Breaking
www.sursaanjh.com > ਅੰਤਰਰਾਸ਼ਟਰੀ > ਸਿੱਖ ਨਾਲ਼ ਸਿੱਖ ਦਾ ਵੈਰ/ ਤੇਜਿੰਦਰ ਸਿੰਘ ਤੇਜੀ

ਸਿੱਖ ਨਾਲ਼ ਸਿੱਖ ਦਾ ਵੈਰ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ:
ਸਿੱਖ ਨਾਲ਼ ਸਿੱਖ ਦਾ ਵੈਰ/ ਤੇਜਿੰਦਰ ਸਿੰਘ ਤੇਜੀ
ਸਵੇਰ, ਦੁਪਹਿਰੇ, ਸ਼ਾਮ  ਪਰੇ ਦੱਸ
ਸਮਝ ਤੋਂ  ਕੇਹਾ ਪਹਿਰ ਹੋ ਗਿਆ।
ਆਪਸ ਵਿੱਚ ਇਤਫ਼ਾਕ ਰਿਹਾ
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਵਧ-ਫੁੱਲ ਸੰਪਰਦਾਵਾਂ ਗਈਆਂ
ਡੇਰਿਆਂ ਦੀ ਵੀ ਤੋਟ ਕੋਈ ਨਾ।
ਗੁੱਸੇ ਦਾ ਹੁਣ ਭਰਿਆ ਸਾਗਰ
ਪਿਆਰ ਮਿਟਾਉਂਦੀ ਲਹਿਰ ਹੋ ਗਿਆ।
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਬਾਬਿਆਂ ਦੇ ਨੇ ਬ੍ਰੈਂਡ ਬਥੇਰੇ
ਸੱਚ ਦੇ ਅੱਗੇ ਨਿਵਦਾ ਵਿਰਲਾ।
ਨਿਰੰਕਾਰ, ਅਕਾਲ ਨਾ ਚੇਤੇ
ਕਾਲ ਚੱਕਰ ਵਿਚ ਠਹਿਰ ਹੋ ਗਿਆ।
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਮੈਂ ਹਾਂ ਤੈਥੋਂ ਵੱਧ ਸਿਆਣਾ
ਧਰਮ ਦਾ ਪੈਰੋਕਾਰ ਵਡੇਰਾ।
ਮਾਣ ਬੜਾ ਏ ਗਿਆਨ ਦੇ ਉੱਤੇ
ਮੈਂ ਹੀ ਮੈਂ ਦਾ ਜ਼ਹਿਰ ਹੋ ਗਿਆ।
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਹੁਣ ਨਾ ਸਿੱਖਣਾ, ਸੁਣਨਾ ਚਾਹਵੇ
ਸਾਰਾ ਆਲਮ ਹੁਣ  ਬੋਲੀ ਜਾਵੇ।
ਸਿੱਖਿਆ ਦੀ ਖੇਤੀ ਦੀ ਥਾਂ ‘ਤੇ
ਤੇਜੀ ਵੱਢ ਖਾਣਾ ਸ਼ਹਿਰ ਹੋ ਗਿਆ
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਆਪਣਿਆਂ ਨਾਲੋਂ ਵੈਰੀ ਨੇੜੇ
ਜੋ ਆਪਸ ਵਿੱਚ ਪਾੜ ਪੁਆਉਂਦਾ।
ਨਾ ਮਰਿਆਦਾ, ਨਾ ਫ਼ਲਸਫ਼ਾ
ਗੈਰਾਂ ਹੱਥੀਂ ਠਹਿਰ ਹੋ ਗਿਆ
ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ।
ਤੇਜਿੰਦਰ ਸਿੰਘ ਤੇਜੀ 
ਮਾਡਲ ਟਾਊਨ ( ਕੁਰਾਲੀ)
9646024480

Leave a Reply

Your email address will not be published. Required fields are marked *