ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅੱਜ ਸੈਣੀ ਭਵਨ ਸੈਕਟਰ-24 (ਸਾਹਮਣੇ ਬਤਰਾ ਥੀਏਟਰ) ਚੰਡੀਗੜ੍ਹ ਵਿਖੇ ਇਕ ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ “ਆ ਨੀ ਚਿੜੀਏ ਪਾਣੀ ਪੀ” ਅਤੇ “ ਕਲਮ ਅਤੇ ਕਲਾ ਦਾ ਸੁਮੇਲ” ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ. ਪੰਜਾਬ ਸਨ, ਜਦੋਂ ਕਿ ਪ੍ਰਧਾਨਗੀ ਡਾ. ਮਨੋਹਰ ਸਿੰਘ ਖਰੜ ਪ੍ਰਧਾਨ ਇੰਟਕ ਚੰਡੀਗੜ੍ਹ ਵਲੋਂ ਕੀਤੀ ਗਈ। ਸ੍ਰੀ ਪ੍ਰੇਮ ਵਿਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਜਗਦੀਪ ਸਿੰਘ ਕੌਂਸਲਰ ਫਾਰ ਐਂਟੀ ਡਰੱਗਜ਼ ਬੜੂ ਸਾਹਿਬ, ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ, ਜਸਵਿੰਦਰ ਸਿੰਘ ਕਾਈਨੌਰ ਪ੍ਰਧਾਨ ਸਾਹਿਤਕ ਸੱਥ ਖਰੜ ਅਤੇ ਸਾਬਕਾ ਡਿਪਟੀ ਸਕੱਤਰ ਪੰਜਾਬ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਵੀ ਸ਼ਾਮਲ ਸਨ।


ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘‘ਉੱਠੋ ਮਾਰੋ ਹੰਭਲਾ, ਦੂਰ ਕਰੋ ਹਨੇਰੇ-ਹਰ ਹਨੇਰੇ ਘਰ ਵਿੱਚ ਦੀਵਾ ਧਰੋ ਬਨੇਰੇ’’ ਗਾ ਕੇ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਮਹਿਮਾਨ ਨੂੰ ਜੀ ਆਇਆ ਨੂੰ ਆਖਦੇ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਨਾਲ ਜਾਣ ਪਹਿਚਾਣ ਕਰਵਾਈ। ਉਨ੍ਹਾਂ ਨੇ ਦੋਹਾਂ ਪੁਸਤਕਾਂ ਦੀ ਸਮਾਜਿਕ ਮਹੱਤਤਾ ਬਾਰੇ ਵੀ ਦੱਸਿਆ ਅਤੇ ਪੁਸਤਕ ਵਿਚਲੇ ਸਮੂਹ ਲੇਖਕ-ਲੇਖਿਕਾਵਾਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਚਾਰ ਵਿਸ਼ੇਸ਼ ਸ਼ਖਸ਼ੀਅਤਾਂ ਡਾ. ਜਗਦੀਪ ਸਿੰਘ ਕੌਂਸਲਰ ਅਕਾਲ ਅਕਾਡਮੀਆਂ, ਮਿਤਾਲੀ ਸਿੰਘ (ਪੰਜਾਬੀ ਪ੍ਰਚਾਰਕ), ਜਗਤਾਰ ਸਿੰਘ ਜੋਗ (ਗਾਇਕ) ਅਤੇ ਪੁਸਤਕ ਵਿਚਲੇ ਲੇਖਕ ਅਤੇ ਲੇਖਿਕਾਵਾਂ ਨੂੰ ਮੋਮੈਂਟੋ, ਸ਼ਾਲ, ਗੋਲਡ ਮੈਡਲ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੀ ਪੁਸਤਕ ‘‘ਆ ਨੀ ਚਿੜੀਏ ਪਾਣੀ ਪੀ’’ ਅਤੇ ਦੂਜੀ ਪੁਸਤਕ ‘‘ਕਲਮ ਅਤੇ ਕਲਾ ਦਾ ਸੁਮੇਲ’’ ਇਕੱਠੀਆਂ ਹੀ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੀਆਂ ਗਈਆਂ। ਪਹਿਲੀ ਪੁਸਤਕ ਤੇ ਪਰਚਾ ਜਸਵਿੰਦਰ ਸਿੰਘ ਕਾਈਨੌਰ ਨੇ ਬੋਲਦੇ ਹੋਏ ਕਿਹਾ ਕਿ ਇਹ ਸਮਾਜਿਕ ਪੁਸਤਕ ਬਹੁਤ ਹੀ ਸਾਂਭਣ ਯੋਗ ਅਤੇ ਬੱਚਿਆਂ ਲਈ ਹਰਮਨ ਪਿਆਰੀ ਹੈ। ਦੂਜੀ ਪੁਸਤਕ ਤੇ ਪੇਪਰ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਨੇ ਪੜ੍ਹਦੇ ਹੋਏ ਇਸ ਨੂੰ ਲੇਖਕ ਅਤੇ ਗਾਇਕ ਦੀ ਬਾ-ਕਮਾਲ ਰਚਨਾ ਦੱਸਿਆ। ਉਨ੍ਹਾਂ ਨੇ ਪ੍ਰਿੰ. ਗੋਸਲ ਅਤੇ ਜਗਤਾਰ ਜੋਗ ਨੂੰ ਵਧਾਈ ਦਿੱਤੀ। ਪੁਸਤਕ ਵਿਚਲੇ ਜਿਨ੍ਹਾਂ ਲੇਖਕ-ਲੇਖਿਕਾਵਾਂ ਨੁੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਚਰਨਜੀਤ ਕੌਰ ਬਾਠ, ਸ੍ਰੀਮਤੀ ਨੀਲਮ ਨਾਰੰਗ ਐਡਵੋਕੇਟ, ਜਸਵਿੰਦਰ ਸਿੰਘ ਕਾਈਨੌਰ, ਗੁਰਦਰਸ਼ਨ ਸਿੰਘ ਮਾਵੀ, ਡਾ. ਮਨਜੀਤ ਸਿੰਘ ਮਝੈਲ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲੀਆ, ਮੰਦਰ ਗਿੱਲ ਸਾਹਿਬਚੰਦੀਆਂ, ਤੇਜਾ ਸਿੰਘ ਥੂਹਾ, ਬਲਜਿੰਦਰ ਸ਼ੇਰਗਿੱਲ, ਕ੍ਰਿਸ਼ਨ ਰਾਹੀ, ਪਿਆਰਾ ਸਿੰਘ ਰਾਹੀ, ਅਵਤਾਰ ਸਿੰਘ ਮਹਿਤਪੁਰੀ, ਮੰਜੂ ਸ਼ਾਰਦਾ, ਪਾਲ ਅਜਨਬੀ, ਅਮਰਜੀਤ ਬਠਲਾਣਾ, ਡਾ. ਪੰਨਾ ਲਾਲ ਮੁਸਤਵਾਬਾਦੀ, ਰਣਜੋਧ ਸਿੰਘ ਰਾਣਾ, ਡਾ. ਰਵਿੰਦਰ ਸਿੰਘ ਲੁਬਾਣਾ ਵੀ ਸ਼ਾਮਲ ਸਨ।ਸਮਾਗਮ ਦੇ ਦੂਜੇ ਪੜਾਅ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਗੀਤ, ਕਵਿਤਾਵਾਂ ਅਤੇ ਗਜ਼ਲਾਂ ਦਾ ਖੂਬ ਦੌਰ ਚੱਲਿਆ। ਇਨ੍ਹਾਂ ਵਿੱਚ ਬੋਲਣ ਵਾਲਿਆਂ ਵਿਚ ਜਿਨ੍ਹਾਂ ਕਵੀਆਂ, ਸਾਹਿਤਕਾਰਾਂ ਨੇ ਭਾਗ ਲਿਆ ਉਨ੍ਹਾਂ ਵਿੱਚ ਜਸਪਾਲ ਸਿੰਘ ਤਾਨ, ਸ਼ਮਿੰਦਰ ਸਿੰਘ ਕੋਰਾ, ਕ੍ਰਿਸ਼ਨ ਰਾਹੀ, ਡਾ. ਰਵਿੰਦਰ ਲੁਬਾਣਾ, ਸਤਨਾਮ ਸਿੰਘ ਪ੍ਰੀਤ, ਰਣਜੋਧ ਸਿੰਘ ਰਾਣਾ, ਚਰਨਜੀਤ ਕੌਰ ਬਾਠ, ਜਗਤਾਰ ਸਿੰਘ ਜੋਗ, ਸਰਬਜੀਤ ਸਿੰਘ ਪੱਡਾ, ਪ੍ਰੇਮ ਵਿਜ, ਮੰਜੂ ਸ਼ਾਰਧਾ, ਪ੍ਰਤਾਪ ਪਾਰਸ, ਤੇਜਾ ਸਿੰਘ ਥੂਹਾ, ਡਾ. ਪੰਨਾ ਲਾਲ ਮੁਸਤਫਾਬਾਦੀ, ਹਰਿੰਦਰ ਸਿਨਹਾ, ਡਾ. ਮਨਜੀਤ ਸਿੰਘ ਮਝੈਲ, ਮਹਿੰਦਰ ਸਿੰਘ ਗੋਸਲਾਂ, ਨੀਲਮ ਨਾਰੰਗ ਐਡਵੋਕੇਟ, ਬਲਜਿੰਦਰ ਸ਼ੇਰਗਿੱਲ, ਗੁਰਮੀਤ ਸਿੰਗਲ, ਸੰਗੀਤਾ ਸ਼ਰਮਾ ਕੁੰਦਰਾ ਗੀਤ, ਮੰਦਰ ਗਿੱਲ ਸਾਹਿਬਚੰਦੀਆ, ਅਵਤਾਰ ਸਿੰਘ ਮਹਿਤਪੁਰੀ ਵੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਢੋਲ ਨੇ ਪ੍ਰਿੰ. ਗੋਸਲ ਨੂੰ 121ਵੀਂ ਪੁਸਤਕ ਦੇ ਲੋਕ ਅਰਪਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪੁਸਤਕ ਵਾਤਾਵਰਣ ਪ੍ਰੇਮੀਆਂ ਲਈ ਅਤੇ ਸਾਡੇ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਨੇ ਦੂਜੀ ਪੁਸਤਕ ਨੂੰ ਹਰ ਬੱਚੇ ਕੋਲ ਪਹੁੰਚਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਪ੍ਰਧਾਨਗੀ ਕਰ ਰਹੇ ਡਾ. ਮਨੋਹਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੁਸਤਕਾਂ ਦੀ ਘਰ ਘਰ ਪਹੁੰਚ ਲਈ ਜ਼ਰੂਰੀ ਵਾਤਾਵਰਣ ਵਾਸਤੇ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ ਅਤੇ ਉਨ੍ਹਾਂ ਨੇ ਦੋਹਾਂ ਪੁਸਤਕਾਂ ਨੂੰ ਉੱਤਮ ਪੁਸਤਕਾਂ ਦਾ ਦਰਜਾ ਦਿੱਤਾ। ਵਿਸ਼ੇਸ਼ ਮਹਿਮਾਨ ਸ੍ਰੀ ਪ੍ਰੇਮ ਵਿਜ ਅਤੇ ਡਾ. ਜਗਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕਾਂ ਨੂੰ ਵਿਲੱਖਣ ਲਿਖਤਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰਿੰ. ਗੋਸਲ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਅਨੌਖੀ ਸ਼ਖਸ਼ੀਅਤ ਦੱਸਦੇ ਹੋਏ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਜਿਨ੍ਹਾਂ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਸੰਸਾਰ ਪ੍ਰਸਿੱਧ ਢਾਡੀ ਜਸਪਾਲ ਸਿੰਘ ਤਾਨ, ਪ੍ਰਿੰਸੀਪਲ ਅਕਾਲ ਅਕੈਡਮੀ ਮਨਾਵਾ, ਸ੍ਰੀ ਰਾਜ ਕੁਮਾਰ ਸਾਹੋਵਾਲੀਆ ਅਤੇ ਜਸਵਿੰਦਰ ਸਿੰਘ ਕਾਈਨੌਰ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਜਿਹੜੇ ਬੁਧੀਜੀਵੀ ਅਤੇ ਸਾਹਿਤਕਾਰ ਸਮਾਗਮ ਵਿੱਚ ਸ਼ਾਮਲ ਸਨ, ਉਨ੍ਹਾਂ ਵਿੱਚ ਤਰਲੋਚਨ ਸਿੰਘ ਪਬਲੀਸ਼ਰ, ਰਾਜਵਿੰਦਰ ਸਿੰਘ ਗੱਡੂ, ਗੁਰਦਰਸ਼ਨ ਮਾਵੀ, ਹਰਿੰਦਰ ਸਿਨਹਾ, ਸਰਬਜੀਤ ਸਿੰਘ ਪੱਡਾ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ, ਹਰਵਿੰਦਰ ਕੌਰ, ਰਾਜਿੰਦਰ ਸਿੰਘ ਧੀਮਾਨ, ਰਾਕੇਸ਼ ਸ਼ਾਰਦਾ, ਸੁਰਜੀਤ ਸੁਮਨ, ਮਿਤਾਲੀ ਸਿੰਘ, ਕਮਲ, ਇੰਦਰ ਬਹਾਦਰ ਥਾਪਾ, ਜੀਤ ਸਿੰਘ ਸੋਮਲ, ਰੁਪਿੰਦਰ ਸਿੰਘ, ਗੁਰਮੀਤ ਕੌਰ, ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ ਵੀ ਸ਼ਾਮਲ ਸਨ। ਸਮਾਗਮ ਦਾ ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਬੁਧੀਜੀਵੀਆਂ ਅਤੇ ਸਰੋਤਿਆਂ ਦਾ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ।

