ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪ੍ਰੈਲ:
ਪ੍ਰਸਿੱਧ ਸਾਹਿਤਕਾਰ ਡਾ. ਪੰਨਾ ਲਾਲ ਮੁਸਤਫਾਬਾਦੀ ਦਾ ਕਾਵਿ ਸੰਗ੍ਰਹਿ “ਮੇਰੇ ਸਮੇਂ ਦਾ ਪੰਜਾਬ” ਦਾ ਲੋਕ ਅਰਪਣ ਤੇ ਕਵੀ ਦਰਬਾਰ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅਕਾਦਮੀ ਆਫ ਨੈਸ਼ਨਲ ਲਿਟਰੇਚਰ ਐਂਡ (ਕਲਚਰ) ਇੰਡੀਆ ਦੇ ਸਹਿਯੋਗ ਨਾਲ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਗੀਤਕਾਰ ਤੇ ਪੱਤਰਕਾਰ ਸਮਸ਼ੇਰ ਸਿੰਘ ਸੰਧੂ ਸਨ, ਜਦਕਿ ਸੁਭਾਸ਼ ਭਾਸਕਰ ਤੇ ਪ੍ਰੇਮ ਵਿੱਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ ਤੇ ਪ੍ਰਧਾਨਗੀ ਮੰਡਲ ਵਿੱਚ ਲੇਖਕ ਡਾ. ਪੰਨਾ ਲਾਲ ਮੁਸਤਫਾਬਾਦੀ, ਰਾਜ ਕੁਮਾਰ ਸਾਹੋਵਾਲੀਆ ਅਤੇ ਸ੍ਰ. ਅਵਤਾਰ ਸਿੰਘ ਮਹਿਤਪੁਰੀ ਸ਼ਾਮਲ ਸਨ। ਜਗਤਾਰ ਸਿੰਘ ਜੋਗ ਨੇ ਪ੍ਰਿੰ. ਗੋਸਲ ਰਚਿਤ ਗੀਤ “ਆਓ ਕਰੀਏ ਪਿਆਰ ਪੰਜਾਬੀ ਨੂੰ” ਗਾ ਕੇ ਸਮਾਗਮ ਦਾ ਆਰੰਭ ਕੀਤਾ। ਜਾਣ-ਪਛਾਣ ਕਰਵਾਉਂਦਿਆਂ ਪ੍ਰਿੰ. ਗੋਸਲ ਨੇ ਪੁਸਤਕ ਬਾਰੇ ਦੱਸਿਆ ਕਿ ਪੰਨਾ ਲਾਲ ਦੀ ਇਹ ਇੱਕ ਵਧੀਆ ਕਾਰਗੁਜ਼ਾਰੀ ਹੈ, ਜਿਸ ਨੇ ਮਾਨਵਤਾ ਨੂੰ ਨਵੀਂ ਸੇਧ ਦਿੱਤੀ। ਪ੍ਰਧਾਨਗੀ ਮੰਡਲ ਵਲੋਂ ਮਿਲ ਕੇ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਰਾਜ ਕੁਮਾਰ ਸਾਹੋਵਾਲੀਆ ਵੱਲੋਂ ਪੁਸਤਕ ਬਾਰੇ ਪਰਚਾ ਪੜ੍ਹਿਆ ਗਿਆ ਅਤੇ ਪੁਸਤਕ ਲੇਖਕ ਤੇ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸਨਮਾਨ ਚਿੰਨ੍ਹ, ਸ਼ਾਲ, ਪੁਸਤਕਾਂ ਦਾ ਸੈੱਟ ਅਤੇ ਗੁਲਦਸਤੇ ਭੇਟ ਕੀਤੇ ਗਏ।


ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਵੱਡੀ ਗਿਣਤੀ ਕਵੀਆਂ ਤੇ ਸਾਹਿਤਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਪਾਲ ਅਜਨਬੀ, ਕ੍ਰਿਸ਼ਨ ਰਾਹੀ, ਅਵਤਾਰ ਸਿੰਘ ਮਹਿਤਪੁਰੀ, ਜਸਪਾਲ ਸਿੰਘ ਦੇਸੂਵੀ, ਧਿਆਨ ਸਿੰਘ ਕਾਹਲੋਂ, ਪਾਲ ਅਜਨਬੀ, ਰਾਜਵਿੰਦਰ ਸਿੰਘ ਗੱਡੂ, ਗੁਰਦਰਸ਼ਨ ਸਿੰਘ ਮਾਵੀ, ਪਿਆਰਾ ਸਿੰਘ ਰਾਹੀ, ਡਾ. ਸੰਗੀਤਾ ਸ਼ਰਮਾ ਕੁੰਦਰਾ ਗੀਤ, ਖੁਸ਼ੀ ਰਾਮ ਨਿਮਾਣਾ, ਗੁਰਦਰਸ਼ਨ ਸਿੰਘ ਕਾਕਾ, ਜਸਪਾਲ ਸਿੰਘ ਦੇਸੂਵੀਂ, ਸਰਬਜੀਤ ਸਿੰਘ ਪੱਡਾ, ਦਲਬੀਰ ਸਿੰਘ ਸਰੋਆ, ਭੁਪਿੰਦਰ ਸਿੰਘ ਭਾਗੋਮਾਜਰਾ, ਵਰਿੰਦਰ ਸਿੰਘ ਚੱਡਾ, ਬਲਕਾਰ ਸਿੱਧੂ, ਸਤਨਾਮ ਸਿੰਘ ਪ੍ਰੀਤ, ਪ੍ਰਵਿੰਦਰਪਾਲ ਕੌਰ ਸਰੀ, ਤੇਜਾ ਸਿੰਘ ਥੂਹਾ, ਰਾਜਿੰਦਰ ਸਿੰਘ ਧੀਮਾਨ, ਲੱਕੀ ਗਰਦਾਸਪੁਰੀਆ, ਤਰਲੋਚਨ ਪਬਲੀਸ਼ਰਜ਼, ਦਰਸ਼ਨ ਤਿਊਣਾ, ਭੁਪਿੰਦਰ ਵੇਕਸ, ਭਗਤ ਰਾਮ ਰੰਗਾੜਾ, ਪ੍ਰੋ. ਕੇਵਲਜੀਤ ਸਿੰਘ, ਰਾਜਵਿੰਦਰ ਸਿੰਘ ਗੱਡੂ, ਸਰਵਣ ਸਾਬਰ, ਮੰਦਰ ਗਿੱਲ ਸਾਹਿਬਚੰਦੀਆ, ਸਰਬਜੀਤ ਸਿੰਘ ਪੱਡਾ, ਚਰਨਜੀਤ ਕੌਰ ਬਾਠ, ਵਿਜੈ ਸ਼ਰਮਾ, ਸਤਨਾਮ ਸਿੰਘ, ਹਰਜੀਤ ਸਿੰਘ ਵੀ ਸ਼ਾਮਲ ਸਨ। ਸਮਸ਼ੇਰ ਸਿੰਘ ਸੰਧੂ ਨੇ ਸਾਹਿਤਕਾਰਾਂ ਨਾਲ ਆਪਣੇ ਲਿਖਤ ਗੀਤਾਂ ਦਾ ਵਿਸਥਾਰ ਵਿਚ ਵਰਨਣ ਕੀਤਾ ਅਤੇ ਕਈ ਗੀਤ ਵੀ ਸੁਣਾਏ। ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਧਾਰੀਵਾਲ, ਰਾਜੇਸ਼ ਕੁਮਾਰ, ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਜਾਵਾ, ਨਰਿੰਦਰ ਨਿੰਦੀ, ਪਰਮਿੰਦਰ ਸਿੰਘ, ਜੀਤ ਸਿੰਘ ਸੋਮਲ, ਗੁਰਦਰਸ਼ਨ ਮਾਵੀ, ਮੋਹਣ ਲਾਲ, ਤਰਲੋਚਨ ਪਬਲੀਸ਼ਰਜ਼, ਹਰਦੀਪ ਦੀਪ, ਮਹਿੰਦਰ ਸਿੰਘ ਗੋਸਲਾਂ, ਵਿਪਨ ਸ਼ਰਮਾ, ਵਰਿੰਦਰ ਚੱਡਾ, ਡਾ. ਵਿਨੋਦ ਕੁਮਾਰ, ਕਮਲ, ਬਹਾਦਰ ਵੀ ਹਾਜ਼ਰ ਸਨ। ਪ੍ਰਧਾਨਗੀ ਭਾਸ਼ਨ ਵਿਚ ਪ੍ਰਿੰ. ਗੋਸਲ ਨੇ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਪ੍ਰਸੰਸਾ ਕੀਤੀ ਕਰਦਿਆ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਬਾ-ਖੂਬੀ ਨਿਭਾਈ।

