ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ:


ਚੰਡੀਗੜ੍ਹ ਲੰਬੜਦਾਰ ਯੂਨੀਅਨ ਦੀ ਵਿਸ਼ੇਸ਼ ਬੈਠਕ 2 ਮਈ 2026 ਦਿਨ ਸ਼ਨਿਚਰਵਾਰ ਨੂੰ ਪ੍ਰੈਸ ਕਲੱਬ ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਹੋਵੇਗੀ, ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਧਾਨ ਲੰਬੜਦਾਰ ਰਾਜਿੰਦਰ ਸਿੰਘ ਬਡਹੇੜੀ ਕਰਨਗੇ। ਮੀਟਿੰਗ ਸਵੇਰੇ 11.00 ਵਜੇ ਸ਼ੁਰੂ ਹੋਵੇਗੀ, ਜਿਸ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੀਆਂ ਸਮੱਸਿਆਵਾਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਸਮਾਪਤੀ ‘ਤੇ ਸਮੂਹ ਲੰਬੜਦਾਰਾਂ ਅਤੇ ਪੱਤਰਕਾਰਾਂ ਲਈ ਬਾਅਦ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਦਾ ਜ਼ਿੰਮਾ ਲੰਬੜਦਾਰ ਗੁਰਦੀਪ ਸਿੰਘ ਰਾਏਪੁਰ ਕਲਾਂ ਵੱਲੋਂ ਲਿਆ ਗਿਆ ਹੈ।
ਯੂਨੀਅਨ ਦੇ ਬੁਲਾਰੇ ਅਤੇ ਲੰਬੜਦਾਰ ਨਛੱਤਰ ਸਿੰਘ ਰਾਏਪੁਰ ਖੁਰਦ ਕਾਰਜਕਾਰੀ ਪ੍ਰਧਾਨ, ਲੰਬੜਦਾਰ ਕਪਤਾਨ ਸਿੰਘ ਹੱਲੋਮਾਜਰਾ ਤਾਲਮੇਲ ਸਕੱਤਰ, ਲੰਬੜਦਾਰ ਪ੍ਰੋਫੈਸਰ ਅਮਨਜੋਤ ਕੌਰ ਬੁਟੇਰਲਾ ਦਫਤਰ ਸਕੱਤਰ ਅਤੇ ਲੰਬੜਦਾਰ ਗੁਰਦੀਪ ਸਿੰਘ ਰਾਏਪੁਰ ਕਲਾਂ ਅਯੋਜਕ ਮੀਟਿੰਗ ਪ੍ਰਬੰਧਕ ਨੇ ਸਮੂਹ ਲੰਬੜਦਾਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਮੀਟਿੰਗ ਵਿੱਚ ਦਿੱਤੇ ਪ੍ਰੋਗਰਾਮ ਮੁਤਾਬਕ ਸ਼ਾਮਲ ਹੋਣ ਦੀ ਖੇਚਲ ਕੀਤੀ ਜਾਵੇ।

