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਵਰਮਾ-ਜਨਰਲ ਸਕੱਤਰ, ਮਦਨਜੀਤ ਸਿੰਘ-ਵਿੱਤ-ਕਮ-ਪ੍ਰੈੱਸ ਸਕੱਤਰ, ਪ੍ਰੇਮ ਚੰਦ ਸ਼ਰਮਾ-ਪ੍ਰਚਾਰ ਸਕੱਤਰ, ਰਜਿੰਦਰ ਕੁਮਾਰ ਸ਼ਰਮਾ-ਆਡੀਟਰ, ਕਰਤਾਰ ਸਿੰਘ ਪਾਲ-ਮੁੱਖ ਸਲਾਹਕਾਰ ਅਤੇ ਨਿਰਮੈਲ ਸਿੰਘ ਨੂੰ ਕੋਆਰਡੀਨੇਟਰ ਅਤੇ ਕਾਰਜਕਾਰੀ ਮੈਂਬਰਾਨ ਵਜੋਂ ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਕਮਿਕੱਰ ਸਿੰਘ, ਤਰਲੋਚਨ ਸਿੰਘ, ਚਰਨ ਸਿੰਘ ਕੰਗ, ਪ੍ਰੇਮ ਕੁਮਾਰ ਗੋਇਲ, ਰਾਜਿੰਦਰ ਕੁਮਾਰ ਸਿੰਗਲਾ, ਪ੍ਰੇਮ ਕਪੂਰ, ਮਨਜੀਤ ਸਿੰਘ ਚੋਹਰਟਾ, ਗੁਰਬਚਨ ਸਿੰਘ, ਸੁਰਿੰਦਰ ਕੁਮਾਰ ਸਿੰਗਲਾ ਅਤੇ ਗਿਆਨ ਸਿੰਘ ਨੂੰ ਚੁਣਿਆ ਗਿਆ।

ਮਹਾਂਸੰਘ ਦੇ ਨਵ-ਨਿਯੁਕਤ ਚੇਅਰਮੈਨ ਭਗਤ ਰਾਮ ਰੰਗਾੜਾ ਨੇ ਆਪਣੇ ਸੰਬੋਧਨ ਵਿੱਚ ਪੈਨਸ਼ਨਰਜ਼ ਦੀਆਂ ਮਹੀਨਾ ਅਪ੍ਰੈਲ, 2026 ਦੀਆਂ ਪੈਨਸ਼ਨਾਂ ਸਮੇਂ-ਸਿਰ ਬੈਂਕ ਖਾਤਿਆਂ ਵਿੱਚ ਨਾ ਆਉਣ ‘ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 8 ਅਪ੍ਰੈਲ, 2026 ਨੂੰ ਸਰਕਾਰ ਨੂੰ ਦਿੱਤੇ ਆਦੇਸ਼ ਅਨੁਸਾਰ ਸਾਰੇ ਪੈਨਸ਼ਨਰਾਂ ਨੂੰ 16 ਫੀਸਦੀ ਮਹਿੰਗਾਈ ਭੱਤਾ ਬਣਦੀ ਤਹਿ ਸਮਾਂ ਸੀਮਾ ਤੱਕ ਅਦਾ ਕੀਤਾ ਜਾਵੇ ਅਤੇ ਪੈਨਸ਼ਨਾਂ ਤੁਰੰਤ ਰਲੀਜ਼ ਕੀਤੀਆਂ ਜਾਣ।

Leave a Reply

Your email address will not be published. Required fields are marked *