ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪ੍ਰੈਲ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅਕਾਦਮੀ ਆਫ ਨੈਸ਼ਨਲ ਲਿਟਰੇਚਰ ਐਂਡ (ਕਲਚਰ) ਇੰਡੀਆ ਦੇ ਸਹਿਯੋਗ ਨਾਲ ਪ੍ਰਸਿੱਧ ਸਾਹਿਤਕਾਰ ਡਾ. ਪੰਨਾ ਲਾਲ ਮੁਸਤਫਾਬਾਦੀ ਦਾ ਕਾਵਿ ਸੰਗ੍ਰਹਿ “ਮੇਰੇ ਸਮੇਂ ਦਾ ਪੰਜਾਬ” ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਲੋਕ ਅਰਪਣ ਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਗੀਤਕਾਰ ਤੇ ਪੱਤਰਕਾਰ ਸਮਸ਼ੇਰ ਸਿੰਘ ਸੰਧੂ ਸਨ। ਸੁਭਾਸ਼ ਭਾਸਕਰ ਅਤੇ ਪ੍ਰੇਮ ਵਿਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਲੇਖਕ ਡਾ. ਪੰਨਾ ਲਾਲ ਮੁਸਤਫਾਬਾਦੀ, ਰਾਜ ਕੁਮਾਰ ਸਾਹੋਵਾਲੀਆ ਅਤੇ ਸ੍ਰ. ਅਵਤਾਰ ਸਿੰਘ ਮਹਿਤਪੁਰੀ ਸ਼ਾਮਲ ਸਨ। ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰਸੀਪਲ ਗੋਸਲ ਰਚਿਤ ਗੀਤ “ਆਓ ਕਰੀਏ ਪਿਆਰ ਪੰਜਾਬੀ ਨੂੰ” ਗਾ ਕੇ ਕੀਤਾ ਗਿਆ। ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ। ਉਨ੍ਹਾਂ ਪੁਸਤਕ ਬਾਰੇ ਦੱਸਿਆ ਕਿ ਪੰਨਾ ਲਾਲ ਦੀ ਇਹ ਇਕ ਵਧੀਆ ਕਾਰਗੁਜ਼ਾਰੀ ਹੈ, ਜਿਸ ਨੇ ਮਾਨਵਤਾ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਨੇ ਲੇਖਕ ਨੂੰ ਨਵੀਂ ਪੁਸਤਕ ਲਈ ਵਧਾਈ ਵੀ ਦਿੱਤੀ। ਪ੍ਰਧਾਨਗੀ ਮੰਡਲ ਵਲੋਂ ਮਿਲ ਕੇ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਉਪਰੰਤ ਰਾਜ ਕੁਮਾਰ ਸਾਹੋਵਾਲੀਆ ਵਲੋਂ ਪੁਸਤਕ ਬਾਰੇ ਪਰਚਾ ਪੜ੍ਹਿਆ ਗਿਆ। ਸਭਾ ਵਲੋਂ ਪੁਸਤਕ ਦੇ ਲੇਖਕ ਤੇ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਸਭ ਨੂੰ ਸਨਮਾਨ ਚਿੰਨ੍ਹ, ਸ਼ਾਲ, ਪੁਸਤਕਾਂ ਦਾ ਸੈੱਟ ਅਤੇ ਗੁਲਦਸਤੇ ਭੇਟ ਕੀਤੇ ਗਏ। ਮੁੱਖ ਮਹਿਮਾਨ ਸਮਸ਼ੇਰ ਸਿੰਘ ਸੰਧੂ ਨੇ ਸਾਹਿਤਕਾਰਾਂ ਦੇ ਰੂ-ਬ-ਰੂ ਹੋ ਕੇ ਆਪਣੇ ਲਿਖਤ ਗੀਤਾਂ ਦਾ ਵਿਸਥਾਰ ਵਿਚ ਵਰਨਣ ਕੀਤਾ ਅਤੇ ਕਈ ਗੀਤਾਂ ਨੂੰ ਸਾਹਿਤਕਾਰਾਂ ਅਤੇ ਸਰੋਤਿਆਂ ਦੇ ਸਨਮੁੱਖ ਗਾ ਕੇ ਸਾਂਝਾ ਕੀਤਾ।
ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਕਵੀਆਂ ਤੇ ਸਾਹਿਤਕਾਰਾਂ ਨੇ ਭਾਗ ਲਿਆ। ਪਾਲ ਅਜਨਬੀ, ਕ੍ਰਿਸ਼ਨ ਰਾਹੀ, ਅਵਤਾਰ ਸਿੰਘ ਮਹਿਤਪੁਰੀ, ਜਸਪਾਲ ਸਿੰਘ ਦੇਸੂਵੀ, ਧਿਆਨ ਸਿੰਘ ਕਾਹਲੋਂ, ਰਾਜਵਿੰਦਰ ਸਿੰਘ ਗੱਡੂ, ਗੁਰਦਰਸ਼ਨ ਸਿੰਘ ਮਾਵੀ, ਪਿਆਰਾ ਸਿੰਘ ਰਾਹੀ, ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ, ਖੁਸ਼ੀ ਰਾਮ ਨਿਮਾਣਾ, ਗੁਰਦਰਸ਼ਨ ਸਿੰਘ ਕਾਕਾ, ਜਸਪਾਲ ਸਿੰਘ ਦੇਸੂਵੀ, ਸਰਬਜੀਤ ਸਿੰਘ ਪੱਡਾ, ਦਲਬੀਰ ਸਿੰਘ ਸਰੋਆ, ਭੁਪਿੰਦਰ ਸਿੰਘ ਭਾਗੋਮਾਜਰਾ, ਵਰਿੰਦਰ ਸਿੰਘ ਚੱਢਾ, ਬਲਕਾਰ ਸਿੱਧੂ, ਸਤਨਾਮ ਸਿੰਘ ਪ੍ਰੀਤ, ਪ੍ਰਵਿੰਦਰ ਪਾਲ ਕੌਰ ਸਰੀ, ਬਲਕਾਰ ਸਿੱਧੂ, ਤੇਜਾ ਸਿੰਘ ਥੂਹਾ, ਰਾਜਿੰਦਰ ਸਿੰਘ ਧੀਮਾਨ, ਲੱਕੀ ਗਰਦਾਸਪੁਰੀਆ, ਤਰਲੋਚਨ ਪਬਲੀਸ਼ਰਜ਼, ਦਰਸ਼ਨ ਤਿਊਣਾ, ਭੁਪਿੰਦਰ ਵੇਕਸ, ਭਗਤ ਰਾਮ ਰੰਗਾੜਾ, ਪ੍ਰੋ. ਕੇਵਲਜੀਤ ਸਿੰਘ, ਸਰਵਣ ਸਾਬਰ, ਮੰਦਰ ਗਿੱਲ ਸਾਹਿਬਚੰਦੀਆ, ਸਰਬਜੀਤ ਸਿੰਘ ਪੱਡਾ, ਖੁਸ਼ੀ ਰਾਮ ਨਿਮਾਣਾ, ਚਰਨਜੀਤ ਕੌਰ ਬਾਠ, ਵਿਜੈ ਸ਼ਰਮਾ, ਸਤਨਾਮ ਸਿੰਘ, ਹਰਜੀਤ ਸਿੰਘ ਵੀ ਸ਼ਾਮਲ ਸਨ। ਪ੍ਰਿੰ. ਗੋਸਲ ਨੇ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਪ੍ਰਸੰਸਾ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਬਾ-ਖੂਬੀ ਨਿਭਾਈ।
ਸੁਰਜੀਤ ਸੁਮਨ – 98144 30874

