Breaking
www.sursaanjh.com > ਅੰਤਰਰਾਸ਼ਟਰੀ > ਸੱਜਣਾ/ ਸਰਬਜੀਤ ਭਗਵੰਤਪੁਰੀ

ਸੱਜਣਾ/ ਸਰਬਜੀਤ ਭਗਵੰਤਪੁਰੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ:

ਸਰਬਜੀਤ ਭਗਵੰਤਪੁਰੀ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਮੇਰਾ ਪਿਆਰਾ ਤੇ ਪੁਰਾਣਾ ਸਾਥੀ ਹੈ। ਭਲੇ ਵੇਲ਼ਿਆਂ ਵਿੱਚ ਓਹਦੀਆਂ ਬਹੁ-ਪੱਖੀ ਰਚਨਾਵਾਂ ਪੰਜਾਬੀ ਦੇ ਚਰਚਿਤ ਅਖ਼ਬਾਰਾਂ ਵਿੱਚ ਛਪਦੀਆਂ ਰਹੀਆਂ ਹਨ। ਫਿਰ ਉਹ ਜ਼ਿੰਦਗੀ ਦੇ ਅਜਿਹੇ ਬਿਖੜੇ ਰਾਹਾਂ ਵੱਲ ਮੁੜ ਗਿਆ, ਜਿੱਥੋਂ ਵਾਪਸੀ ਆਸਾਨ ਨਹੀਂ ਹੁੰਦੀ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅਜਿਹੇ ਅੰਨ੍ਹੇ ਰਾਹਾਂ ਦੀ ਸਰਦਲ ਨੂੰ ਬੜੀ ਬਹਾਦਰੀ ਨਾਲ਼ ਪਾਰ ਕਰਦਿਆਂ ਉਸ ਨੂੰ ਸਾਹਿਤ ਰਚਣ ਨਾਲ਼ ਆਪਣਾ ਨਾਤਾ ਪਕੇਰਾ ਕਰਨ ਦਾ ਚੇਤਾ ਮੁੜ ਆਇਆ ਹੈ। ਇਹ ਮੇਰੇ ਲਈ ਸ਼ੁਭ ਸ਼ਗਨ ਹੈ। ਉਸ ਦੀ ਨਵੀਂ ਰਚਨਾ ਸੱਜਣਾ, ਸੁਰ ਸਾਂਝ ਡਾਟ ਕਾਮ ਦੇ ਪਾਠਕਾਂ ਦੀ ਨਜ਼ਰ ਕਰਨ ਦੀ ਖੁਸ਼ੀ ਲੈ ਰਿਹਾ ਹਾਂ; ਸੁਰਜੀਤ ਸੁਮਨ, ਸੰਪਾਦਕ

ਸੱਜਣਾ/ ਸਰਬਜੀਤ ਭਗਵੰਤਪੁਰੀ

 

ਕੀ ਐਡੀ ਸੀ ਕਾਹਲ਼ ਓ ਸੱਜਣਾ,

ਦੋ ਪਲ ਬਹਿੰਦਾ ਨਾਲ਼ ਓ ਸੱਜਣਾ।

 

ਤੁਸਾਂ ਤਾਂ ਹੁਣ ਤੇ ਟੁਰ ਹੀ ਜਾਣਾ,

ਸੁਣ ਜਾ ਸਾਡਾ ਹਾਲ ਓ ਸੱਜਣਾ।

 

ਕਿਸੇ ਵੀ ਗਲ ਦਾ ਮਾਣ ਨੀਂ ਕਰਨਾ,

ਕੁਝ ਨੀਂ ਜਾਣਾ ਨਾਲ਼ ਓ ਸੱਜਣਾ।

 

ਕੁਦਰਤ ਨੂੰ ਜੇ ਮੰਨੇਂ ਬੀਬਾ,

ਕੁਦਰਤ ਕਰੇ ਨਿਹਾਲ ਓ ਸੱਜਣਾ।

 

ਧੜਕਣ ਦਿਲ ਦੀ ਇਹੋ ਕਹਿੰਦੀ,

ਜੀਵਨ ਦੇਵੇ ਤਾਲ ਓ ਸੱਜਣਾ।

 

ਆਪ-ਮੁਹਾਰੇ ਮਿਲ਼ ਜੇ ਮੰਜ਼ਿਲ,

ਤੂੰ ਉੱਕਾ ਨਾ ਭਾਲ਼ ਓ ਸੱਜਣਾ।

 

ਭੈੜੀ ਦੁਨੀਆਂ ਨਫ਼ਰਤ ਕਰਦੀ,

ਤੂੰ ਤੇ ਰਹੀਂ ਵਿਸ਼ਾਲ ਓ ਸੱਜਣਾ।

 

ਲੋਕਾਂ ਦੀ ਵਿੰਗੀ ਤੋਰ ਵੇਖ ਕੇ,

ਆਪਣੀ ਨਾ ਭੁੱਲ ਚਾਲ ਓ ਸੱਜਣਾ।

 

ਕੀ ਐਡੀ ਸੀ ਕਾਹਲ਼ ਓ ਸੱਜਣਾ,

ਦੋ ਪਲ ਬਹਿੰਦਾ ਨਾਲ਼ ਓ ਸੱਜਣਾ।

 

ਸਰਬਜੀਤ ਭਗਵੰਤਪੁਰੀ

ਸਰਬਜੀਤ ਭਗਵੰਤਪੁਰੀ – 96460 33480

Leave a Reply

Your email address will not be published. Required fields are marked *