ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪ੍ਰੈਲ:


ਉੱਘੇ ਨਾਟਕਰਮੀ ਸੰਜੀਵਨ ਸਿੰਘ ਵੱਲੋਂ ਲਿਖੇ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਾਸ਼ਿਤ ਕਿਤਾਬ ਬੜੇ ‘ਚੇਤੇ ਆਉਂਦੇ ਨੇ’ ਉੱਤੇ ਮਿਤੀ 18 ਅਪ੍ਰੈਲ, 2026, ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ। ਇਹ ਸਮਾਗਮ ਸਵਪਨ ਫਾਊਂਡੇਸ਼ਨ ਪਟਿਆਲਾ ਅਤੇ ਪੰਜਾਬ ਕਲਾਪਰਿਸ਼ਦ, ਚੰਡੀਗੜ੍ਹ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਤੇ ਆਲੋਚਕ ਡਾ. ਲਾਭ ਸਿੰਘ ਖੀਵਾ ਕਰ ਰਹੇ ਹਨ, ਜਦਕਿ ਸ਼ਾਇਰਾ ਤੇ ਚੇਅਰਪਰਸਨ ਸਪਰਿੰਗਡੇਲ ਇੰਡੀਅਨ ਸਕੂਲ ਸ਼ਾਰਜਾਹ ਯੂ.ਏ.ਈ. ਕੁਲਵਿੰਦਰ ਕੋਮਲ ਵਿਸ਼ੇਸ਼ ਮਹਿਮਾਨ ਹੋਣਗੇ।
ਸ਼ੁਬਦੀਸ਼, ਪਾਲ ਅਜਨਬੀ ਅਤੇ ਸੁਰਜੀਤ ਸੁਮਨ ਵੱਲੋਂ ਸੰਵਾਦ ਰਚਾਇਆ ਜਾਵੇਗਾ, ਜਕਿ ਮੁੱਖ ਵਕਤਾ ਵਜੋਂ ਡਾ. ਪਵਨ ਕੁਮਾਰ ਸ਼ਾਮਿਲ ਹੋ ਰਹੇਹਨ। ਡਾ. 1ਕੁਲਪਿੰਦਰ ਸ਼ਰਮਾ-ਜਗਦੀਪ ਸਿੱਧੂ ਅਤੇ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

