ਲੋੜਵੰਦ ਮਰੀਜ਼ ਦੀ ਕੀਤੀ ਗਈ ਵਿੱਤੀ ਸਹਾਇਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜੂਨ:
ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰ ਅਸ਼ੀਸ਼ ਕੁਮਾਰ ਦੀ ਪਤਨੀ ਮੀਨੂੰ ਸ਼ਰਮਾ ਵੱਲੋਂ ਧਿਆਨ ਵਿੱਚ ਲਿਆਉਣ ’ਤੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ ਰਾਹੁਲ ਪੁੱਤਰ ਰਾਮ ਦਿਆਲ ਵਾਸੀ ਚੰਡੀਗੜ੍ਹ, ਜੋ ਗੰਭੀਰ ਬਿਮਾਰੀ ਤੋਂ ਪੀੜਤ ਹੈ, ਦੇ ਇਲਾਜ ਲਈ ਵਿੱਤੀ ਸਹਾਇਤਾ ਕੀਤੀ ਗਈ। ਦੱਸਣਯੋਗ ਹੈ ਕਿ ਪੀੜਤ ਇਸ ਸਮੇਂ ਸਰਕਾਰੀ ਹਸਪਤਾਲ ਸੈਕਟਰ 16, ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ।


ਇਸ ਸਬੰਧੀ ਸੁਸਾਇਟੀ ਪ੍ਰਧਾਨ ਸੋਮ ਨਾਥ ਭੱਟ ਜੋ ਇਸ ਸਮੇਂ ਕੈਨੇਡੇ ਵਿਖੇ ਹਨ, ਨਾਲ਼ ਤਾਲਮੇਲ ਕਰਕੇ ਵਿੱਤੀ ਸਹਾਇਤਾ ਰਕਮ ਦੀ ਅਦਾਇਗੀ ਮਰੀਜ਼ ਦੇ ਖਾਤੇ ਵਿੱਚ ਆਨਲਾਈਨ ਕਰਵਾਈ ਗਈ ਹੈ। ਸੁਸਾਇਟੀ ਦੇ ਸਮੂਹ ਮੈਂਬਰਜ਼ ਜ਼ਿਕਰਯੋਗ ਹੈ ਕਿ ਇਸ ਨੇਕ ਕੰਮ ਵਿੱਚ ਸੁਸਾਇਟੀ ਦੇ ਮੈਂਬਰਜ਼ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ ਨਿਰਮਲ ਸਿੰਘ, ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ, ਬਹਾਦਰ ਸਿੰਘ, ਸੁਰਜੀਤ ਮੰਡ, ਹਰਬੰਸ ਸਿੰਘ, ਸੁਰਜੀਤ ਸੁਮਨ, ਸਮਰੱਥ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਵਲੈਤੀ ਰਾਮ, ਹਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ ਅਤੇ ਔਰਤ ਮੈਂਬਰਾਂ ਵਿੱਚ ਸ਼ਾਮਿਲ ਪਰਵੀਨ ਭੱਟ, ਚੰਦਰ ਕਾਂਤਾ, ਆਰਤੀ ਸਹਿਗਲ, ਮੀਨਾਕਸ਼ੀ, ਨਲਿਨੀ ਬੰਗਾ, ਰਾਜ ਕੁਮਾਰੀ, ਸੁਨੀਤਾ ਦੇਵੀ, ਵਨੀਤਾ ਪੰਚਕੂਲਾ, ਪ੍ਰਿੰ. ਕੁਲਦੀਪ ਕੌਰ, ਸੁਨੀਤਾ ਗੌਤਮ, ਅੰਜੂ ਵਰਮਾ, ਸੁਰਿੰਦਰ ਕੌਰ, ਸੁਚਿਤਾ ਤਿਵਾੜੀ, ਮਧੂ ਸ਼ਰਮਾ ਅੰਬਾਲਾ, ਕਮਲੇਸ਼ ਕਾਲਕਾ, ਸੋਨੀਆ ਮਹਾਜਨ, ਮਮਤਾ ਅਤੇ ਹੋਰ, ਜੋ ਸੁਸਾਇਟੀ ਦੇ ਇਸ ਪਵਿੱਤਰ ਕਾਰਜ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹਨ। ਪਰਿਵਾਰ ਵੱਲੋਂ ਸੁਸਾਇਟੀ ਵੱਲੋਂ ਇਸ ਨੇਕ ਕੰਮ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

