Breaking
www.sursaanjh.com > ਅੰਤਰਰਾਸ਼ਟਰੀ > ਸਰਬਜੀਤ ਸਿੰਘ ਪੱਡਾ ਅਤੇ ਤਰਸੇਮ ਸਿੰਘ ਕਾਲ਼ੇਵਾਲ਼ ਨੂੰ 21 ਜੂਨ ਨੂੰ ਕੀਤਾ ਜਾਵੇਗਾ ਸਨਮਾਨਿਤ

ਸਰਬਜੀਤ ਸਿੰਘ ਪੱਡਾ ਅਤੇ ਤਰਸੇਮ ਸਿੰਘ ਕਾਲ਼ੇਵਾਲ਼ ਨੂੰ 21 ਜੂਨ ਨੂੰ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ:

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 21 ਜੂਨ, 2026 ਨੂੰ ਸਵੇਰੇ 10.00 ਵਜੇ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋ ਰਹੀ ਹੈ। ਇਸ ਇਕੱਤਰਤਾ ਵਿੱਚ ਹਾਜ਼ਰ ਲੇਖਕਾਂ ਵੱਲੋਂ ਆਪਣੀਆਂ ਤਾਜ਼ਾ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੱਥ ਨੇ ਕੁਝ ਸਾਲਾਂ ਵਿੱਚ ਹੀ ਆਪਣੇ ਵਿਲੱਖਣ ਸਮਾਗਮਾਂ ਸਦਕਾ ਚੰਗਾ ਨਾਂ ਬਣਾਇਆ ਹੈ।

ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀਂ ਨੇ ਦੱਸਿਆ ਕਿ ਚਰਚਿਤ ਲੇਖਕਾਂ ਵੱਲੋਂ ਸੱਥ ਦੇ ਸਮਾਗਮਾਂ ਵਿੱਚ ਵਧ ਚੜ੍ਹ ਹਿੱਸਾ ਲਿਆ ਜਾ ਰਿਹਾ ਹੈ, ਜਿਸ ਨਾਲ਼ ਇਲਾਕੇ ਦੇ ਪੁੰਗਰ ਰਹੇ ਲੇਖਕਾਂ ਦਾ ਵਧੀਆ ਮਾਰਗ ਦਰਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਕੱਤਰਤਾ ਵਿੱਚ ਸੱਥ ਨਾਲ਼ ਲੰਮੇ ਸਮੇਂ ਤੋਂ ਜੁੜ ਕੇ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੀਆਂ ਬਹੁ-ਪੱਖੀ ਸ਼ਖਸੀਅਤਾਂ ਸਰਬਜੀਤ ਸਿੰਘ ਪੱਡਾ ਅਤੇ ਤਰਸੇਮ ਸਿੰਘ ਕਾਲ਼ੇਵਾਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *