ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪ੍ਰੈਲ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅਕਾਦਮੀ ਆਫ ਨੈਸ਼ਨਲ ਲਿਟਰੇਚਰ ਐਂਡ (ਕਲਚਰ) ਇੰਡੀਆ ਦੇ ਸਹਿਯੋਗ ਨਾਲ ਪ੍ਰਸਿੱਧ ਸਾਹਿਤਕਾਰ ਡਾ. ਪੰਨਾ ਲਾਲ ਮੁਸਤਫਾਬਾਦੀ ਦਾ ਕਾਵਿ ਸੰਗ੍ਰਹਿ “ਮੇਰੇ ਸਮੇਂ ਦਾ ਪੰਜਾਬ” ਦਾ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਲੋਕ ਅਰਪਣ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਗੀਤਕਾਰ ਅਤੇ ਪੱਤਰਕਾਰ ਸਮਸ਼ੇਰ ਸਿੰਘ ਸੰਧੂ ਸਨ, ਸੁਭਾਸ਼ ਭਾਸਕਰ ਅਤੇ ਪ੍ਰੇਮ ਵਿਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਲੇਖਕ ਡਾ. ਪੰਨਾ ਲਾਲ ਮੁਸਤਫਾਬਾਦੀ, ਰਾਜ ਕੁਮਾਰ ਸਾਹੋਵਾਲੀਆ ਅਤੇ ਸ੍ਰ. ਅਵਤਾਰ ਸਿੰਘ ਮਹਿਤਪੁਰੀ ਜਨਰਲ ਸਕੱਤਰ ਸ਼ਾਮਲ ਸਨ। ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰਸੀਪਲ ਗੋਸਲ ਰਚਿਤ ਗੀਤ “ਆਓ ਕਰੀਏ ਪਿਆਰ ਪੰਜਾਬੀ ਨੂੰ” ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ। ਉਨ੍ਹਾਂ ਨੇ ਪੁਸਤਕ ਬਾਰੇ ਦੱਸਿਆ ਕਿ ਪੰਨਾ ਲਾਲ ਦੀ ਇਹ ਇਕ ਵਧੀਆ ਕਾਰਗੁਜ਼ਾਰੀ ਹੈ, ਜਿਸ ਨੇ ਮਾਨਵਤਾ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਨੇ ਲੇਖਕ ਨੂੰ ਨਵੀਂ ਪੁਸਤਕ ਲਈ ਵਧਾਈ ਵੀ ਦਿੱਤੀ। ਪ੍ਰਧਾਨਗੀ ਮੰਡਲ ਵਲੋਂ ਮਿਲ ਕੇ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਉਪਰੰਤ ਰਾਜ ਕੁਮਾਰ ਸਾਹੋਵਾਲੀਆ ਵਲੋਂ ਪੁਸਤਕ ਬਾਰੇ ਪਰਚਾ ਪੜ੍ਹਿਆ ਗਿਆ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਪੁਸਤਕ ਦੇ ਲੇਖਕ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਭ ਨੂੰ ਇੱਕ ਸਨਮਾਨ ਚਿੰਨ੍ਹ, ਸ਼ਾਲ, ਪੁਸਤਕਾਂ ਦਾ ਸੈੱਟ ਅਤੇ ਗੁਲਦਸਤੇ ਭੇਟ ਕੀਤੇ ਗਏ।


