Breaking
www.sursaanjh.com > ਅੰਤਰਰਾਸ਼ਟਰੀ > ਲੋਕ ਤਾਂ ਕਹਿਣਗੇ/ ਤੇਜਿੰਦਰ ਸਿੰਘ ਤੇਜੀ

ਲੋਕ ਤਾਂ ਕਹਿਣਗੇ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ:
ਲੋਕ ਤਾਂ ਕਹਿਣਗੇ/ ਤੇਜਿੰਦਰ ਸਿੰਘ ਤੇਜੀ
ਜਜ਼ਬੇ, ਕਰਮ, ਖਿਆਲ
ਆਪਣੇ ਨੇ ਰਹਿਣਗੇ।
ਤੂੰ ਜੋ ਕਰਨਾ ਏ ਕਰ
ਲੋਕ ਤਾਂ ਕਹਿਣਗੇ।
ਕਿਸੇ ਵਡੇਰੀ ਔਕੜ ‘ਚ
ਤੂੰ ਅਪਣਾ ਹੀ ਹਾਮੀ ਏਂ।
ਟੱਬਰ ਨਾਲ ਦਿਲ ਹੌਲਾ ਕਰ
ਜੋ ਤੇਰੇ ਨਾਲ ਬਹਿਣਗੇ।
ਲੋਕ ਤਾਂ ਕਹਿਣਗੇ।
ਰਾਹੇ ਪੈਂਦੇ ਬੰਦੇ ਨੂੰ
ਪਾ ਕੁਰਾਹੇ  ਦਿੰਦੇ।
ਕਿਸੇ ਸਤਾਏ ਬੰਦੇ ਦਾ
ਸੁੱਖ-ਚੈਨ ਖੋਹ ਲੈਣਗੇ।
ਲੋਕ ਤਾਂ ਕਹਿਣਗੇ।
ਤੇਰੀ ਹਰ ਹਰਕਤ ਦਾ
ਜਿਨ੍ਹਾਂ ਕੋਲ ਏ ਹਿਸਾਬ।
ਤੂੰ ਲੱਖ ਚੰਗਾ ਇਹ ਫਿਰ ਵੀ
ਦਿਸ਼ਾ ਉਲਟ ਵਹਿਣਗੇ।
ਲੋਕ ਤਾਂ ਕਹਿਣਗੇ।
ਤੂੰ ਤੇਰੀ ਬੁਰਿਆਈ ਦਾ
ਤੂੰ ਤੇਰੀ ਚੰਗਿਆਈ ਦਾ।
ਤਗਮਾ ਤੈਨੂੰ ਦੇ-ਦੇ ਕੇ
ਤੇਰੇ ਮਨ ਨਾਲ ਖਹਿਣਗੇ।
ਲੋਕ ਤਾਂ ਕਹਿਣਗੇ।
ਅਪਣੀ ਹੀ ਧੁਨ ਦਾ
ਤੂੰ ਬਣਿਆ ਮਾਲਕ ਰਹੀਂ।
ਜੇ ਤੂੰ ਕਾਬਲ ਜੋ ਆਖੇਂ
ਉਹੀ ਕਹਿਣਗੇ।
ਲੋਕ ਤਾਂ ਕਹਿਣਗੇ।
ਜਜ਼ਬੇ, ਕਰਮ, ਖਿਆਲ
ਆਪਣੇ ਨੇ ਰਹਿਣਗੇ।
ਤੂੰ ਜੋ ਕਰਨਾ ਏ ਕਰ
ਲੋਕ ਤਾਂ ਕਹਿਣਗੇ।
ਤੇਜਿੰਦਰ ਸਿੰਘ ਤੇਜੀ 
ਮਾਡਲ ਟਾਊਨ ( ਕੁਰਾਲੀ)
9646024480

Leave a Reply

Your email address will not be published. Required fields are marked *