ਸਮਾਗਮ ਦੇ ਦੂਜੇ ਪੜਾਅ ਵਿਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਕਵੀਆਂ ਅਤੇ ਸਾਹਿਤਕਾਰਾਂ ਨੇ ਭਾਗ ਲਿਆ, ਜਿਨ੍ਹਾਂ ਨੇ ਕਵੀ ਦਰਬਾਰ ਵਿੱਚ ਭਾਗ ਲਿਆ। ਉਨ੍ਹਾਂ ਵਿੱਚ ਪਾਲ ਅਜਨਬੀ, ਕ੍ਰਿਸ਼ਨ ਰਾਹੀ, ਅਵਤਾਰ ਸਿੰਘ ਮਹਿਤਪੁਰੀ, ਜਸਪਾਲ ਸਿੰਘ ਦੇਸੂਵੀ, ਧਿਆਨ ਸਿੰਘ ਕਾਹਲੋਂ, ਪਾਲ ਅਜਨਬੀ, ਰਾਜਵਿੰਦਰ ਸਿੰਘ ਗੱਡੂ, ਗੁਰਦਰਸ਼ਨ ਸਿੰਘ ਮਾਵੀ, ਪਿਆਰਾ ਸਿੰਘ ਰਾਹੀ, ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ, ਖੁਸ਼ੀ ਰਾਮ ਨਿਮਾਣਾ, ਗੁਰਦਰਸ਼ਨ ਸਿੰਘ ਕਾਕਾ, ਜਸਪਾਲ ਸਿੰਘ ਦੇਸੂਵੀਂ, ਸਰਬਜੀਤ ਸਿੰਘ ਪੱਡਾ, ਦਲਬੀਰ ਸਿੰਘ ਸਰੋਆ, ਭੁਪਿੰਦਰ ਸਿੰਘ ਭਾਗੋਮਾਜਰਾ, ਵਰਿੰਦਰ ਸਿੰਘ ਚੱਡਾ, ਬਲਕਾਰ ਸਿੱਧੂ, ਸਤਨਾਮ ਸਿੰਘ ਪ੍ਰੀਤ, ਪ੍ਰਵਿੰਦਰ ਪਾਲ ਕੌਰ ਸਰੀ, ਬਲਕਾਰ ਸਿੰਘ ਸਿੱਧੂ, ਤੇਜਾ ਸਿੰਘ ਥੂਹਾ, ਰਾਜਿੰਦਰ ਸਿੰਘ ਧੀਮਾਨ, ਲੱਕੀ ਗਰਦਾਸਪੁਰੀਆ, ਤਰਲੋਚਨ ਸਿੰਘ ਪਬਲੀਸ਼ਰਜ਼, ਦਰਸ਼ਨ ਤਿਊਣਾ, ਭੁਪਿੰਦਰ ਵੇਕਸ, ਭਗਤ ਰਾਮ ਰੰਗਾੜਾ, ਪ੍ਰੋ. ਕੇਵਲਜੀਤ ਸਿੰਘ, ਰਾਜਵਿੰਦਰ ਸਿੰਘ ਗੱਡੂ, ਸਰਵਣ ਸਾਬਰ, ਮੰਦਰ ਗਿੱਲ ਸਾਹਿਬਚੰਦੀਆ, ਸਰਬਜੀਤ ਸਿੰਘ ਪੱਡਾ, ਖੁਸ਼ੀ ਰਾਮ ਨਿਮਾਣਾ, ਚਰਨਜੀਤ ਕੌਰ ਬਾਠ, ਵਿਜੈ ਸ਼ਰਮਾ, ਸਤਨਾਮ ਸਿੰਘ, ਹਰਜੀਤ ਸਿੰਘ ਵੀ ਸ਼ਾਮਲ ਸਨ। ਮੁੱਖ ਮਹਿਮਾਨ ਸਮਸ਼ੇਰ ਸਿੰਘ ਸੰਧੂ ਨੇ ਸਾਹਿਤਕਾਰਾਂ ਦੇ ਰੂ-ਬ-ਰੂ ਹੋ ਕੇ ਆਪਣੇ ਲਿਖਤ ਗੀਤਾਂ ਦਾ ਵਿਸਥਾਰ ਵਿਚ ਵਰਨਣ ਕੀਤਾ ਅਤੇ ਕਈ ਗੀਤਾਂ ਨੂੰ ਸਾਹਿਤਕਾਰਾਂ ਅਤੇ ਸਰੋਤਿਆਂ ਦੇ ਸਨਮੁੱਖ ਗਾ ਕੇ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਧਾਰੀਵਾਲ, ਰਾਜੇਸ਼ ਕੁਮਾਰ, ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਜਾਵਾ, ਨਰਿੰਦਰ ਨਿੰਦੀ, ਪਰਮਿੰਦਰ ਸਿੰਘ, ਜੀਤ ਸਿੰਘ ਸੋਮਲ, ਗੁਰਦਰਸ਼ਨ ਮਾਵੀ, ਮੋਹਣ ਲਾਲ, ਤਰਲੋਚਨ ਪਬਲੀਸ਼ਰਜ਼, ਹਰਦੀਪ ਦੀਪ, ਮਹਿੰਦਰ ਸਿੰਘ ਗੋਸਲਾਂ, ਵਿਪਨ ਸ਼ਰਮਾ, ਵਰਿੰਦਰ ਚੱਡਾ, ਡਾ. ਵਿਨੋਦ ਕੁਮਾਰ, ਕਮਲ, ਬਹਾਦਰ ਵੀ ਹਾਜ਼ਰ ਸਨ। ਪ੍ਰਧਾਨਗੀ ਭਾਸ਼ਨ ਵਿਚ ਪ੍ਰਿੰ. ਗੋਸਲ ਨੇ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਪ੍ਰਸੰਸਾ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਬਾ-ਖੂਬੀ ਨਿਭਾਈ।

